ਜ਼ਿਲ੍ਹਾ ਪਠਾਨਕੋਟ ਨੂੰ ਉੱਤਰੀ ਭਾਰਤ ਦਾ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਣਾਉਣ ਲਈ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲੇ: ਡਿਪਟੀ ਕਮਿਸ਼ਨਰ 

ਪਠਾਨਕੋਟ, 15 ਸਤੰਬਰ : ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਮੁਹਿੰਮ ਚਲਾਈ ਜਾ ਰਹੀਂ ਹੈ। ਜਿਸ ਅਧੀਨ ਸ.ਗੁਰਮੀਤ ਸਿੰਘ ਖੁੱਡੀਆਂ, ਮਾਨਯੋਗ ਕੈਬਨਿਟ ਮੰਤਰੀ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਜੀ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਸ.ਹਰਬੀਰ ਸਿੰਘ, ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ, ਪਠਾਨਕੋਟ ਅਤੇ ਸ.ਅੰਕੁਰਜੀਤ ਸਿੰਘ, ਆਈ.ਏ.ਐਸ. ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ), ਪਠਾਨਕੋਟ ਜੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪਠਾਨਕੋਟ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਿਛਲੇ ਸਾਲਾਂ ਦੀ ਤਰ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪਠਾਨਕੋਟ ਨੂੰ ਉੱਤਰੀ ਭਾਰਤ ਦਾ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਣਾਉਣ ਦੇ ਟੀਚੇ ਨਾਲ ਵੱਖ—ਵੱਖ ਵਿਭਾਗਾਂ ਦੇ 24 ਕਲੱਸਟਰ ਅਫ਼ਸਰ ਅਤੇ 67 ਨੋਡਲ ਅਫ਼ਸਰ ਲਗਾਏ ਗਏ ਹਨ। ਸਾਰੇ ਅਫ਼ਸਰਾਂ ਨੂੰੰ ਪੰਜਾਬ ਸਰਕਾਰ ਵੱਲੋਂ ਸਮੇਂ—ਸਮੇਂ ਤੇ ਮਿਲ ਰਹੀਆਂ ਹਦਾਇਤਾਂ ਨੂੰ ਸਮੇਂ—ਸਿਰ ਪਹੁੰਚਾਉਂਣ ਲਈ ਜ਼ਿਲ੍ਹਾ ਪੱਧਰੀ ਸਟੱਬਲ ਬਰਨਿੰਗ ਕੰਟਰੋਲ ਵਟਸਐਪ ਗਰੁੱਪ ਬਣਾਇਆ ਗਿਆ ਹੈ। ਜਿਸ ਵਿੱਚ ਸਮੇਂ ਸਮੇਂ ਤੇ ਮਿਲ ਰਹੇ ਦਿਸ਼ਾ—ਨਿਰਦੇਸ਼ਾਂ ਨੂੰ ਪਾਇਆ ਜਾਂਦਾ ਹੈ ਅਤੇ ਅਫ਼ਸਰਾਂ ਤੋਂ ਕੀਤੀਆਂ ਕਾਰਵਾਈਆਂ ਸਬੰਧੀ ਰਿਪੋਰਟਾਂ ਲਈਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਡਾ.ਰਾਜਿੰਦਰ ਕੁਮਾਰ, ਮੁੱਖ ਖੇਤੀਬਾੜੀ ਅਫ਼ਸਰ, ਪਠਾਨਕੋਟ ਨੇ ਕੀਤਾ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਸਾਲ 2022 ਦੌਰਾਨ ਜ਼ਿਲ੍ਹਾ ਪਠਾਨਕੋਟ ਅੰਦਰ ਸਿਰਫ ਇੱਕ ਪਰਾਲੀ ਨੂੰ ਅੱਗ ਲੱਗਣ ਦਾ ਵਾਕਿਆ ਦਰਜ ਕੀਤਾ ਗਿਆ ਸੀ, ਜੋ ਕਿ ਪੰਜਾਬ ਦੇ ਕਿਸੇ ਵੀ ਜ਼ਿਲੇ ਵਿੱਚ ਦਰਜ ਕੀਤੇ ਵਾਕਿਆ ਨਾਲੋਂ ਸਭ ਤੋਂ ਘੱਟ ਸੀ। ਇਸ ਸਾਲ ਜ਼ਿਲਾ ਪਠਾਨਕੋਟ ਨੂੰ ਉੱਤਰੀ ਭਾਰਤ ਦਾ ਪ੍ਰਦੂਸ਼ਣ ਰਹਿਤ ਜ਼ਿਲ੍ਹਾ ਬਣਾਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2022 ਤੱਕ ਜ਼ਿਲੇ ਅੰਦਰ ਪਰਾਲੀ ਦੀ ਸੰਭਾਲ ਕਰਨ ਵਾਲੀਆਂ 241 ਮਸ਼ੀਨਾਂ ਸਨ। ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ 38 ਹੋਰ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕਲੱਸਟਰ/ਨੋਡਲ ਅਫ਼ਸਰਾਂ ਨਾਲ ਲਗਾਤਾਰਤਾ ਵਿੱਚ ਮੀਟਿੰਗਾਂ ਚੱਲ ਰਹੀਆਂ ਹਨ ਅਤੇ ਮੀਟਿੰਗਾਂ ਵਿੱਚ ਸਬੰਧਤਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕੱਲਸਟਰ/ਨੋਡਲ ਅਫ਼ਸਰ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਪਿੰਡਾਂ ਵਿੱਚ ਇਹ ਯਕੀਨੀ ਬਣਾਉਣਗੇ ਕਿ ਸਟੱਬਲ ਬਰਨਿੰਗ ਨੂੰ ਕੰਟਰੋਲ ਕਰਨ ਲਈ ਬਣਾਏ ਗਏ ਐਕਸ਼ਨ ਪਲਾਨ ਅਨੁਸਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾੳਂੁਣ ਸਬੰਧੀ ਸਾਰੇ ਪਿੰਡਾਂ ਵਿੱਚ ਧਾਰਮਿਕ ਸਥਾਨਾਂ, ਲੋਕਾਂ ਦੇ ਇੱਕਠੇ ਹੋਣ ਵਾਲੀਆਂ ਹੋਰ ਜਗ੍ਹਾਵਾਂ ਤੇ ਅਨਾਊਸਮੈਂਟਾਂ ਕਰਵਾਈਆਂ ਜਾਣ ਅਤੇ ਪੰਚਾਇਤਾਂ ਨਾਲ ਤਾਲਮੇਲ ਕਰਕੇ 5—5 ਪਿੰਡਾਂ ਦੇ ਕੱਲਸਟਰ ਬਣਾ ਕੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾਵੇ। ਇਸ ਦੇ ਨਾਲ ਹੀ ਪੰਚਾਇਤਾਂ ਨੂੰ ਪ੍ਰੇਰਿਤ ਕਰਕੇ ਸਟੱਬਲ ਬਰਨਿੰਗ ਨੂੰ ਕੰਟਰੋਲ ਕਰਨ ਲਈ ਮਤੇ ਵੀ ਪਵਾਏ ਜਾਣ। ਇਸ ਤੋਂ ਇਲਾਵਾਂ ਅਫ਼ਸਰਾਂ ਦੇ ਅਧਿਕਾਰ ਖੇਤਰ ਵਿੱਚ ਪੈਦੇਂ ਸਕੂਲਾਂ ਵਿੱਚ ਬੱਚਿਆਂ ਨੂੰ ਪਰਾਲੀ ਨੂੰ ਖੇਤ ਵਿੱਚ ਹੀ ਵਾਹੁਣ ਨਾਲ ਅਤੇ ਅੱਗ ਨਾ ਲਗਾਉਣ ਨਾਲ ਹੋਣ ਬਾਰੇ ਫਾਇਦਿਆਂ ਅਤੇ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ—ਪੂਰਵਕ ਜਾਣਕਾਰੀ ਦਿੱਤੀ ਜਾਵੇ। ਇਸ ਲਈ ਸਾਰੇ ਸਕੂਲਾਂ ਵਿੱਚ ਲੇਖ, ਪੇਂਟਿੰਗ ਅਤੇ ਕਵਿਤਾ ਗਾਇਣ ਮੁਕਾਬਲੇ ਵੀ ਕਰਵਾਏ ਜਾਣ, ਤਾਂ ਜੋ ਬੱਚੇ ਆਪਣੇ ਮਾਪਿਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਂਣ ਸਬੰਧੀ ਜਾਗਰੂਕ ਕਰ ਸਕਣ। ਪਿਛਲੇ ਸਾਲਾਂ ਦੌਰਾਨ ਪਠਾਨਕੋਟ ਜ਼ਿਲ੍ਹੇ ਵਿੱਚ ਕਿਸਾਨਾਂ ਦੁਆਰਾ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਭਰਭੂਰ ਸਹਿਯੋਗ ਦਿੱਤਾ ਗਿਆ ਹੈ। ਜਿਸ ਵਿੱਚ ਗੁੱਜਰ ਭਾਈਚਾਰੇ ਦਾ ਬਹੁਤਾਤ ਵਿੱਚ ਝੋਨੇ ਦੀ ਪਰਾਲੀ ਦੀ ਖਰੀਦ ਕਰਕੇ ਚਾਰੇ ਦੇ ਤੌਰ ਤੇ ਵਰਤਣਾ ਵੀ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।ਜ਼ਿਲ੍ਹੇ ਵਿੱਚ 83 ਪ੍ਰਤੀਸਤ ਪਰਾਲੀ ਗੁੱਜਰਾਂ ਅਤੇ ਹੋਰ ਡੇਅਰੀ ਉਤਪਾਦਕਾਂ ਦੁਆਰਾ (Ex-Situ Management ) ਚਾਰੇ ਦੇ ਤੌਰ ਤੇ ਖਰੀਦ ਕਰਕੇ ਵਰਤ ਲਈ ਜਾਂਦੀ ਹੈ।ਸਿਰਫ਼ 17 ਪ੍ਰਤੀਸਤ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ( In-Situ Management) ਦੀ ਲੋੜ ਪੈਦੀ ਹੈ।ਜਿਸ ਲਈ ਜ਼ਿਲ੍ਹੇ ਵਿੱਚ 241 ਮਸ਼ੀਨਾਂ ਉਪਲੱਬਧ ਹਨ ਅਤੇ ਹਰ ਬਲਾਕ ਵਿੱਚ ਖੇਤੀਬਾੜੀ ਵਿਭਾਗ ਦੇ ਦਫ਼ਤਰ ਵਿੱਚ 2 ਸੁਪਰਸੀਡਰ ਮਸ਼ੀਨਾਂ ਵੀ ਕਿਸਾਨਾਂ ਵੱਲੋਂ ਲੋੜ ਪੈਣ ਤੇ ਵਰਤਣ ਲਈ ਉਪਲੱਬਧ ਹਨ।ਇਸ ਲਈ ਸਾਲ 2023 ਦੌਰਾਣ ਦੁਬਾਰਾ ਸਾਰਿਆਂ ਤੋਂ ਮੁਕੰਮਲ ਸਹਿਯੋਗ ਦੀ ਆਸ ਕਰਦੇ ਹੋਏ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਗਾਏ ਬਿਨਾਂ ਕਣਕ ਅਤੇ ਹੋਰ ਫਸਲਾਂ ਦੀ ਬਿਜਾਈ ਕੀਤੀ ਜਾਵੇ।