ਵੋਟਰ ਸੂਚੀਆਂ ਸਬੰਧੀ ਪ੍ਰਾਪਤ ਹੋਏ ਦਾਅਵੇ ਇਤਰਾਜਾਂ ਦਾ ਨਿਪਟਾਰਾ ਕੀਤਾ ਜਾਵੈਗਾ

ਪਠਾਨਕੋਟ, 29 ਸਤੰਬਰ : ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੀਆਂ ਆਮ ਚੋਣਾਂ-2023 ਹੋਣ ਜਾ ਰਹੀਆਂ ਹਨ। ਇਸ ਸਬੰਧ ਵਿੱਚ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਮਿਤੀ 15.09.2023 ਨੂੰ ਕੀਤੀ ਗਈ ਹੈ। ਜਿਸ ਦੀ ਲਿਸਟ ਕਾਰਜਸਾਧਕ ਅਫਸਰ, ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਦਫਤਰ ਦੇ ਨੋਟਿਸ ਬੋਰਡ/ ਉਪਮੰਡਲ ਮੈਜਿਸਟ੍ਰਰੇਟ ਪਠਾਨਕੋਟ ਦੇ ਦਫਤਰ ਦੇ ਨੋਟਿਸ ਬੋਰਡ ਅਤੇ ਵਧੀਕ ਡਿਪਟੀ ਕਮਿਸ਼ਨਰ(ਪੇ:ਵਿ:)-ਕਮ- ਵਧੀਕ ਜਿਲ੍ਹਾ ਚੋਣਕਾਰ ਅਫਸਰ, ਪਠਾਨਕੋਟ ਜੀ ਦੇ ਨੋਟਿਸ ਬੋਰਡ ਤੇ ਚਿਪਕਾਈਆਂ ਗਈਆਂ ਹਨ। ਜਾਣਕਾਰੀ ਦਿੰਦਿਆ ਸ.ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ(ਪੇ:ਵਿ:)-ਕਮ- ਵਧੀਕ ਜਿਲ੍ਹਾ ਚੋਣਕਾਰ ਅਫਸਰ, ਪਠਾਨਕੋਟ  ਨੇ ਦੱਸਿਆ ਕਿ ਉਪਰੋਕਤ ਵੋਟਰ ਸੂਚੀਆਂ ਤੇ ਕਿਸੇ ਵੀ ਤਰ੍ਹਾਂ ਦਾ ਇਤਰਾਜ ਕਾਰਜਸਾਧਕ ਅਫਸਰ, ਨਗਰ ਪੰਚਾਇਤ ਨਰੋਟ ਜੈਮਲ ਸਿੰਘ ਦੇ ਦਫਤਰ ਵਿਖੇ ਜਾ ਕੇ ਦੇ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਏ ਵੋਟਰਾਂ ਦੇ ਦਾਅਵੇ ਇਤਰਾਜਾਂ ਦਾ ਨਿਪਟਾਰਾ ਮਿਤੀ 06.10.2023 ਤੱਕ ਕੀਤਾ ਜਾਣਾ ਹੈ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ ਮਿਤੀ 16.10.2023 ਨੂੰ ਕਰ ਦਿੱਤੀ ਜਾਵੇਗੀ।