ਇੰਨਸੈਟਿਵ ਕੇਸਾਂ ਦੀ ਕਲੀਅਰੈਂਨਸ ਦੇਣ ਸਬੰਧੀ ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਡਿਸਟ੍ਰਿਕ ਲੈਵਲ ਅਪਰੂਵਲ  ਕਮੇਟੀ ਹੋਈ  ਮੀਟਿੰਗ  

ਤਰਨ ਤਾਰਨ 16 ਜੁਲਾਈ 2024 : ਮਾਨਯੋਗ ਡਿਪਟੀ ਕਮਿਸ਼ਨਰ—ਕਮ— ਚੈਅਰਮੇਨ ਡਿਸਟ੍ਰਿਕ ਲੈਵਲ ਅਪਰੂਵਲ  ਕਮੇਟੀ  ਸ੍ਰੀ ਸੰਦੀਪ ਕੁਮਾਰ   ਤਰਨ ਤਾਰਨ ਜੀ ਦੀ ਪ੍ਰਧਾਨਗੀ ਹੇਠ ਇੰਨਸੈਟਿਵ ਕੇਸਾਂ ਦੀ ਕਲੀਅਰੈਂਨਸ ਦੇਣ ਸਬੰਧੀ ਬਣੀ ਡਿਸਟ੍ਰਿਕ ਲੈਵਲ ਅਪਰੂਵਲ  ਕਮੇਟੀ ਦੀ ਮੀਟਿੰਗ ਹੋਈ,ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਅਫਸਰ ਸਾਹਿਬਾਨਾ ਵਲੋਂ ਭਾਗ  ਲਿਆ ਗਿਆ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ—ਕਮ— ਚੈਅਰਮੇਨ ਡਿਸਟ੍ਰਿਕ ਲੈਵਲ ਅਪਰੂਵਲ  ਕਮੇਟੀ  ਸ੍ਰੀ ਸੰਦੀਪ ਕੁਮਾਰ  ਵਲੋਂ  ਉਦਯੋਗਿਕ ਪਾਲਸੀ  2022 ਤਹਿਤ 07  ਉਦਯੋਗਿਕ ਇਕਾਈਆਂ ( ਰਾਇਸ ਸੈਲਰਾਂ ) ਦੇ ਵੱਖ ਵੱਖ ਇੰਨਸੈਟਿਵ ਸਬੰਧੀ ਐਪਲੀਕੇਸ਼ਨਾਂ ਨੂੰ ਮੰਨਜੂਰੀ ਦਿੱਤੀ ਗਈ ,ਜਿਸ ਵਿੱਚ ਮੰਡੀ ਫੀਸ,ਤੋਂ ਛੋਟ,ਕਰਜ਼ੇ ਦੀ ਵਿਆਜ ਦੀ ਦਰ ਤੋਂ ਛੋਟ,ਐਕਸਟਰਨਲ ਡਿਵੈਲਪਮੈਂਟ ਚਾਰਜ ਤੋਂ ਛੋਟ,ਸਟੈਂਪ ਡਿਊਟੀ ਤੋਂ ਛੋਟ ਇੰਨਸੈਟਿਵ ਆਦਿ ਸ਼ਾਮਿਲ ਸਨ। ਮੀਟਿੰਗ ਵਿੱਚ ਸ੍ਰੀ ਮਾਨਵਪ੍ਰੀਤ ਸਿੰਘ  ਜਨਰਲ ਮੈਨੇਜਰ —ਕਮ —ਕੰਨਵੀਨਰ  ਜਿਲ੍ਹਾ ਉਦਯੋਗ ਕੇਂਦਰ  ਤਰਨ ਤਾਰਨ ਵਲੋਂ ਦਸਿਆ ਗਿਆ ਕਿ ਪੰਜਾਬ ਵਿੱਚ ਉਦਯੋਗਾ ਨੂੰ ਵਧਾਵਾ ਦੇਣ ਲਈ /ਪ੍ਰਫੁੱਲਤ ਕਰਨ ਲਈ ਅਤੇ ਰੁਜ਼ਗਾਰ ਪੈਦਾ ਕਰਨ ਲਈ ਪੰਜਾਬ ਸਰਕਾਰ ਵਲੋਂ ਨਵੀਂ ਬਣੀ ਇੰਡਸਟਰੀਅਲ ਪਾਲਸੀ 2022 ਤਹਿਤ ਉਦਯੋਗਿਕ ਇਕਾਈਆਂ ਨੂੰ ਵੱਖ ਵੱਖ ਇੰਨਸੈਟਿਵ ਦਿੱਤੇ ਜਾ ਰਹੇ ਹਨ । ਉਹਨਾਂ ਦਸਿਆ ਕਿ ਬਾਰਡਰ ਜੋਨ ਵਿੱਚ ਲੱਗ ਰਹੀਆਂ ਇਕਾਈਆਂ ਨੂੰ ਸੀ ਼ਐਲ ਼ਯੂ ਦੀ ਕੋਈ ਲੋੜ ਨਹੀਂ ਹੈ ਅਤੇ ਐਕਸਟਰਨਲ ਡਿਵੈਲਪਮੈਂਟ ਚਾਰਜ 100% ਮਾਫ ਹਨ ਅਤੇ ਜਨਰਲ ਮੈਨੇਜਰ ਸਾਹਿਬ ਵਲੋਂ ਕਮੇਟੀ ਮੈਂਬਰਾਂ ਨੂੰ ਦਸਿਆ ਕਿ ਪਾਲਸੀ 2022 ਤਹਿਤ ਰਾਇਸ ਸੈਲਰਾਂ ਨੈਗਟਿਵ ਸੂਚੀ ਆਉਂਦੇ ਹਨ,ਪਰ ਜੋ ਸੈਲਰ ਬਾਰਡਰ  ਜੋਨ ਦੇ ਘੇਰੇ ਅੰਦਰ ਆਉ਼ਦੇ ਹਨ,ਉਹ ਪਾਲਸੀ 2022 ਤਹਿਤ ਇਨਸੈਟਿਵ ਅਪਲਾਈ ਕਰਨ ਯੋਗ ਹਨ । ਤਰਨ ਤਾਰਨ ਇੱਕ ਬਾਰਡਰ ਜਿਲ੍ਹਾ ਹੋਣ ਕਰਕੇ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ,ਕਿਉ਼ਕਿ ਬਾਰਡਰ ਜੋਨ ਵਿੱਚ ਪੈਦੀਆਂ ਉਦਯੋਗਿਕ ਇਕਾਈਆਂ ਲਈ ਸਰਕਾਰ ਨੇ ਕੁੱਝ ਵਿਸੇਸ਼ ਇੰਨਸੈਟਿਵ ਰੱਖੇ ਹਨ । ਜਿਸ ਕਰਕੇ ਉਦਯੋਗਪਤੀ ਦੂਸਰੇ ਜਿਲਿ੍ਹਆਂ ਵਿੱਚੋਂ ਆ ਕੇ ਇਥੇ ਆਪਣੀਆਂ ਇਕਾਈਆਂ (ਸੈਲਰ) ਲਗਾ ਰਹੇ ਹਨ । ਪਿਛਲੇ ਸਾਲ ਲੱਗਭੱਗ  ਜਿਲ੍ਹਾ  ਤਰਨ ਤਾਰਨ ਵਿੱਚ 40  ਨਵੇਂ ਰਾਇਸ ਸੈ਼ਲਰ ਲੱਗ ਚੱਕੇ ਹਨ ।ਜਿਸ ਨਾਲ ਜਿਲ੍ਹੇ ਵਿੱਚ ਰੁਜ਼ਗਾਰ ਦੇ ਮੋਕੇ ਪੈਦਾ ਹੋਣਗੇ। ਇਸ ਮੀਟਿੰਗ ਵਿੱਚ ਜਨਰਲ ਮੈਨੇਜਰ ਮਾਨਵਪ੍ਰੀਤ ਸਿੰਘ,ਸੀਨੀਅਰ ਸਹਾਇਕ ਰਵਿੰਦਰ ਸਿੰਘ ਅਤੇ ਬਲਾਕ ਪੱਧਰ ਪ੍ਰਸਾਰ ਅਫਸਰ  ਦਇਆ ਸਿੰਘ ਸਮੇਤ ਵਿਭਾਗਾਂ ਦੇ ਅਫਸਰ ਸਾਹਿਬਾਨ ਸ਼ਾਮਲ ਸਨ।