ਡੀ.ਬੀ.ਈ.ਈ ਪਠਾਨਕੋਟ ਵਿਖੇ ਕੇਵਲ 40 ਲੜਕੀਆ ਲਈ ਸਾਫਟ ਸਕਿੱਲ ਅਤੇ ਇੰਟਰਵਿਊ ਦੀ ਤਿਆਰੀ ਲਈ ਮੁਫਤ ਕਰਵਾਈ ਜਾਵੇਗੀ ਕੋਚਿੰਗ : ਜ਼ਿਲ੍ਹਾ ਰੋਜ਼ਗਾਰ ਅਫਸਰ

ਪਠਾਨਕੋਟ, 04 ਜਨਵਰੀ : ਡਿਪਟੀ ਕਮਿਸ਼ਨਰ ਪਠਾਨਕੋਟ ਸ: ਹਰਬੀਰ ਸਿੰਘ, ਆਈ.ਏ.ਐਸ ਤੋਂ ਪ੍ਰਾਪਤ ਹੁਕਮਾਂ ਦੇ ਤਹਿਤ ਅਤੇ ਸ: ਅੰਕੁਰਜੀਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ ਜੀ ਦੀ ਅਗਵਾਈ ਹੇਠ ਬੇਟੀ ਪੜਾਉ ਅਤੇ ਬੇਟੀ ਬਚਾਉ ਸਕੀਮ ਅਧੀਨ ਡੀ.ਬੀ.ਈ.ਈ ਪਠਾਨਕੋਟ ਵਿਖੇ ਕੇਵਲ 40 ਲੜਕੀਆ ਲਈ ਸਾਫਟ ਸਕਿੱਲ ਅਤੇ ਇੰਟਰਵਿਊ ਦੀ ਤਿਆਰੀ ਲਈ ਮੁਫਤ ਕੋਚਿੰਗ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਬੇਰੁਜਗਾਰ ਪ੍ਰਾਰਥਣਾਂ ਨੂੰ ਰੋਜਗਾਰ ਹਾਸਲ ਕਰਵਾਉਣ ਦੇ ਕਾਬਿਲ ਬਣਾਇਆ ਜਾ ਸਕੇ। ਇਹ ਜਾਣਕਾਰੀ ਸ਼੍ਰੀ ਪ੍ਰਭਜੋਤ ਸਿੰਘ ਜ਼ਿਲ੍ਹਾ ਰੋਜ਼ਗਾਰ ਅਫਸਰ ਪਠਾਨਕੋਟ ਨੇ ਦਿਦਿਆਂ ਦੱਸਿਆ ਕਿ ਜੋ ਪ੍ਰਾਰਥੀ ਸਾਫਟ ਸਕਿੱਲ ਅਤੇ ਇੰਟਰਵਿਊ ਦੀ ਤਿਆਰੀ ਲਈ ਮੁਫਤ ਕੋਚਿੰਗ ਲੈਣ ਦੇ ਚਾਹਵਾਨ ਹਨ, ਉਹ https://docs. google. com/forms/d/1kGYGXOE9- UGOWbUvcO9NGjyOnDvrixWEi6OGxg5gpk4/edit ਲਿੰਕ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਜਿਲ੍ਹਾ ਰੋਜਗਾਰ ਅਫਸਰ, ਪਠਾਨਕੋਟ ਨੇ ਦੱਸਿਆ ਕਿ ਬੈਚ 40 ਬੱਚਿਆ ਦਾ ਹੋਵੇਗਾ, ਜਿਹਨਾਂ ਨੂੰ ਇਹ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ। ਇਹਨਾਂ ਕੋਰਸਾਂ ਲਈ ਘੱਟ ਤੋਂ ਘੱਟ ਯੋਗਤਾ ਬਾਰਵੀ ਪਾਸ ਹੈ। ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਪ੍ਰਾਰਥੀਆ ਨੂੰ ਡੀ.ਬੀ.ਈ.ਈ ਪਠਾਨਕੋਟ ਵਲੋਂ ਵੱਖ ਵੱਖ ਕੰਪਨੀਆ ਵਿੱਚ ਪਲੇਸਮੈਂਟ ਕਰਵਾਉਣ ਦੇ ਮੌਕੇ ਵੀ ਪ੍ਰਦਾਨ ਕਰਵਾਏ ਜਾਣਗੇ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਹੈਲਪਲਾਈਨ ਨੰਬਰ: 7657825214 ਤੇ ਸੰਪਰਕ ਕਰ ਸਕਦੇ ਹਨ।