ਪਹਿਲੇ ਦਿਨ ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕਰਨ ਸਬੰਧੀ 50  ਲੋਕਾਂ ਨੇ ਵਿਸ਼ੇਸ ਕੈਂਪ ਦਾ ਲਿਆ ਲਾਭ

  • ਸਿਰਫ 500 ਰੁਪਏ ਪੈਨਲਟੀ ਲਗਾ ਕੇ ਕੇਸਾਂ ਨੂੰ ਟਰਾਂਸਫਰ ਕੀਤਾ ਜਾ ਰਿਹਾ-ਭਾਰੀ ਜੁਰਮਾਨੇ ਵਾਲੇ ਲੋਕਾਂ ਨੂੰ ਮਿਲੀ ਰਾਹਤ

ਬਟਾਲਾ, 17 ਜੁਲਾਈ : ਕਮਿਸ਼ਨਰ ਨਗਰ ਨਿਗਮ-ਕਮ-ਐਸਡੀਐਮ ਬਟਾਲਾ ਨੇ ਦੱਸਿਆ ਕਿ ਨਿਗਮ ਬਟਾਲਾ ਵਲੋਂ ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕਰਨ ਸਬੰਧੀ ਵਿਸ਼ੇਸ ਕੈਂਪ, ਦਫਤਰ ਨਗਰ ਨਿਗਮ ਦੇ ਕਮਰਾ ਨੰਬਰ 1 ਵਿੱਚ ਲਗਾਇਆ ਜਾ ਰਿਹਾ ਹੈ ਅਤੇ ਅੱਜ ਪਹਿਲੇ ਦਿਨ  50 ਲੋਕਾਂ ਨੇ ਲਾਭ ਲਿਆ। ਉਨ੍ਹਾਂ ਦੱਸਿਆ ਬਟਾਲਾ ਸ਼ਹਿਰ ਦੇ ਲੋਕਾਂ ਦੇ ਭਾਰੀ ਜੁਰਮਾਨੇ ਕਰਕੇ ਪ੍ਰਾਪਰਟੀ ਟਰਾਂਸਫਰ ਕਰਨ ਦੇ ਕੇਸ ਪੇਡਿੰਗ ਸਨ, ਇਸ ਨੂੰ ਮੱਖ ਰੱਖਦਿਆਂ ਨਗਰ ਨਿਗਮ ਬਟਾਲਾ ਵਲੋਂ ਅਸੈਸਮੈਂਟ ਰਜਿਸਟਰ ਵਿੱਚ ਪ੍ਰਾਪਰਟੀ ਟਰਾਂਸਫਰ ਕਰਨ ਸਬੰਧੀ ਵਿਸ਼ੇਸ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਵੀ ਲੋਕਾਂ ਦੇ ਭਾਰੀ ਜੁਰਮਾਨੇ ਕਰਕੇ ਪ੍ਰਾਪਰਟੀ ਟਰਾਂਸਫਰ ਕਰਨ ਦੇ ਕੇਸ ਪੇਡਿੰਗ ਹਨ, ਉਨਾਂ ਕੇਸਾਂ ਨੂੰ ਸਿਰਫ 500 ਰੁਪਏ ਪੈਨਲਟੀ ਲਗਾ ਕੇ ਟਰਾਂਸਫਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਆ ਕੇ ਇਸ ਵਿਸ਼ੇਸ ਕੈਂਪ ਦਾ ਲਾਭ ਉਠਾਉਣ। ਇਹ ਵਿਸ਼ੇਸ਼ ਕੈਂਪ 22 ਜੁਲਾਈ ਤੱਕ ਲੱਗੇਗਾ। ਇਸ ਮੌਕੇ ਸ਼ਿਵ ਕੁਮਾਰ ਸੁਪਰਡੈਂਟ ਨਗਰ ਨਿਗਮ ਬਟਾਲਾ, ਬਾਉ ਸੁੰਦਰ ਐਸ.ਡੀ,ਐਮ ਦਫਤਰ, ਧੀਰਜ ਵਰਮਾ,  ਰਜਿੰਦਰ ਸਿੰਘ ਵਾਰਡ ਨੰ-2, ਰਾਜ ਸ਼ਾਹ, ਅਵਤਾਰ ਸਿੰਘ, ਜੋਤੀ ਇੰਸਪੈਕਟਰ, ਰਮਨ ਅਤੇ ਦੀਪਕ ਆਦਿ ਮੌਜੂਦ ਸਨ।