ਸਾਫ ਸਫਾਈ ਅਤੇ ਹੋਰ ਵਿਵਸਥਾਂ ਨੂੰ ਦੂਰੁਸਤ ਕਰਨ ਦੇ ਲਈ ਅਧਿਕਾਰੀਆਂ ਨੂੰ ਦਿੱਤੇ ਦਿਸਾ ਨਿਰਦੇਸ

  • ਸਹਿਰ ਨੂੰ ਸਾਫ ਸੁਥਰਾ ਰੱਖਣਾ ਸਾਡਾ ਉਦੇਸ, ਦੁਕਾਨਦਾਰ ਕਰਨ ਸਹਿਯੋਗ ਦੁਕਾਨਾਂ ਅੰਦਰ ਲਗਾਏ ਜਾਣ ਡਸਟਬੀਨ-ਕਾਰਪੋਰੇਸਨ ਕਮਿਸਨਰ
  • ਬਾਲਮੀਕਿ ਚੋਂਕ ਨਜਦੀਕ ਬਣਾਈ ਪਾਰਕਿੰਗ ਵਿੱਚੋਂ ਪੱਕੇ ਤੋਰ ਤੇ ਪਾਰਕਿੰਗ ਕੀਤੀਆਂ ਗੱਡੀਆਂ ਨੂੰ ਹਟਾਇਆ ਜਾਵੈ ਨਹੀ ਤਾਂ ਕੀਤੀ ਜਾਵੈਗੀ ਕਾਰਵਾਈ

ਪਠਾਨਕੋਟ, 27 ਅਕਤੂਬਰ : ਫੈਸਟੀਬਲ ਸੀਜਨ ਦੇ ਚਲਦਿਆਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਸਾਡਾ ਉਪਰਾਲਾ ਹੈ ਕਿ ਸਹਿਰ ਨੂੰ ਸਾਫ ਸੁਥਰਾ ਰੱਖਿਆ ਜਾਵੈ ਅਤੇ ਹੋਰ ਵੀ ਸੁੰਦਰ ਬਣਾਇਆ ਜਾਵੈ ਪਰ ਦੇਖਣ ਵਿੱਚ ਆਇਆ ਹੈ ਕਿ ਜਿਵੇਂ ਹੀ ਸਵੇਰ ਦੇ ਸਮੇਂ ਸਫਾਈ ਕਰਮਚਾਰੀ ਸਹਿਰ ਦੀ ਸਫਾਈ ਕਰਦੇ ਹਨ ਉਸ ਦੇ ਕੂਝ ਸਮੇਂ ਬਾਅਦ ਹੀ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੀ ਸਫਾਈ ਕਰਨ ਮਗਰੋਂ ਦੁਕਾਨ ਦਾ ਕੂੜਾ ਕਰਕਟ ਸਾਫ ਕਰਕੇ ਸੜਕ ਦੇ ਵਿੱਚੋਂ ਵਿੱਚ ਰੱਖ ਦਿੱਤਾ ਜਾਂਦਾ ਹੈ, ਸਾਰੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਦੁਕਾਨਾਂ ਦੇ ਅੰਦਰ ਛੋਟੇ ਡਸਟਬੀਨ ਲਗਾਏ ਜਾਣ ਅਤੇ ਜਿਵੇਂ ਹੀ ਕੂੜਾ ਉਠਾਉਂਣ ਦੇ ਲਈ ਰਿਕਸਾ ਆਦਿ ਆਉਂਦਾ ਹੈ ਤਾਂ ਕੂੜਾ ਕਰਕਟ ਉਸ ਵਿੱਚ ਪਾ ਦਿੱਤਾ ਜਾਵੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਕਮਿਸਨਰ ਕਾਰਪੋਰੇਸਨ ਪਠਾਨਕੋਟ-ਕਮ-ਡਿਪਟੀ ਕਮਿਸਨਰ ਪਠਾਨਕੋਟ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਕਾਰਪੋਰੇਸਨ ਪਠਾਨਕੋਟ ਦੇ ਅਧਿਕਾਰੀਆਂ ਨਾਲ ਇੱਕ ਵਿਸੇਸ ਮੀਟਿੰਗ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਇੰਜ. ਸੁਰਜੀਤ ਸਿੰਘ ਜੁਆਇੰਟ ਕਮਿਸਨਰ ਕਾਰਪੋਰੇਸਨ, ਰਾਹੁਲ ਸਰਮਾ ਸਹਾਇਕ ਕਮਿਸਨਰ, ਡਾ. ਐਨ.ਕੇ. ਸਿੰਘ ਹੈਲਥ ਅਫਸਰ, ਸੁਮਨ ਕੁਮਾਰ, ਸੈਨਟਰੀ ਇੰਸਪੈਕਟਰ ਅਤੇ ਹੋਰ ਸਟਾਫ ਵੀ ਮੋਕੇ ਤੇ ਹਾਜਰ ਸੀ। ਮੀਟਿੰਗ ਦੋਰਾਨ ਸ. ਹਰਬੀਰ ਸਿੰਘ ਕਮਿਸਨਰ ਕਾਰਪੋਰੇਸਨ ਪਠਾਨਕੋਟ ਨੇ ਸਖਤੀ ਨਾਲ ਹਦਾਇਤ ਕਰਦਿਆਂ ਕਿਹਾ ਕਿ ਪਿਛਲੇ ਕੂਝ ਸਮੇਂ ਤੋਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਲੋਕਾਂ ਦੀ ਸੁਵਿਧਾ ਦੇ ਲਈ ਬਾਲਮੀਕਿ ਚੋਕ ਦੇ ਸਾਹਮਣੇ ਅੰਡਰ ਗਰਾਊਂਡ ਪਾਰਕਿੰਗ ਬਣਾਈ ਹੋਈ ਹੈ ਪਰ ਦੇਖਿਆ ਗਿਆ ਹੈ ਕਿ ਪਿਛਲੇ ਕਰੀਬ 6-6 ਮਹੀਨਿਆਂ ਤੋਂ ਉਥੇ ਗੱਡੀਆਂ ਪਾਰਕ ਕੀਤੀਆਂ ਹੋਈਆਂ ਹਨ, ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਵੱਲੋਂ ਇਸ ਪਾਰਕਿੰਗ ਅੰਦਰ ਪੱਕੇ ਤੋਰ ਤੇ ਗੱਡੀਆਂ ਪਾਰਕਿੰਗ ਕੀਤੀਆਂ ਹੋਈਆਂ ਹਨ ਉਹ 48 ਘੰਟਿਆਂ ਦੇ ਅੰਦਰ ਅੰਦਰ ਪਾਰਕਿੰਗ ਤੋਂ ਗੱਡੀਆਂ ਹਟਾ ਲੈਣ ਨਹੀਂ ਤਾਂ ਕਾਨੂੰਨੀ ਕਾਰਵਾਈ ਕਰਦਿਆਂ ਉਹ ਗੱਡੀਆਂ ਨੂੰ ਹਟਾਇਆਂ ਜਾਵੈਗਾ। ਉਨ੍ਹਾਂ ਇਸ ਮੋਕੇ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਹਿਰ ਅੰਦਰ ਕਿੰਨੀਆਂ ਪਾਰਕਾਂ ਹਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਸਬੰਧੀ ਕੀ ਯੋਜਨਾ ਹੈ, ਸਹਿਰ ਅੰਦਰ ਕਿੰਨੀਆ ਸਟਰੀਟ ਲਾਈਟਾਂ ਹਨ ਅਤੇ ਕਿਹੜੇ ਸਥਾਨਾਂ ਤੇ ਇਸ ਸਮੇ ਸਟਰੀਟ ਲਾਈਟ ਦੀ ਲੋੜ ਹੈ, ਕਿੰਨੇ ਘਰ੍ਹਾਂ ਅੰਦਰ ਸੀਵਰੇਜ ਦੀ ਵਿਵਸਥਾਂ ਹੈ ਅਤੇ ਕਿੰਨੇ ਘਰ ਨੂੰ ਸੀਵਰੇਜ ਨਾਲ ਨਹੀਂ ਜੋੜਿਆ ਗਿਆ, ਸਹਿਰ ਅੰਦਰ ਰਿਹਾਇਸੀ ਖੇਤਰ ਅੰਦਰ ਕਿੰਨੀਆ ਡੇਅਰੀਆਂ ਹਨ ਆਦਿ ਦੀ ਜਲਦੀ ਰਿਪੋਰਟ ਬਣਾ ਕੇ ਦਿੱਤੀ ਜਾਵੈ। ਉਨ੍ਹਾਂ ਕਿਹਾ ਕਿ ਸਹਿਰ ਅੰਦਰ ਕੂੜਾ ਕਰਕਟ ਇਕੱਠਾ ਕਰਨ ਦੀ ਕੀ ਵਿਵਸਥਾ ਹੈ ਇਸ ਤੇ ਵੀ ਮੰਥਨ ਕੀਤਾ ਜਾਵੈ, ਲੋਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲਗ ਅਲਗ ਕਰਨ ਬਾਰੇ ਜਿਆਦਾ ਤੋਂ ਜਿਆਦ ਪ੍ਰੇਰਿਤ ਕੀਤਾ ਜਾਵੈ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਸ ਗੱਲ ਦਾ ਵਿਸੇਸ ਧਿਆਨ ਰੱਖਿਆ ਜਾਵੈ ਕਿ ਸਹਿਰ ਤੋਂ ਬਾਹਰ ਕੂੜਾ ਲੈ ਕੇ ਜਾਣ ਵਾਲੀਆਂ ਟਰਾਲੀਆਂ ਨੂੰ ਪੂਰੀ ਤਰ੍ਹਾਂ ਨਾਲ ਢੱਕਿਆ ਜਾਵੈ ਅਤੇ ਇਸ ਦੀ ਵਿਵਸਥਾ ਕੀਤੀ ਜਾਵੈ ਕਿ ਜਿੱਥੇ ਡੰਪ ਜਾਰਡ ਬਣਾਇਆ ਗਿਆ ਹੈ ਉੱਥੇ ਟਰਾਲੀਆਂ ਨੂੰ ਸਾਫ ਕਰਨ ਦੇ ਲਈ ਵਾਸਿੰਗ ਪਵਾਇੰਟ ਵੀ ਬਣਾਇਆ ਜਾਵੈ। ਉਨ੍ਹਾਂ ਕਿਹਾ ਕਿ ਸਹਿਰ ਅੰਦਰ ਲਮੀਣੀ ਵਿਖੇ ਸਥਿਤ ਸਲਾਟਰ ਹਾਊਸ ਬਿਲਡਿੰਗ ਦਾ ਵੀ ਸੁਧਾਰ ਕੀਤਾ ਜਾਵੈਗਾ। ਉਨ੍ਹਾਂ ਕਿਹਾ ਕਿ ਸਾਡਾ ਉਪਰਾਲਾ ਹੈ ਕਿ ਸਹਿਰ ਅੰਦਰ ਹਰੇਕ ਘਰ ਨੂੰ ਪਾਣੀ ਮਿਲੇ। ਇਸ ਦੇ ਲਈ ਵਿਸੇਸ ਮੂਹਿੰਮ ਚਲਾਈ ਜਾਵੈਗੀ ਅਤੇ ਲੋਕਾਂ ਨੂੰ ਪਾਣੀ ਦੀ ਬੱਚਤ ਕਰਨ ਦੇ ਲਈ ਪ੍ਰੇਰਿਤ ਵੀ ਕੀਤਾ ਜਾਵੈਗਾ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ ਦਿੰਦਿਆਂ ਕਿਹਾ ਕਿ ਸਰਵੇ ਕਰਕੇ ਸਹਿਰ ਅੰਦਰ ਟੂੱਟੀਆਂ ਪਈਆਂ ਟੂਟੀਆਂ ਆਦਿ ਦੀ ਰਿਪੇਅਰ ਕਰਵਾਈ ਜਾਵੈ ਤਾਂ ਜੋ ਪਾਣੀ ਦੀ ਬੱਚਤ ਕੀਤੀ ਜਾ ਸਕੇ ਅਤੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਿਰੰਤਰ ਮਿਲ ਸਕੇ। ਇਸ ਮੋਕੇ ਤੇ ਉਨ੍ਹਾਂ ਮੰਡੀ ਬੋਰਡ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੂਝ ਰੋਡ ਤਾਂ ਬਣਾ ਦਿੱਤੇ ਜਾਂਦੇ ਹਨ ਪਰ ਉਨ੍ਹਾਂ ਰੋਡ ਤੇ ਕੂਝ ਮੀਟਰ ਦੇ ਗੈਪ ਛੱਡ ਦਿੱਤੇ ਜਾਂਦੇ ਹਨ ਜਿਸ ਦਾ ਕੰਮ ਮੁਕੰਮਲ ਨਹੀਂ ਹੁੰਦਾ ਅਤੇ ਜਨਤਾ ਨੂੰ ਪੇ੍ਰਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਖਾਨਪੁਰ ਵਿਖੇ ਬਣਾਇਆ ਰੋਡ, ਚਮਰੋੜ ਨੂੰ ਜਾਣ ਵਾਲਾ ਬਨਾਇਆ ਗਿਆ ਨਵਾਂ ਰੋਡ ਆਦਿ ਅਜਿਹੇ ਗੈਪ ਦੇਖਣ ਨੂੰ ਮਿਲਦੇ ਹਨ ਜਿਨ੍ਹਾਂ ਦਾ ਕੰਮ ਮੁਕੰਮਲ ਕੀਤਾ ਜਾਣਾ ਬਹੁਤ ਜਰੂਰੀ ਹੈ ਉਨ੍ਹਾ ਕਿਹਾ ਕਿ ਨਿਰਧਾਰਤ ਸਮੇਂ ਅੰਦਰ ਕੰਮ ਮੁਕੰਮਲ ਕੀਤਾ ਜਾਵੈ।