- ਜਿਲ੍ਹਾ ਤਰਨ ਤਾਰਨ ਦੇ ਕੁਸ਼ਤੀ ਖਿਡਾਰੀ/ਖਿਡਾਰਨਾਂ ਦੇ ਚੋਣ ਟਰਾਇਲ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ 25 ਅਤੇ 26 ਨਵੰਬਰ ਨੂੰ ਹੋਣਗੇ
ਤਰਨ ਤਾਰਨ 22 ਨਵੰਬਰ : ਪੰਜਾਬ ਸਰਕਾਰ ਦੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ “ਦਾਰਾ ਸਿੰਘ ਛਿੰਝ ਓਲੰਪਿਕ-2023” ਦੌਰਾਨ ਜਿਲ੍ਹਾ ਤਰਨ ਤਾਰਨ ਵਿਖੇ ਮਿਤੀ 1 ਦਸੰਬਰ ਤੋਂ 03 ਦਸੰਬਰ ਤੱਕ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ, ਤਰਨ ਤਾਰਨ ਵਿਖੇ ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਰਨ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਦੱਸਿਆ ਕਿ “ਦਾਰਾ ਸਿੰਘ ਛਿੰਝ ਓਲੰਪਿਕ-2023” ਦੌਰਾਨ ਲੜਕਿਆਂ ਦੇ ਵੇਟ ਵਰਗ 70 ਕਿਲੋ, 80 ਕਿਲੋ ਅਤੇ 80 ਕਿਲੋ ਤੋਂ ਵੱਧ ਅਤੇ ਲੜਕੀਆਂ ਦੇ ਵੇਟ ਵਰਗ 60 ਕਿਲੋ ਅਤੇ 60 ਕਿਲੋ ਤੋਂ ਵੱਧ ਦੇ ਕੁਸ਼ਤੀ ਮੁਕਾਬਲੇ ਹੋ ਰਹੇ ਹਨ। ਇਸ ਸਬੰਧੀ ਜਿਲ੍ਹਾ ਤਰਨ ਤਾਰਨ ਦੇ ਕੁਸ਼ਤੀ ਖਿਡਾਰੀ/ ਖਿਡਾਰਨਾਂ ਦੇ ਚੋਣ ਟਰਾਇਲ ਮਿਤੀ 25 ਨਵੰਬਰ ਨੂੰ ਲੜਕੀਆਂ ਦੇ ਅਤੇ ਮਿਤੀ 26 ਨਵੰਬਰ ਨੂੰ ਲੜਕਿਆਂ ਦੇ ਟਰਾਇਲ ਲਏ ਜਾਣਗੇ। ਇਹ ਟਰਾਇਲ ਸ੍ਰੀ ਗੁਰੂ ਅਰਜਨ ਦੇਵ ਸਟੇਡੀਅਮ ਤਰਨ ਤਾਰਨ ਵਿਖੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਖਿਡਾਰੀ/ ਖਿਡਾਰਨਾਂ ਆਪਣੇ ਟਰਾਇਲ ਸਥਾਨ ਉੱਪਰ ਸਮਾਂ ਸਵੇਰੇ 8:00 ਵਜੇ ਤੱਕ ਜ਼ਿਲ੍ਹਾ ਖੇਡ ਅਫਸਰ ਤਰਨ ਤਾਰਨ ਨੂੰ ਰਿਪੋਰਟ ਕਰਨਗੇ। ਖਿਡਾਰੀ/ ਖਿਡਾਰਨਾਂ ਆਪਣੇ ਨਾਲ ਆਪਣੇ ਜਨਮ ਤੇ ਜਿਲ੍ਹੇ ਦੇ ਵਸਨੀਕ ਹੋਣ ਦਾ ਸਬੂਤ ਨਾਲ ਲੈ ਕੇ ਆਉਣਗੇ। ਖਿਡਾਰੀ ਦੀ ਉਮਰ ਮਿਤੀ 01ਨਵੰਬਰ, 2023 ਨੂੰ 18 ਸਾਲ ਦੀ ਹੋਣੀ ਚਾਹੀਦੀ ਹੈ। 18 ਸਾਲ ਤੋਂ ਘੱਟ ਉਮਰ ਵਰਗ ਦੇ ਖਿਡਾਰੀ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀ ਲੈ ਸਕਣਗੇ। ਇਹਨਾਂ ਟਰਾਇਲਾਂ ਦੇ ਓਵਰ ਆਲ ਇੰਚਾਰਜ ਸ੍ਰੀਮਤੀ ਸਤਵੰਤ ਕੌਰ, ਜਿਲ੍ਹਾ ਖੇਡ ਅਫਸਰ ਤਰਨ ਤਾਰਨ ਹੋਣਗੇ।