ਪਿੰਡ ਸੱਤਵਾਂ ਵਿਖੇ “ ਨਾਗਰਿਕ ਸੁਰੱਖਿਆ ਜਾਗਰੂਕ ਕੈਂਪ ”

  • ਆਫਤਾਵਾਂ ਨਾਲ ਨਿਜੱਠਣ ਲਈ ਹਰੇਕ ਨਾਗਰਿਕ ਨੂੰ ਸੁਰੱਖਿਆ ਗੁਰ ਸਿੱਖਣੇ ਜਰੂਰੀ

ਬਟਾਲਾ, 1 ਜੂਨ : ਸਥਾਨਿਕ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ, ਪੋਸਟ ਨੰ 8 ਵਲੋਂ “ਨਾਗਰਿਕ ਸੁਰੱਖਿਆ ਜਾਗਰੂਕ ਕੈਂਪ”ਪਿੰਡ ਸੱਤੋਵਾਲ ਵਿਖੇ ਲਗਾਇਆ ਗਿਆ। ਇਸ ਮੋਕੇ ਪੋਸਟ ਵਾਰਡਨ ਹਰਬਖਸ਼ ਸਿੰਘ, ਸੈਕਟਰ ਵਾਰਡਨ ਗੁਰਦਰਸ਼ਨ ਸਿੰਘ, ਜਤਿੰਦਰ ਸਿੰਘ ਦੇ ਨਾਲ ਕੈਂਪ ਇੰਚਾਰਜ ਪ੍ਰਿੰਸੀਪਲ ਦਲਬੀਰ ਸਿੰਘ ਅਤੇ ਬੱਚੇ ਹਾਜ਼ਰ ਸਨ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋ ਕੁਦਰਤੀ ਤੇ ਗੈਰ ਕੁਦਰਤੀ ਆਫਤਾਵਾਂ ਬਾਰੇ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਵਾਤਾਵਰਨ ਦੇ ਬਦਲਾਵ ਕਾਰਣ, ਆਫਤਾਂ ਦੇ ਰੂਪ ਵੀ ਭਿਆਨਕ ਹੁੰਦੇ ਜਾ ਰਹੇ ਹਨ। ਇਹਨਾਂ ਨੂੰ ਨਿਜੱਠਣ ਲਈ ਹਰੇਕ ਆਮ ਤੇ ਖਾਸ ਨਾਗਰਿਕ ਨੂੰ ਸੁਰੱਖਿਆਂ ਦੇ ਗੁਰ ਸਿੱਖਣੇ ਬਹੁਤ ਹੀ ਜਰੂਰੀ ਹਨ। ਉਹਨਾਂ ਦਸਿਆ ਕਿ ਆਪਣੀ ਸੁਰੱਖਿਆ ਪਹਿਲਾਂ ਕਰਦੇ ਹੋਏ ਕਿਸੇ ਹੋਰ ਦੀ ਸਹਾਇਤਾ ਕਰਨੀ ਹੈ। ਜੇਕਰ ਕੋਈ ਵਿਅਕਤੀ ਕਿਸੇ ਵੀ ਮੁਸੀਬਤ ਵਿੱਚ ਹੈ ਤਾਂ ਤੁਰੰਤ ਸਹਾਇਤਾ ਲਈ ਭਾਰਤ ਦਾ ਰਾਸ਼ਟਰੀ ਐਮਰਜੈਂਸੀ ਨੰਬਰ 112 ‘ਤੇ ਕਾਲ ਕਰੇ, ਜਿਸ ਵਿਚ ਪੁਲਿਸ, ਫਾਇਰ ਬ੍ਰਿਗੇਡ, ਐਂਬੂਲੈਂਸ ਜਾਂ ਕੋਈ ਹੋਰ ਸਹਾਇਤਾ ਲਈ ਜਾ ਸਕਦੀ ਹੈ। ਜੇਕਰ ਤੁਹਾਡੇ ਮੋਬਾਇਲ ਵਿਚ ਬਕਾਇਆ ਰਾਸ਼ੀ ਨਹੀ ਹੈ ਤਾਂ ਵੀ ਇਹ ਕਾਲ ਕੀਤੀ ਜਾ ਸਕਦੀ ਹੈ। ਇਸ ਤੋਂ ਅਗੇ ਭੁਚਾਲ, ਘਰੇਲੂ ਗੈਸ ਤੇ ਸੜਣ ਮੌਕੇ ਸਾਵਧਾਨੀਆਂ ਬਾਰੇ ਦਸਿਆ। ਆਖਰ ਵਿਚ ਇੰਚਾਰਜ ਪ੍ਰਿੰਸੀਪਲ ਦਲਬੀਰ ਸਿੰਘ ਵਲੋ ਟੀਮ ਸਿਵਲ ਡਿਫੈਂਸ ਦਾ ਧੰਨਵਾਦ ਕਰਦੇ ਹੋਏ ਦਸਿਆ ਕਿ ਅੱਜ ਪਹਿਲੀਵਾਰ ਸਾਨੂੰ ਨਾਗਰਿਕ ਸੁਰੱਖਿਆ ਬਾਰੇ ਜਾਣਕਾਰੀ ਮਿਲੀ ਹੈ, ਜਿਸ ਤੋ ਅਜੇ ਤੱਕ ਸਾਰੇ ਹੀ ਅਣਜਾਣ ਸੀ । ਬੱਚਿਆ ਦੇ ਸਰਬਪੱਖੀ ਵਿਕਾਸ ਲਈ ਇਸ 45 ਰੋਜ਼ਾ ਗੁਰਮਤਿ ਕੈਂਪ ਦੋਰਾਨ ਗੁਰਬਾਣੀ ਦੇ ਨਾਲ ਵੱਖ ਵੱਖ ਵਿਸ਼ਿਆ  ਦੇ ਮਾਹਰਾਂ ਵਲੋਂ ਵੱਡਮੁਲੀਆ ਵੀਚਾਰਾਂ ਦੀ ਸਾਂਝ ਪਾਈ ਜਾਂਦੀ ਹੈ ।