ਡੀ.ਬੀ.ਈ.ਈ ਪਠਾਨਕੋਟ ਵਿਖੇ ਮੁਫਤ ਸਾਫਟ ਸਕਿੱਲ ਕੋਰਸ ਅਤੇ ਇੰਟਰਵਿਊ ਦੀ ਤਿਆਰੀ ਦਾ ਪਹਿਲਾਂ ਬੈਚ ਸਫਲਤਾਪੂਰਵਕ ਕਰਵਾਇਆ ਗਿਆ

ਪਠਾਨਕੋਟ, 23 ਅਗਸਤ : ਅੰਕੁਰਜੀਤ ਸਿੰਘ (ਆਈ.ਏ.ਐਸ.) ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ ਜੀ ਦੀ ਅਗਵਾਈ ਹੇਠ ਡੀ.ਬੀ.ਈ.ਈ ਪਠਾਨਕੋਟ ਵਿਖੇ ਮਿਤੀ 7 ਅਗਸਤ ਨੂੰ  ਮੁਫਤ ਸਾਫਟ ਸਕਿੱਲ ਅਤੇ ਇੰਟਰਵਿਊ ਦੀ ਤਿਆਰੀ ਲਈ  ਕੋਚਿੰਗ ਕਲਾਸਾਂ ਦੀ ਸ਼ੁਰੂਆਤ ਕੀਤੀ ਗਈ ਸੀ । ਸ੍ਰੀ ਰਮਨ ਜਿਲ੍ਹਾ ਰੋਜਗਾਰ ਅਫਸਰ ਨੇ ਦੱਸਿਆ ਕਿ ਬਾਰਵੀ ਅਤੇ ਗ੍ਰੈਜੂਏਸ਼ਨ ਪਾਸ 40 ਪ੍ਰਾਰਥੀਆ ਦੇ ਪਹਿਲੇ ਬੈਚ ਨੂੰ ਸਾਫਟ ਸਕਿੱਲ ਅਤੇ ਇੰਟਰਵਿਊ ਦੀ ਤਿਆਰੀ ਲਈ  ਕੋਚਿੰਗ ਦਿੱਤੀ ਗਈ । 10 ਦਿਨਾਂ ਦੀ ਕੋਚਿੰਗ ਵਿੱਚ ਬੱਚਿਆ ਨੂੰ ਕਮਿਊਨੀਕੇਸ਼ਨ ਸਕਿੱਲ, ਇੰਟਰਵਿਊ ਦੀ ਤਿਆਰੀ, ਸੀ.ਵੀ ਤਿਆਰ ਕਰਨਾ ਅਤੇ ਪਰਸਨੈਲਟੀ ਡਿਵੈਲਪਮੈਂਟ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਿਹਨਾਂ ਪ੍ਰਾਰਥੀਆ ਵਲੋਂ ਮੁਫਤ ਸਾਫਟ ਸਕਿੱਲ ਅਤੇ ਇੰਟਰਵਿਊ ਦੀ ਤਿਆਰੀ ਲਈ  ਕੋਚਿੰਗ / ਟ੍ਰੇਨਿੰਗ ਮੁਕੰਮਲ ਕੀਤੀ ਗਈ, ਉਹਨਾਂ ਨੂੰ ਵੱਖ ਵੱਖ ਨਾਮੀ ਕੰਪਨੀਆ ਵਿੱਚ ਇੰਟਰਵਿਊ ਉਪਰੰਤ ਪਲੇਸ ਕਰਵਾਇਆ ਗਿਆ । ਜਿਲ੍ਹਾ ਰੋਜਗਾਰ ਅਫਸਰ, ਨੇ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲੇ ਬੈਚ ਵਿੱਚ ਪ੍ਰਾਰਥੀਆ ਦੀ ਰੁਚੀ ਨੂੰ ਦੇਖਦੇ ਹੋਏ ਅਗਲੇ ਮਹੀਨੇ ਤੋਂ ਜਲਦ ਹੀ ਮੁਫਤ ਸਾਫਟ ਸਕਿੱਲ ਅਤੇ ਇੰਟਰਵਿਊ ਦੀ ਤਿਆਰੀ ਲਈ  ਅਗਲੇ ਬੈਚ ਦੀ ਸ਼ੁਰੂਆਤ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਜਿਲ੍ਹਾ ਰੋਜਗਾਰ ਦਫਤਰ, ਪਠਾਨਕੋਟ ਵਿਖੇ ਹਰ ਹਫਤੇ ਪਲੇਸਮੈਂਟ ਕੈਂਪ ਲਗਾਏ ਜਾਂਦੇ ਹਨ । ਚਾਹਵਾਨ ਨੌਜਵਾਨ ਆਪਣੀ ਯੋਗਤਾ ਅਨੁਸਾਰ  ਇਹਨਾਂ ਕੰਪਨੀਆ ਵਿੱਚ ਇੰਟਰਵਿਊ ਦੇ ਕੇ ਰੋਜਾਗਰ ਹਾਸਲ ਕਰਕੇ ਇਹਨਾਂ ਮੌਕਿਆ ਦਾ ਲਾਭ ਉਠਾ ਸਕਦੇ ਹਨ  ।