ਭਾਰਤੀ ਫੌਜ ਵਿੱਚ ਐਨਸੀਸੀ ਕੈਡਿਟਾਂ ਦੀਆਂ ਲੜਕੀਆਂ ਲਈ ਲੈਕਚਰ ਦਾ ਆਯੋਜਨ ਕੀਤਾ 

ਅੰਮ੍ਰਿਤਸਰ 2 ਸਤੰਬਰ : ਡਾਇਰੈਕਟਰ ਚੇਤਨ ਆਰਮੀ ਭਰਤੀ ਦਫ਼ਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਜਵਾਨ ਐਨਸੀਸੀ ਕੈਡਿਟਾਂ ਨੂੰ ਪ੍ਰੇਰਿਤ ਕਰਨ ਲਈ, 1 ਪੰਜਾਬ ਗਰਲਜ਼ ਬਟਾਲੀਅਨ ਐਨਸੀਸੀ ਨੇ ਆਰਮੀ ਰਿਕਰੂਟਿੰਗ ਦਫਤਰ, ਅੰਮ੍ਰਿਤਸਰ ਦੇ ਸਹਿਯੋਗ ਨਾਲ ਮਾਈ ਭਾਗੋ ਪੋਲੀਟੈਕਨਿਕ ਕਾਲਜ ਫਾਰ ਗਰਲਜ਼, ਅੰਮ੍ਰਿਤਸਰ ਵਿਖੇ ਲੈਕਚਰ ਦਾ ਆਯੋਜਨ ਕੀਤਾ। ਡਾਇਰੈਕਟਰ ਨੇ ਦੱਸਿਆ ਕਿ ਲੈਕਚਰ ਦਾ ਮੁੱਖ ਉਦੇਸ਼ ਐਨਸੀਸੀ ਕੈਡਿਟਾਂ ਦੀਆਂ ਵਿਦਿਆਰਥਣਾਂ ਨੂੰ ਭਾਰਤੀ ਫੌਜ ਵੱਲੋਂ ਪੇਸ਼ ਕੀਤੇ ਮੌਕਿਆਂ ਦੇ ਪਹਿਲੂਆਂ ਬਾਰੇ ਜਾਗਰੂਕਤਾ ਲਿਆਉਣਾ ਸੀ। ਲੈਕਚਰ ਨੇ ਅਗਨੀਵੀਰ ਚੋਣ ਪ੍ਰਕਿਰਿਆ ’ਤੇ ਜ਼ੋਰ ਦੇਣ ਦੇ ਨਾਲ ਵੱਖ-ਵੱਖ ਐਂਟਰੀਆਂ ਦੀ ਯੋਜਨਾਬੰਦੀ ’ਤੇ ਕੇਂਦਿ੍ਰਤ ਕੀਤਾ। ਕੈਡਿਟਾਂ ਨੂੰ ਨਾਮਾਂਕਣ ਪ੍ਰਕਿਰਿਆ ਦੇ ਪੜਾਵਾਂ ਬਾਰੇ ਦੱਸਿਆ ਗਿਆ ਜਿਸ ਵਿੱਚ ਜ਼ਰੂਰੀ ਯੋਗਤਾ, ਟੈਸਟ, ਦਸਤਾਵੇਜ਼, ਤਨਖਾਹ ਅਤੇ ਭੱਤੇ ਅਤੇ ਗੋਲਡਨ ਹੈਂਡਸ਼ੇਕ ਸ਼ਾਮਲ ਸਨ। ਉਨਾਂ ਦੱਸਿਆ ਕਿ ਕੈਡਿਟਾਂ ਨੂੰ ਆਨਲਾਈਨ ਅਰਜ਼ੀ ਭਰਨ ਦੀ ਪ੍ਰਕਿਰਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਕੈਡਿਟਾਂ ਨੂੰ ਐਸ.ਐਸ.ਬੀ ਦੇ ਚਾਹਵਾਨਾਂ ਲਈ ਕੋਚਿੰਗ ਦੀ ਉਪਲਬਧਤਾ ਦੇ ਪਹਿਲੂਆਂ ਬਾਰੇ ਵੀ ਜਾਣਕਾਰੀ ਦਿੱਤੀ। ਲੈਕਚਰ ਜਾਣਕਾਰੀ ਭਰਪੂਰ ਅਤੇ ਵਿਦਿਅਕ ਸੀ ਅਤੇ ਕੈਡਿਟਾਂ ਵੱਲੋਂ ਇਸ ਦੀ ਭਰਪੂਰ ਸ਼ਲਾਘਾ ਕੀਤੀ ਗਈ।