ਫੂਡ ਸੇਫਟੀ ਟੀਮ ਵਲੋਂ ਖਾਣ ਪੀਣ ਵਾਲੀਆਂ ਦੁਕਾਨਾਂ, ਸਟਾਲਾਂ ਅਤੇ ਰੇਹੜੀ ਆਦਿ ਵਾਲਿਆਂ ਦੀ ਕੀਤੀ ਗਈ ਚੈਕਿੰਗ 

ਬਟਾਲਾ, 9 ਸਤੰਬਰ 2024 : ਸ੍ਰੀ ਉਮਾ ਸ਼ੰਕਰ ਗੁਪਤਾ,ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤਹਿਤ  ਵਿਆਹ ਪੁਰਬ ਦੇ ਸਬੰਧ ਵਿੱਚ ਬਟਾਲਾ ਵਿਖੇ ਫੂਡ ਸੇਫਟੀ ਟੀਮ ਵਲੋਂ ਖਾਣ ਪੀਣ ਵਾਲੀਆਂ ਦੁਕਾਨਾਂ, ਸਟਾਲਾਂ, ਰੇਹੜੀ ਆਦਿ ਵਾਲਿਆਂ ਦੀ ਚੈਕਿੰਗ ਕੀਤੀ ਗਈ ਅਤੇ ਹਦਾਇਤ ਕੀਤੀ ਗਈ ਕਿ ਵਧੀਆ ਸਮਾਨ ਵੇਚਣ ਅਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਮਿਆਦ ਪੁੱਗੀਆਂ ਚੀਜ਼ਾਂ ਨਾ ਵੇਚੀਆਂ ਜਾਣ। ਇਸ ਮੌਕੇ ਜੀ ਐਸ ਪਨੂੰ, ਸਹਾਇਕ ਕਮਿਸ਼ਨਰ ਫੂਡ ਗੁਰਦਾਸਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਫ ਸੁਥਰਾ ਖਾਣ ਪੀਣ ਦਾ ਸਮਾਨ ਖਰੀਦਣ ਅਤੇ ਕੋਈ ਵੀ ਖਾਣ ਪੀਣ ਵਾਲੀ ਵਸਤੂ ਖਰੀਦਣ ਤੋਂ ਪਹਿਲਾਂ ਉਸਦੀ ਬਣਨ ਦੀ ਮਿਤੀ ਅਤੇ ਮਿਆਦ ਪੁੱਗਣ ਦੀ ਮਿਤੀ ਜਰੂਰ ਦੇਖ ਲੈਣ। ਉਨ੍ਹਾਂ ਅੱਗੇ ਦੱਸਿਆ ਕਿ ਤਿੰਨ ਦਿਨ ਫੂਡ ਸੇਫਟੀ ਆਨ ਵਾਲੇ ਵੈਨ ਵੀ ਬਟਾਲਾ ਵਿਖੇ ਚੱਲ ਰਹੀ ਹੈ, ਜੋ ਕਿ ਦੁਕਾਨਦਾਰਾਂ ਤੇ ਰੇਹੜੀ ਆਦਿ ਵਾਲਿਆਂ ਨੂੰ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਮੌਕੇ ਤੇ ਵੀ ਖਾਣ ਪੀਣ ਵਾਲੀਆਂ ਵਸਤੂਆਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਇਸ ਮੌਕੇ ਫੂਡ ਸੇਫਟੀ ਅਫਸਰ ਸ੍ਰੀਮਤੀ ਸਿਮਰਿਤ ਕੌਰ ਨੇ ਕਿਹਾ ਕਿ ਸਾਰੇ ਖਾਣ ਪੀਣ ਦਾ ਸਮਾਨ ਢੱਕ ਕੇ ਰੱਖਣ ਅਤੇ ਸਾਫ ਸਫਾਈ ਦਾ ਧਿਆਨ ਰੱਖਣ।