ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਵਾਰਡ ਨੰ: 1 ਤੋਂ ਵਾਰਡ ਨੰ: 11 ਦੀਆਂ ਵੋਟਰ ਸੂਚੀਆਂ : ਵਧੀਕ ਡਿਪਟੀ ਕਮਿਸ਼ਨਰ 

  • ਐਸ.ਡੀ.ਐਮ.ਦਫਤਰ ਪਠਾਨਕੋਟ ਅਤੇ ਕਾਰਜ ਸਾਧਕ ਅਫਸਰ ਨਰੋਟ ਜੈਮਲ ਸਿੰਘ ਦੇ ਦਫਤਰ ਆਮ ਜਨਤਾ ਦੇ ਵੇਖਣ ਲਈ ਉਪਲਬਧ

ਪਠਾਨਕੋਟ, 18 ਅਕਤੂਬਰ : ਚੋਣਕਾਰ ਰਜਿਸਟਰੇਸ਼ਨ ਅਫਸਰ ਨਗਰ ਪੰਚਾਇਤ ਨਰੋਟ ਜੈਮਲ ਸਿੰਘ-ਕਮ-ਉਪ ਮੰਡਲ ਮੈਜਿਸਟਰੇਟ ਪਠਾਨਕੋਟ ਸ੍ਰੀ ਕਾਲਾ ਰਾਮ ਕਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿਛਲੇ ਦਿਨ ਮਿਤੀ 16.10.2023 ਨੂੰ ਨਗਰ ਪੰਚਾਇਤ ਚੋਣਾਂ 2023 ਨੂੰ ਨਰੋਟ ਜੈਮਲ ਸਿੰਘ ਵਿੱਚ ਵਰਤੀਆਂ ਜਾਣ ਵਾਲੀਆਂ ਵੋਟਰ ਸੂਚੀਆਂ ਦੀ ਅਤਿੰਮ ਪ੍ਰਕਾਸ਼ਨਾ ਕਰ ਦਿੱਤੀ ਗਈ ਹੈ। ਹਰ ਆਮ ਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਵਾਰਡ ਨੰ: 1 ਤੋਂ ਵਾਰਡ ਨੰ: 11 ਦੀਆਂ ਵੋਟਰ ਸੂਚੀਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪਠਾਨਕੋਟ, ਐਸ.ਡੀ.ਐਮ.ਦਫਤਰ ਪਠਾਨਕੋਟ ਅਤੇ ਕਾਰਜ ਸਾਧਕ ਅਫਸਰ ਨਰੋਟ ਜੈਮਲ ਸਿੰਘ ਦੇ ਦਫਤਰ ਆਮ ਜਨਤਾ ਦੇ ਵੇਖਣ ਲਈ ਉਪਲਬਧ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਨਾਗਰਿਕ ਇਨ੍ਹਾਂ ਸੂਚੀਆਂ ਨੂੰ ਵੇਖ ਸਕਦਾ ਹੈ।