ਅਗਨੀਵੀਰ ਦੀ ਭਰਤੀ ਲਈ ਸਰੀਰਕ ਅਤੇ ਲਿਖਤੀ ਪੇਪਰ ਦੀ ਸਿਖਲਾਈ ਲਈ ਮੁਫਤ ਕੈਂਪ ਸ਼ੁਰੂ 

ਗੁਰਦਾਸਪੁਰ, 9 ਫਰਵਰੀ : ਪੰਜਾਬ ਸਰਕਾਰ ਦੇ ਵਿਭਾਗ ਸੀ-ਪਾਈਟ ਆਰਮੀ ਕੈਂਪ ਡੇਰਾ ਬਾਬਾ ਨਾਨਕ, ਗੁਰਦਾਸਪੁਰ ਵਿਖੇ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਦੇ ਨੌਜਵਾਨ ਜੋ ਫੌਜ ਵਿੱਚ ਅਗਨੀਵੀਰ ਲਈ ਭਰਤੀ ਹੋਣ ਦੇ ਇੱਛੁਕ ਹਨ, ਉਹਨਾਂ ਲਈ ਟਰੇਨਿੰਗ ਕੈਂਪ ਸ਼ੁਰੂ ਕਰ ਦਿੱਤਾ ਗਿਆ ਹੈ। ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਦੇ ਸੰਚਾਲਕ ਸੂਬੇਦਾਰ ਗੁਰਨਾਮ ਸਿੰਘ, ਐਜਡੂਟੈਂਟ/ਟਰੇਨਿੰਗ ਅਫ਼ਸਰ ਨੇ ਦੱਸਿਆ ਕਿ ਫੌਜ ਵਿੱਚ ਅਗਨੀਵੀਰ ਦੀ ਭਰਤੀ ਲਈ ਮਿਤੀ 08 ਫਰਵਰੀ 2024 ਤੋਂ ਆਨਲਾਈਨ ਅਪਲਾਈ ਕਰਨ ਦੀ ਪ੍ਰੀਕ੍ਰਿਆ ਸ਼ੁਰੂ ਹੋ ਗਈ ਹੈ ਅਤੇ ਜੋ ਨੌਜਵਾਨ ਅਗਨੀਵੀਰ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ ਉਹਨਾਂ ਲਈ ਸਰੀਰਕ ਅਤੇ ਲਿਖਤੀ ਪੇਪਰ ਦੀ ਤਿਆਰੀ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫਤ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਦੇ ਦੌਰਾਨ ਨੌਜਵਾਨਾਂ ਦੇ ਰਹਿਣ ਲਈ ਹੋਸਟਲ ਅਤੇ ਵਧੀਆ ਖਾਣੇ ਦਾ ਪ੍ਰਬੰਧ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫਤ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਅੱਠਵੀ, ਦਸਵੀਂ, ਬਾਰਵੀਂ ਦੇ ਸਰਟੀਫਿਕੇਟ, ਆਧਾਰ ਕਾਰਡ, ਜਾਤੀ ਸਰਟੀਫਿਕੇਟ ਦੀਆਂ ਫੋਟੋ ਕਾਪੀਆਂ ਦੇ ਨਾਲ ਦੋ ਪਾਸਪੋਰਟ ਸਾਈਜ ਫੋਟੋਆਂ ਲੈ ਕੇ ਸੀ-ਪਾਈਟ ਆਰਮੀ ਕੈਂਪ ਡੇਰਾ ਬਾਬਾ ਨਾਨਾਕ, ਗੁਰਦਾਸਪੁਰ ਵਿਖੇ ਜਲਦੀ ਤੋਂ ਜਲਦੀ ਪੁੱਜ ਕੇ ਭਰਤੀ ਦਾ ਫਾਇਦਾ ਉਠਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 6283031125, 9467456808, 9417420125 ’ਤੇ ਸਪੰਰਕ ਕੀਤਾ ਜਾ ਸਕਦਾ ਹੈ।