ਸਰਕਾਰ ਵਲੋਂ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ ਵਿਕਾਸ ਕਾਰਜ : ਚੇਅਰਮੈਨ ਪਨੂੰ

  • ਚੇਅਰਮੈਨ ਪਨੂੰ ਵਲੋਂ ਪਿੰਡ ਕਾਲੂਵਾਲ ਅਤੇ ਬਾਜਪੁਰ ਵਿਖੇ ਮੀਟਿੰਗਾਂ

ਫਤਿਹਗੜ੍ਹ ਚੂੜੀਆਂ, 25 ਜਨਵਰੀ : ਬਲਬੀਰ ਸਿੰਘ ਪਨੂੰ , ਚੇਅਰਮੈਨ ਪਨਸਪ ਪੰਜਾਬ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਲੋਕ ਹਿੱਤ ਵਿੱਚ ਵੱਡੇ ਫੈਸਲੇ ਜਾ ਰਹੇ ਹਨ ਅਤੇ ਹਰ ਖੇਤਰ ਵਿੱਚ ਬਿਨਾਂ ਪੱਖਪਾਤ ਦੇ ਵਿਕਾਸ ਕਾਰਜ ਚੱਲ ਰਹੇ ਹਨ। ਇਹ ਪ੍ਰਗਟਾਵਾ ਉਨਾਂ ਪਿੰਡ ਕਾਲੂਵਾਲ ਅਤੇ ਬਾਜਪੁਰ ਵਿਖੇ ਕੀਤੀਆਂ ਮੀਟਿੰਗ ਦੌਰਾਨ ਕੀਤਾ। ਚੇਅਰਮੈਨ ਪਨੂੰ ਨੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅੰਦਰ ਲੋਕਹਿੱਤ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਦੱਸਿਆ ਕਿ ਹਲਕੇ ਅੰਦਰ ਨੋਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਤ ਕਰਨ ਦੇ ਮੰਤਵ ਨਾਲ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ। ਸ਼ਾਨਦਾਰ ਪਾਰਕਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ, ਗੰਦੇ ਪਾਣੀ ਦੇ ਨਿਕਾਸੀ ਲਈ ਥਾਪਰ ਮਾਡਲ ਤਹਿਤ ਛੱਪੜਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਮਸ਼ਕਿਲਾਂ ਸੁਣਕੇ ਹੱਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪਿੰਡ ਕਾਲੂਵਾਲ ਵਿਖੇ ਮੀਟਿੰਗ ਦੌਰਾਨ ਪ੍ਰਿੰਸ ਯੂਥ ਆਗੂ,ਦਿਲਬਾਗ ਸਿੰਘ ਸੀਨੀਅਰ ਆਗੂ,ਮੌਜੂਦਾ ਸਰਪੰਚ ਪਰਮਿੰਦਰ ਕੌਰ, ਮੌਜੂਦਾ ਮੈਂਬਰ ਪੰਚਾਇਤ ਬਿੱਟੂ ਸਿੰਘ, ਮੌਜੂਦਾ ਮੈਂਬਰ ਸਰਪੰਚ ਪਿਆਰਾ ਸਿੰਘ, ਜਸਬੀਰ ਸਿੰਘ, ਨੰਬਰਦਾਰ ਕੈਪਟਨ ਆਲੂਵਾਲੀਆ, ਸਾਬਕਾ ਸਰਪੰਚ ਲਖਵਿੰਦਰ ਸਿੰਘ, ਕਾਬਲ ਸਿੰਘ, ਮੇਵਾ ਸਿੰਘ, ਜਸਬੀਰ ਸਿੰਘ, ਰੂਪਾ, ਸ਼ਵਿੰਦਰ ਸਿੰਘ, ਚੌਕੀਦਾਰ ਤਰਸੇਮ ਮਸੀਹ, ਜੋਨੀ ਮਸੀਹ, ਗੋਪੀ ਮਸੀਹ, ਵਿਕਟਰ ਮਸੀਹ ਤੇ ਰਵੀ ਮਸੀਹੀ ਅਤੇ ਪਿੰਡ ਬਾਜਪੁਰ ਵਿੱਚ ਕੀਤੀ ਮੀਟਿੰਗ ਦੌਰਾਨ ਕੁਲਵੰਤ ਸਿੰਘ, ਗੁਰਮੀਤ ਸਿੰਘ, ਬਾਬਾ ਪਿੰਦਰ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਸਾਬਾ ਬਾਜਪੁਰ, ਚਣਾ ਬਾਜਪੁਰ ,ਗੋਪੀ ਬਾਜਪੁਰ ,ਚਮਨ ਲਾਲ ਬਾਜਪੁਰ ਤੇ ਹੈਪੀ ਬਾਜਪੁਰ ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਬਲਾਕ ਪ੍ਰਧਾਨ ਸਰਬਜੀਤ ਸਿੰਘ ਟੋਨਾ, ਬਲਾਕ ਪ੍ਰਧਾਨ ਜਸਬੀਰ ਸਿੰਘ ਭਾਲੋਵਾਲੀਆ, ਆਸ਼ੂ ਵਰਮਾ, ਬਲਾਕ ਪ੍ਰਧਾਨ ਡਾਕਟਰ ਅਨੂਪ ਸਿੰਘ, ਕਰਮਜੀਤ ਪੀਏ, ਰਵਿੰਦਰ ਗਿੱਲ, ਬਲਾਕ ਪ੍ਰਧਾਨ ਜਗਜੀਤ ਸਿੰਘ, ਅੰਮ੍ਰਿਤ ਔਜਲਾ ਆਦਿ ਹਾਜ਼ਰ ਸਨ।