ਡਿਪਟੀ ਕਮਿਸਨਰ ਦੀ ਅਗਵਾਈ ਹੇਠ ਜਿਲਾ ਰੋਜਗਾਰ ਅਤੇ ਕਾਰੋਬਾਰ ਵਿਭਾਗ ਵਲੋਂ ਸ਼ਾਨਦਾਰ ਉਪਰਾਲਾ

  • ਨੌਜਵਾਨਾ ਨੂੰ ਪੁਲਿਸ ਵਿੱਚ ਭਰਤੀ ਹੋਣਦੀ ਮੁਫਤ ਤਿਆਰੀ (ਲਿਖਤੀ ਪ੍ਰੀਖਿਆ ਅਤੇ ਫਿਜੀਕਲ ਟ੍ਰੇਨਿੰਗ ) ਲਈ ਸੁਪਰ 30 ਬੈਚ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ

ਬਟਾਲਾ, 30 ਜੂਨ : ਡਿਪਟੀ ਕਮਿਸਨਰ ਗੁਰਦਾਸਪੁਰ ਡਾ ਹਿਮਾਂਸੂ ਅਗਰਵਾਲ ਦੇ ਦਿਸ਼ਾ- ਨਿਰਦੇਸ਼ਾਂ ਹੇਠ ਜਿਲਾ ਰੋਜਗਾਰ ਤੇ ਕਾਰੋਬਾਰ ਵਿਭਾਗ ਗੁਰਦਾਸਪੁਰ ਵਲੋਂ ਜਿਲੇ ਦੇ ਨੌਜਵਾਨਾ ਨੂੰ ਪੁਲਿਸ ਵਿੱਚ ਭਰਤੀ ਹੋਣ ਦੀ ਮੁਫਤ ਤਿਆਰੀ ਕਰਵਾਉਣ ( ਲਿਖਤੀ ਪ੍ਰੀਖਿਆ ਅਤੇ ਫਿਜੀਕਲ ਟ੍ਰੇਨਿੰਗ ) ਲਈ ਸੁਪਰ 30 ਬੈਚ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸਨਰ (ਜ) ਗੁਰਦਾਸਪੁਰ ਸ੍ਰੀ ਸੁਭਾਸ਼ ਚੰਦਰ ਨੇ ਜਿਲਾ ਸਿੱਖਿਆ ਅਫ਼ਸਰ (ਸ) ਗੁਰਦਾਸਪੁਰ ਅਤੇ ਕਾਲਜਾਂ ਦੇ ਪਿ੍ੰਸੀਪਲਾਂ ਨੂੰ ਕਿਹਾ ਕਿ ਉਹ ਆਪਣੇ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਚੁੱਕੇ ਅਤੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਵੇ।ਗੁਗਲ ਫਾਰਮ ਭਰਵਾਇਆ ਜਾਵੇ ਤਾਂ ਜੋ ਉਹ ਸੁਪਰ 30 ਬੈਚ ਵਿੱਚ ਦਾਖਲਾ ਲੈ ਕੇ ਪੁਲਿਸ ਵਿੱਚ ਭਰਤੀ ਹੋਣ ਲਈ ਮੁਫਤ ਕੋਚਿੰਗ ਦਾ ਲਾਭ ਲੈ ਸਕਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੌਜਵਾਨ , ਗੁਗਲ ਫਾਰਮ ਭਰ ਕੇ ਕਮਰਾ ਨੰ: 217  ਬਲਾਕ ਬੀ ,ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪਹੁੰਚ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ । ਕਿਸੇ ਵੀ ਪ੍ਰਕਾਰ ਦੀ ਸੂਚਨਾ ਲਈ ਮੁਫਤ ਕੋਚਿੰਗ ਸਬੰਧੀ ਲਗਾਏ ਨੋਡਲ ਅਫਸਰ ਪਰਮਿੰਦਰ ਸਿੰਘ ਸੈਣੀ, ਜਿਲ੍ਹਾ ਗਾਈਡੈਸ ਕਾਊਸਲਰ ਦੇ ਮੋਬਾਇਲ ਨੁੰਬਰ 7888592634   ਤੇ ਸੰਪਰਕ ਕੀਤਾ ਜਾ ਸਕਦਾ ਹੈ।