ਜੀ-20 ਫਾਊਂਡੇਸ਼ਨ ਸਾਖਰਤਾ ਅਤੇ ਸੰਖਿਆ ਅਧੀਨ ਜ਼ਿਲ੍ਹਾ ਪੱਧਰੀ ਮੀਟਿੰਗ

ਤਰਨ ਤਾਰਨ, 09 ਜੂਨ : ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਫਾਊਂਡੇਸ਼ਨ ਸਾਖਰਤਾ ਤੇ ਸੰਖਿਆ ਗਿਆਨ ਮਿਸ਼ਨ ਨੂੰ ਆਮ ਲੋਕਾਈ ਤੇ ਭਾਈਚਾਰੇ ਤੱਕ ਪਹੁੰਚਾਉਣ ਲਈ ਅੱਜ ਜਿਲ੍ਹਾ ਪੱਧਰੀ  ਆਫਲਾਈਨ "ਜੀ-20 ਫਾਊਂਡੇਸ਼ਨ ਸਾਖਰਤਾ ਤੇ ਸੰਖਿਆ ਨੂੰ ਯਕੀਨੀ ਬਣਾਉਣ ਲਈ ਇਕ ਜਰੂਰੀ ਮੀਟਿੰਗ ਜਿਲ੍ਹਾ ਸਿੱਖਿਆ ਅਫਸਰ (ਐਲੀ:) ਤਰਨ ਤਾਰਨ ਸ੍ਰ ਕਵਲਜੀਤ ਸਿੰਘ ਧੰਜੂ ਜੀ ਦੀ ਯੋਗ  ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਤਰਨ ਤਾਰਨ  ਵਿਖੇ ਹੋਈ ਜਿਸ ਵਿੱਚ ਮੀਟਿੰਗ ਵਿੱਚ ਵੱਖ-ਵੱਖ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਹਿਬਾਨ, ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰ ਹਾਜਰ ਹੋਏ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸ੍ਰ ਕਵਲਜੀਤ ਸਿੰਘ ਧੰਜੂ ਨੇ ਕਿਹਾ ਕਿ ਭਾਰਤ ਸਰਕਾਰ ਦਾ ਇਹ ਮਿਸ਼ਨ, ਜੋ ਕਿ ਬੱਚਿਆਂ ਦੀ ਬੁਨਿਆਦੀ ਸਿੱਖਿਆ ਨੂੰ ਮਜਬੂਤ ਕਰਨ ਹਿੱਤ ਸ਼ੁਰੂ ਕੀਤਾ ਗਿਆ ਹੈ, ਹਰ ਪਿੰਡ-ਸ਼ਹਿਰ ਤੱਕ ਲੈ ਕੇ ਜਾਣਾ ਅਧਿਆਪਕਾਂ, ਮਾਪਿਆਂ, ਕਮਿਊਨਿਟੀ ਮੈਂਬਰਾਂ ਤੇ ਮੀਡੀਆ ਦੀ ਅਹਿਮ ਜਿੰਮੇਵਾਰੀ ਬਣਦੀ ਹੈ। ਉਹਨਾਂ ਕਿਹਾ ਕਿ ਬੱਚੇ ਦੇ ਮਾਪੇ ਉਸ ਦੇ ਸਭ ਤੋਂ ਪਹਿਲੇ ਅਤੇ ਪ੍ਰਭਾਵਸ਼ਾਲੀ ਅਧਿਆਪਕ ਹਨ। ਕਮਿਊਨਿਟੀ ਮੈਂਬਰਾਂ ਅਤੇ ਮੀਡੀਆ ਨਾਲ ਹੱਥ ਮਿਲਾ ਕੇ ਇਸ ਮਿਸ਼ਨ ਦੇ 100% ਟੀਚੇ ਪੂਰੇ ਕੀਤੇ ਜਾ ਸਕਦੇ ਹਨ। ਉਹਨਾਂ ਮੀਟਿੰਗ ਵਿੱਚ ਹਾਜ਼ਰ ਜਿਲ੍ਹਾ ਕੋਆਰਡੀਨੇਟਰ, ਬੀ ਪੀ ਈ ੳ, ਸੈਂਟਰ ਹੈੱਡ ਟੀਚਰ ਤੇ ਐੱਚ ਟੀ ਸਹਿਬਾਨ ਨੂੰ ਇਸ ਨੇਕ ਕਾਰਜ ਵਿੱਚ ਜੁਟ ਜਾਣ ਦੀ ਅਪੀਲ ਵੀ ਕੀਤੀ। ਉਹਨਾਂ ਸਟੇਟ ਦੁਆਰਾ ਦਿੱਤੇ ਸ਼ਡਿਊਲ ਤਹਿਤ ਜਨ-ਭਾਗੀਦਾਰੀ ਲਈ ਮੀਟਿੰਗਾਂ ਦਾ ਆਯੋਜਨ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਸੁਰਿੰਦਰ ਕੁਮਾਰ ਜੀ ਨੇ ਸਮੂਹ ਅਧਿਆਪਕ ਸਹਿਬਾਨ ਨੂੰ ਕਿਹਾ ਗਿਆ ਕਿ ਵਿਭਾਗ ਵਲੋਂ ਉਹਨਾਂ ਨੂੰ ਜੋ ਜ਼ਿੰਮੇਵਾਰੀ ਸੋਪੀਂ ਗਈ ਹੈ ਭਾਰਤ ਸਰਕਾਰ ਦੁਆਰਾ ਸ਼ੁਰੂ ਕੀਤੇ ਫਾਊਂਡੇਸ਼ਨ ਸਾਖਰਤਾ ਤੇ ਸੰਖਿਆ ਗਿਆਨ ਮਿਸ਼ਨ ਨੂੰ ਆਮ ਲੋਕਾਈ ਤੇ ਭਾਈਚਾਰੇ ਤੱਕ ਪਹੁੰਚਾਉਣ ਆਪਣਾ ਅਹਿਮ ਯੋਗਦਾਨ ਪਾਈਏ।