ਵਿਸ਼ਵਕਰਮਾ ਸਕੀਮ ਦਾ ਰੀਵਿਓ ਕਰਨ ਲਈ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤੀ ਅਧਿਕਾਰੀਆਂ ਨਾਲ ਵਿਸੇਸ ਮੀਟਿੰਗ

  • ਪ੍ਰਧਾਨ ਮੰਤਰੀ ਵਿਸ਼ਵਕਰਮਾ ਦੇ ਅਧੀਨ ਪਹਿਲੀ ਵਾਰ 18 ਰਵਾਇਤੀ ਕਿੱਤਿਆਂ ਨੂੰ ਕੀਤਾ ਗਿਆ ਕਵਰ –ਡਿਪਟੀ ਕਮਿਸਨਰ

ਪਠਾਨਕੋਟ, 05 ਮਾਰਚ : ਮਾਈਕਰੋ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ ਵਲੋਂ ਪੀਐੱਮ ਵਿਸ਼ਵਕਰਮਾ” ਸਕੀਮ  ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਜਿਲ੍ਹਾ ਪਠਾਨਕੋਟ ਅੰਦਰ ਬਲਾਕ ਵਿਕਾਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਪਰੋਕਤ ਸਕੀਮ ਦਾ ਜਿਆਦਾ ਤੋਂ ਜਿਆਦਾ ਪ੍ਰਚਾਰ ਕੀਤਾ ਜਾਵੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਅਦਿੱਤਿਆ ਉੱਪਲ (ਆਈ ਏ ਐਸ) ਵੱਲੋਂ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀਆਂ, ਨਗਰ ਨਿਗਮ ਪਠਾਨਕੋਟ ਦੇ ਅਧਿਕਾਰੀਆਂ ਨਾਲ ਇੱਕ ਵਿਸੇਸ ਮੀਟਿੰਗ ਕਰਨ ਮਗਰੋਂ ਕੀਤਾ ਗਿਆ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਇਸ ਸਕੀਮ ਦਾ ਮੰਤਵ ਕਾਰੀਗਰਾਂ ਅਤੇ ਸ਼ਿਲਪਕਾਰਾਂ ਵਲੋਂ ਆਪਣੇ ਹੱਥੀਂ ਅਤੇ ਸੰਦਾਂ ਨਾਲ ਕੰਮ ਕਰਨ ਵਾਲੇ ਗੁਰੂ-ਸ਼ਿਸ਼ਯ ਪ੍ਰੰਪਰਾ ਜਾਂ ਪ੍ਰੰਪਰਾਗਤ ਹੁਨਰਾਂ ਦੇ ਪਰਿਵਾਰ-ਅਧਾਰਿਤ ਅਭਿਆਸ ਨੂੰ ਮਜ਼ਬੂਤ ਬਣਾਉਣਾ ਅਤੇ ਪਾਲਣ ਪੋਸ਼ਣ ਕਰਨਾ ਹੈ ਕਿ ਇਸ ਸਕੀਮ ਦੀ ਗੁਣਵੱਤਾ ਦੇ ਨਾਲ-ਨਾਲ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੇ ਉਤਪਾਦਾਂ ਅਤੇ ਸੇਵਾਵਾਂ ਦੀ ਪਹੁੰਚ ਵਿੱਚ ਸੁਧਾਰ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਐਡਵਾਂਸ/ਤਕਨੀਕੀ ਹੁਨਰ ਅਪਗ੍ਰੇਡੇਸ਼ਨ, ਟੂਲਕਿੱਟ ਪ੍ਰੋਤਸਾਹਨ, ਡਿਜੀਟਲ ਲੈਣ-ਦੇਣ ਲਈ ਪ੍ਰੋਤਸਾਹਨ ਅਤੇ ਮਾਰਕੀਟਿੰਗ ਸਹਾਇਤਾ ਪ੍ਰਦਾਨ ਕਰੇਗੀ। ਉਨ੍ਹਾਂ ਦੱਸਿਆ ਕਿ ਉਪਰੋਕਤ ਸਕੀਮ ਅਧੀਨ ਵੱਖ-ਵੱਖ ਪੱਧਰਾਂ ’ਤੇ ਤਿੰਨ-ਪੜਾਵੀ ਤਸਦੀਕ ਤੋਂ ਬਾਅਦ ਕਾਮਨ ਸਰਵਿਸ ਸੈਂਟਰਾਂ ਰਾਹੀਂ ਵਿਸ਼ਵਕਰਮਾ ਲਈ ਰਜਿਸਟ੍ਰੇਸਨ ਕੀਤੀ ਜਾ ਸਕਦੀ ਹੈ, ਉਨ੍ਹਾਂ ਦੱਸਿਆ ਕਿ 15,000 ਰੁਪਏ ਤੱਕ ਦਾ ਟੂਲਕਿੱਟ ਪ੍ਰੋਤਸਾਹਨ ਫੰਡ ਵੀ ਜਾਰੀ ਕੀਤਾ ਜਾਵੇਗਾ, ਕਾਰੋਬਾਰ ਦੇ ਵਿਕਾਸ ਵਿੱਚ ਸਹਾਇਤਾ ਲਈ ਦੋ ਕਿਸ਼ਤਾਂ ਵਿੱਚ ਕ੍ਰੈਡਿਟ ਸਹਾਇਤਾ/ਕਰਜ਼ਾ।ਪੀਐੱਮ ਵਿਸ਼ਵਕਰਮਾ ਯੋਜਨਾ ਦੇ ਤਹਿਤ, ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਪੀਐੱਮ ਵਿਸ਼ਵਕਰਮਾ ਸਰਟੀਫਿਕੇਟ ਅਤੇ ਸ਼ਨਾਖ਼ਤੀ ਕਾਰਡ ਅਤੇ  5 ਪ੍ਰਤੀਸਤ ਦੀ ਰਿਆਇਤੀ ਵਿਆਜ ਦਰ ਨਾਲ 1 ਲੱਖ ਰੁਪਏ (ਪਹਿਲੀ ਕਿਸ਼ਤ) ਅਤੇ 2 ਲੱਖ ਰੁਪਏ (ਦੂਜੀ ਕਿਸ਼ਤ) ਤੱਕ ਦੀ ਕਰਜਾ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਸਮੁੱਚੇ ਭਾਰਤ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਸਹਾਇਤਾ ਪ੍ਰਦਾਨ ਕਰੇਗੀ। ਪੀਐੱਮ ਵਿਸ਼ਵਕਰਮਾ ਅਧੀਨ ਪਹਿਲੀ ਵਾਰ 18 ਰਵਾਇਤੀ ਕਿੱਤਿਆਂ ਨੂੰ ਕਵਰ ਕੀਤਾ ਜਾਵੇਗਾ। ਇਨ੍ਹਾਂ ਕਿੱਤਿਆਂ ਵਿੱਚ ਤਰਖਾਣ , ਕਿਸ਼ਤੀ ਬਣਾਉਣ ਵਾਲੇ , ਸ਼ਸਤਰਕਾਰੀ ,ਲੋਹਾਰ ,ਹਥੌੜੇ ਅਤੇ ਸੰਦ ਬਣਾਉਣ ਵਾਲੇ ,ਤਾਲਾ ਬਣਾਉਣ ਵਾਲੇ , ਸੁਨਿਆਰੇ (ਸੋਨਾਰ) , ਘੁਮਿਆਰ (ਕੁਮਹਾਰ) ,ਮੂਰਤੀਕਾਰ, ਪੱਥਰ ਤੋੜਨ ਵਾਲੇ ,ਮੋਚੀ/ ਜੁੱਤੀ ਬਣਾਉਣ ਵਾਲੇ/ ਜੁੱਤੀਆਂ ਦਾ ਕਾਰੀਗਰ, ਮਿਸਤਰੀ (ਰਾਜ ਮਿਸਤਰੀ),ਟੋਕਰੀ/ਚਟਾਈ/ਝਾੜੂ ਬਣਾਉਣ ਵਾਲੇ/ਕੋਇਰ ਬੁਣਨ ਵਾਲੇ, ਗੁੱਡੀ ਅਤੇ ਖਿਡੌਣਾ ਬਣਾਉਣ ਵਾਲੇ ,ਨਾਈ ,ਮਾਲਾ ਬਣਾਉਣ ਵਾਲੇ (ਮਲਾਕਾਰ),ਧੋਬੀ, ਦਰਜ਼ੀ ਅਤੇ  ਮੱਛੀ ਜਾਲ ਬਣਾਉਣ ਵਾਲੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੂਖਮ, ਲਘੂ ਅਤੇ ਮੱਧਮ ਉਦਯੋਗ ਮੰਤਰਾਲਾ ਵੱਲੋਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਦੇ ਅਧੀਨ ਪਹਿਲੀ ਵਾਰ 18 ਰਵਾਇਤੀ ਕਿੱਤਿਆਂ ਨੂੰ ਕਵਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਸ਼ਕਰਮਾ ਸਕੀਮ ਦਾ ਫ਼ਾਇਦਾ ਲੈਣ ਦੇ ਚਾਹਵਾਨ ਉਮੀਦਵਾਰ ਆਪਣੇ ਨਜ਼ਦੀਕੀ ਕਿੱਸੇ ਵੀ ਕੋਮਨ ਸਰਵਿਸ ਸੈਂਟਰ ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਜਿਲਾ ਪਰਬੰਧਕੀ ਕੰਪਲੈਕਸ ਕਮਰਾ ਨੰਬਰ 352 ਮਲਿਕਪੁਰ ਵਿੱਚ ਸੰਪਰਕ ਕਰ ਸਕਦੇ ਹਨ ਜਾਂ  ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਪੁਲਿਸ ਲਾਈਨ ਰੋਡ ਢਾਂਗੂ ਰੋਡ ਪਠਾਨਕੋਟ ਵਿੱਚ ਸੰਪਰਕ ਕਰ ਸਕਦੇ ਹਨ।