ਡਿਪਟੀ ਕਮਿਸਨਰ ਪਠਾਨਕੋਟ ਨੇ ਮੀਟਿੰਗ ਕਰਕੇ ਨਗਰ ਨਿਗਮ ਅਧਿਕਾਰੀਆਂ ਨੂੰ ਸਿਟੀ ਅੰਦਰ ਸਾਫ ਸਫਾਈ ਰੱਖਣ ਲਈ ਦਿੱਤੇ ਦਿਸਾ ਨਿਰਦੇਸ

  • ਡੇਅਰੀ ਉਦਯੋਗ ਨਾਲ ਸਬੰਧਤ ਲੋਕਾਂ ਨੂੰ ਕੀਤੀ ਹਦਾਇਤ ਨਾਲੀਆਂ ਵਿੱਚ ਨਾ ਸੁਟਿਆਂ ਜਾਵੈ ਗੋਬਰ, ਦੋਸੀ ਪਾਏ ਜਾਣ ਤੇ ਨਗਰ ਨਿਗਮ ਵੱਲੋਂ ਕੀਤੀ ਜਾਵੇਗੀ ਕਾਰਵਾਈ

ਪਠਾਨਕੋਟ, 29 ਨਵੰਬਰ : ਸਿਟੀ ਪਠਾਨਕੋਟ ਅੰਦਰ ਸਾਫ ਸਫਾਈ ਦੀ ਵਿਵਸਥਾ ਨੂੰ ਲੈ ਕੇ ਨਗਰ ਨਿਗਮ ਪਠਾਨਕੋਟ ਪੂਰੀ ਤਰ੍ਹਾਂ ਸੁਚੇਤ ਨਜਰ ਆ ਰਿਹਾ ਹੈ ਪਿਛਲੇ ਸਮੇਂ ਤੇ ਨਜਰ ਮਾਰੀ ਜਾਵੇ ਤਾਂ ਨਗਰ ਨਿਗਮ ਕਮਿਸਨਰ ਪਠਾਨਕੋਟ ਵੱਲੋਂ ਅਪਣੇ ਸਟਾਫ ਮੈੈਂਬਰਾਂ ਨਾਲ ਸਹਿਰ ਦੇ ਵਾਰਡਾਂ ਦਾ ਖੁਦ ਜਾ ਕੇ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਸਹਿਰ ਅੰਦਰ ਸਾਫ ਸਫਾਈ ਦੀ ਵਿਵਸਥਾ ਨੂੰ ਵੇਖਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਅੱਜ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ-ਕਮ-ਕਮਿਸਨਰ ਨਗਰ ਨਿਗਮ ਪਠਾਨਕੋਟ ਵੱਲੋਂ ਡਿਪਟੀ ਕਮਿਸਨਰ ਦਫਤਰ ਵਿਖੇ ਨਗਰ ਨਿਗਮ ਅਧਿਕਾਰੀਆਂ ਨਾਲ ਇੱਕ ਵਿਸੇਸ ਮੀਟਿੰਗ ਆਯੋਜਿਤ ਕੀਤੀ ਗਈ ਅਤੇ ਸਹਿਰ ਦੀ ਸਾਫ ਸਫਾਈ ਵਿਵਸਥਾ ਨੂੰ ਲੈ ਕੇ ਅਧਿਕਾਰੀਆਂ ਨੂੰ ਦਿਸਾ ਨਿਰਦੇਸ ਵੀ ਜਾਰੀ ਕੀਤੇ ਗਏ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵ੍ਰਸੀ ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਮੇਜਰ ਡਾ. ਸੁਮਿਤ ਮੁਧ ਐਸ.ਡੀ.ਐਮ. ਪਠਾਨਕੋਟ , ਰਾਹੁਲ ਕੁਮਾਰ ਸਹਾਇਕ ਕਮਿਸਨਰ ਨਗਰ ਨਿਗਮ ਪਠਾਨਕੋਟ, ,ਸੁਰਜੀਤ ਸਿੰਘ ਜੁਆਇੰਟ ਕਮਿਸਨਰ, ਜਾਨੂੰ ਚਲੋਤਾ ਚੀਫ ਸੈੈਂਟਰੀ ਇੰਸਪੈਕਟਰ, ਅਤੇ  ਹੋਰ ਵੱਖ ਵੱਖ ਨਗਰ ਨਿਗਮ ਦੇ ਅਧਿਕਾਰੀ ਵੀ ਹਾਜਰ ਸਨ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਹਨ ਕਿ ਸਹਿਰ ਨੂੰ ਸਾਫ ਸੁਥਰਾ ਰੱਖਿਆ ਜਾਵੈ ਜਿਸ ਅਧੀਨ ਨਗਰ ਨਿਗਮ ਕਰਮਚਾਰੀਆਂ ਦੀਆਂ ਵੀ ਵਿਸੇਸ ਤੋਰ ਤੇ ਡਿਊਟੀਆਂ ਲਗਾਈਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਸਹਿਰ ਦੇ ਵੱਖ ਵੱਖ ਵਾਰਡਾਂ ਅਤੇ ਮੁਹੱਲਿਆਂ ਦਾ ਦੋਰਾ ਕੀਤਾ ਗਿਆ ਹੈ ਅਤੇ ਸਾਫ ਸਫਾਈ ਵਿਵਸਥਾ ਨੂੰ ਦੇਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਹਿਰ ਅੰਦਰ ਜਿਆਦਤਰ ਮੁਹੱਲਿਆਂ ਅਤੇ ਵਾਰਡਾਂ ਅੰਦਰ ਸਾਫ ਸਫਾਈ ਦੀ ਵਿਵਸਥਾਂ ਪੂਰੀ ਤਰ੍ਹਾਂ ਨਾਲ ਠੀਕ ਹੈ ਪਰ ਦੇਖਣ ਵਿੱਚ ਆਇਆ ਹੈ ਕਿ ਸਾਫ ਸਫਾਈ ਤੋਂ ਬਾਅਦ ਲਾਵਾਰਿਸ ਪਸੂਆਂ ਵੱਲੋਂ ਸੜਕਾਂ ਤੇ ਗੋਬਰ ਆਦਿ ਕਰ ਦਿੱਤਾ ਜਾਂਦਾ ਹੈ ਜੋ ਪਹਿਲਾ ਸੜਕਾਂ ਤੇ ਗੰਦਗੀ ਫੈਲਾਉਂਦੇ ਹਨ ਅਤੇ ਫਿਰ ਉਹ ਗੋਬਰ ਨਾਲੀਆਂ ਵਿੱਚ ਚਲਿਆ ਜਾਂਦਾ ਹੈ ਜਿਸ ਨਾਲ ਸੀਵਰੇਜ ਵੀ ਪ੍ਰਭਾਵਿੱਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਵੱਲੋਂ ਘਰ੍ਹਾਂ ਅੰਦਰ ਪਸੂ ਤਾਂ ਰੱਖੇ ਹੋਏ ਹਨ ਜੋ ਸਾਰਾ ਦਿਨ ਸਹਿਰ ਦੀਆਂ ਸੜਕਾਂ ਤੇ ਘੁੰਮਦੇ ਰਹਿੰਦੇ ਹਨ ਜਿਸ ਨਾਲ ਦੁਰਘਟਨਾਵਾਂ ਹੋਣ ਦੀ ਆਸੰਕਾਂ ਤਾਂ ਬਣੀ ਹੀ ਰਹਿੰਦੀ ਹੈ ਇਸ ਤੋਂ ਇਲਾਵਾ ਸਹਿਰ ਅੰਦਰ ਗੰਦਗੀ ਵੀ ਜਿਆਦਾ ਫੈਲਦੀ ਹੈ। ਉਨ੍ਹਾਂ ਡੇਅਰੀ ਉਦਯੋਗ ਨਾਲ ਜੂੜੇ ਲੋਕਾਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਡੇਅਰੀ ਮਾਲਕਾਂ ਵੱਲੋਂ ਵੀ ਪਸੂਆਂ ਦੇ ਗੋਬਰ ਨੂੰ ਨਾਲੀਆਂ ਵਿੱਚ ਰੋੜ ਦਿੱਤਾ ਜਾਂਦਾ ਹੈ ਜਿਸ ਨਾਲ ਵੀ ਸੀਵਰੇਜ ਪ੍ਰਭਾਵਿੱਤ ਹੋ ਰਿਹਾ ਹੈ ਇਸ ਨਾਲ ਸੀਵਰੇਜ ਬਲਾਕ ਹੋ ਜਾਂਦਾ ਹੈ ਅਤੇ ਬੀਮਾਰੀਆਂ ਦੇ ਫੈਲਣ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ: ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੜਕਾਂ ਤੇ ਘੁੰਮਦੇ ਪਸੂਆਂ ਮਾਲਕਾਂ ਦਾ ਪਤਾ ਲੱਗਾਇਆ ਜਾਵੇ ਅਤੇ ਉਨ੍ਹਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ।