ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇੰਨਸੈਟਿਵ ਕੇਸਾਂ ਦੀ ਕਲੀਅਰੈਂਨਸ ਦੇਣ ਸਬੰਧੀ ਬਣੀ ਡਿਸਟ੍ਰਿਕ ਲੈਵਲ ਅਪਰੂਵਲ ਕਮੇਟੀ ਦੀ ਮੀਟਿੰਗ

  • ਨਵੀਂ ਉਦਯੋਗ ਪਾਲਸੀ-2022 ਤਹਿਤ 09 ਰਾਇਸ ਸੈਲਰਾਂ ਇਕਾਈਆ ਦੇ  100 ਫੀਸਦੀ ਐਕਸਟਰਨਲ ਡਿਵੈਲਪਮੈਂਟ ਚਾਰਜ ਮੁਆਫ 

ਤਰਨ ਤਾਰਨ, 30 ਜੂਨ : ਡਿਪਟੀ ਕਮਿਸ਼ਨਰ-ਕਮ-ਚੈਅਰਮੇਨ ਡਿਸਟ੍ਰਿਕ ਲੈਵਲ ਅਪਰੂਵਲ ਕਮੇਟੀ  ਸ੍ਰੀਮਤੀ ਬਲਦੀਪ ਕੋਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਇੰਨਸੈਟਿਵ ਕੇਸਾਂ ਦੀ ਕਲੀਅਰੈਂਨਸ ਦੇਣ ਸਬੰਧੀ ਬਣੀ ਡਿਸਟ੍ਰਿਕ ਲੈਵਲ ਅਪਰੂਵਲ  ਕਮੇਟੀ ਦੀ ਮੀਟਿੰਗ ਹੋਈ।ਮੀਟਿੰਗ ਦੌਰਾਨ ਸ੍ਰੀ ਸੁਰੇਸ਼ ਚੰਦਰ ਜਨਰਲ ਮੈਨੇਜਰ-ਕਮ-ਕਨਵੀਨਰ ਜ਼ਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਦੱਸਿਆ ਗਿਆ ਹੈ ਕਿ ਜਿਲ੍ਹਾ  ਤਰਨ ਤਾਰਨ ਵਿੱਚ 09 ਨਵੇਂ ਰਾਇਸ ਸੈ਼ਲਰ ਲੱਗਣ ਜਾ ਰਹੇ ਹਨ । ਉਹਨਾਂ ਦੱਸਿਆ ਕਿ ਪੰਜਾਬ ਵਿੱਚ ਉਦਯੋਗਾ ਨੂੰ ਬੜਾਵਾ ਦੇਣ ਲਈ /ਪ੍ਰਫੁੱਲਤ ਕਰਨ ਲਈ ਅਤੇ ਰੁਜ਼ਗਾਰ ਪੈਦਾ ਕਰਨ ਲਈ ਪੰਜਾਬ ਸਰਕਾਰ ਵਲੋਂ ਨਵੀਂ ਬਣੀ ਇੰਡਸਟਰੀਅਲ ਪਾਲਸੀ 2022 ਤਹਿਤ ਉਦਯੋਗਿਕ ਇਕਾਈਆਂ ਨੂੰ ਵੱਖ ਵੱਖ ਇੰਨਸੈਟਿਵ ਦਿੱਤੇ ਜਾ ਰਹੇ ਹਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਰਡਰ ਜੋਨ ਵਿੱਚ ਲੱਗ ਰਹੀਆਂ ਇਕਾਈਆਂ ਨੂੰ ਸੀ ਼ ਐਲ ਼ ਯੂ ਦੀ ਕੋਈ ਲੋੜ ਨਹੀਂ ਹੈ ਅਤੇ ਐਕਸਟਰਨਲ ਡਿਵੈਲਪਮੈਂਟ ਚਾਰਜ 100 ਫੀਸਦੀ ਮਾਫ਼ ਹਨ। ਉਹਨਾਂ ਕਿਹਾ ਕਿ ਤਰਨ ਤਾਰਨ ਇੱਕ ਬਾਰਡਰ ਜਿਲ੍ਹਾ ਹੋਣ ਕਰਕੇ ਨਿਵੇਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਕਿਉਂਕਿ ਬਾਰਡਰ ਜੋਨ ਵਿੱਚ ਪੈਦੀਆਂ ਉਦਯੋਗਿਕ ਇਕਾਈਆਂ ਲਈ ਸਰਕਾਰ ਨੇ ਕੁੱਝ ਵਿਸੇਸ਼ ਇੰਨਸੈਟਿਵ ਰੱਖੇ ਹਨ।ਆਉਣ ਵਾਲੇ ਸਮੇਂ ਵਿੱਚ ਜਿਲ੍ਹਾ ਤਰਨ ਤਾਰਨ ਵਿੱਚ 40 ਤੋਂ 50 ਰਾਇਸ  ਸੈਲਰ ਦੀਆ ਨਵੀਆਂ ਉਦਯੋਗਿਕ ਇਕਾਈਆਂ ਲੱਗਣ ਜਾ ਰਹੀਆਂ ਹਨ, ਜਿਸ ਨਾਲ ਜਿਲ੍ਹੇ ਵਿੱਚ ਰੁਜ਼ਗਾਰ ਦੇ ਮੋਕੇ ਪੈਦਾ ਹੋਣਗੇ । ਮੀਟਿੰਗ ਦੌਰਾਨ ਪੁਰਾਣੀ ਉਦਯੋਗ ਪਾਲਸੀ-2017 ਤਹਿਤ ਇੱਕ ਕੇਸ ਨੂੰ ਕਰਜ਼ੇ ਉੱਪਰ ਵਿਆਜ ਦਰ ‘ਤੇ 5% ਦੀ ਛੋਟ ਸਬੰਧੀ 01 ਰਾਇਸ ਸੈਲਰ ਦੇ ਉਦਯੋਗ ਨੂੰ  ਕਲੀਅਰੈਨਸ ਦਿੱਤੀ ਗਈ।ਇਸ ਤੋ ਇਲਾਵਾ ਪੰਜਾਬ ਸਰਕਾਰ ਵਲੋਂ ਬਣਾਈ ਨਵੀਂ ਉਦਯੋਗ ਪਾਲਸੀ-2022 ਤਹਿਤ 09 ਰਾਇਸ ਸੈਲਰਾਂ ਇਕਾਈਆ ਦੇ  100% ਐਕਸਟਰਨਲ ਡਿਵੈਲਪਮੈਂਟ ਚਾਰਜ ਮੁਆਫ ਕਰ ਦਿੱਤੇ ਗਏ।  ਇਸ ਮੀਟਿੰਗ ਵਿੱਚ ਸੀਨੀਅਰ ਸਹਾਇਕ ਰਵਿੰਦਰ ਸਿੰਘ ਅਤੇ ਬੀ  ਼ਐਫ  ਼ਓ ਨੇਹਾ ਸ਼ਰਮਾਂ ਸਮੇਤ ਵਿਭਾਗਾਂ ਦੇ ਅਫਸਰ ਸਾਹਿਬਾਨ ਸ਼ਾਮਲ ਸਨ।