ਮੁੱਖ ਸਕੱਤਰ ਜੰਜੂਆ ਨੇ ਅਪਣੇ ਜੱਦੀ ਪਿੰਡ ਹੈਬਤ ਪਿੰਡੀ, ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ

ਪਠਾਨਕੋਟ, 30 ਜੂਨ : ਅੱਜ ਮੁੱਖ ਸਕੱਤਰ ਪੰਜਾਬ ਸ੍ਰੀ ਵਿਜੈ ਕੁਮਾਰ ਜੰਜੂਆ ਅਪਣੇ ਜੱਦੀ ਪਿੰਡ ਹੈਬਤ ਪਿੰਡੀ, ਜਿਲ੍ਹਾ ਪਠਾਨਕੋਟ ਵਿਖੇ ਪਹੁੰਚੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਬਹੁਤ ਹੀ ਵਧੀਆਂ ਢੰਗ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਵੱਲੋਂ ਪਿੰਡ ਹੈਬਤਪਿੰਡੀ ਵਿੱਖੇ ਇੱਕ ਸਮਾਰੋਹ ਦੋਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪਿੰਡ ਹੈਬਤ ਪਿੰਡੀ ਦੇ ਵਿਕਾਸ ਕਾਰਜਾਂ ਤੇ ਵੀ ਚਰਚਾ ਕੀਤੀ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ, ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ ਵਿਕਾਸ, ਕਾਲਾ ਰਾਮ ਕਾਂਸਲ ਐਸ.ਡੀ.ਐਮ. ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਧਿਕਾਰੀ ਸੇਕੰਡਰੀ, ਕਮਲਦੀਪ ਕੌਰ ਜਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ, ਰਜਿੰਦਰ ਗੋਤਰਾ ਐਕਸੀਅਨ ਲੋਕ ਨਿਰਮਾਣ ਵਿਭਾਗ, ਡੀ.ਜੀ. ਸਿੰਘ ਡਿਪਟੀ ਡੀ.ਈ.ਓ., ਰਾਜੇਸਵਰ ਸਲਾਰੀਆਂ ਡਿਪਟੀ ਡੀ.ਈ.ਓ., ਮਹੇਸ ਕੁਮਾਰ ਐਕਸੀਅਨ ਵਾਟਰ ਸਪਲਾਈ ਸੈਨੀਟੇਸਨ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ ਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ। ਜਿਕਰਯੋਗ ਹੈ ਕਿ ਮੁੱਖ ਸਕੱਤਰ ਪੰਜਾਬ ਸ੍ਰੀ ਵਿਜੈ ਕੁਮਾਰ ਜੰਜੂਆਂ ਪਹਿਲਾ ਡਿਪਟੀ ਕਮਿਸਨਰ ਦਫਤਰ ਪਠਾਨਕੋਟ ਵਿਖੇ ਪਹੁੰਚੇ ਅਤੇ ਫਿਰ ਪਿੰਡ ਹੈਬਤ ਪਿੰਡੀ ਲਈ ਰਵਾਨਾ ਹੋਏ। ਸਮਾਰੋਹ ਵਿੱਚ ਪਹੁੰਚਣ ਤੋਂ ਪਹਿਲਾ ਉਨ੍ਹਾਂ ਸਕੂਲ ਵਿੱਚ ਸਥਾਪਿਤ ਸਹੀਦ ਚਮਨ ਲਾਲ ਫਾਇਰਮੈਨ ਜੀ ਦੇ ਬੁੱਤ ਤੇ ਸਰਧਾ ਦੇ ਫੁੱਲ ਭੇਂਟ ਕੀਤੇ। ਪਿੰਡ ਵਾਸੀਆ ਵੱਲੋਂ ਫੁੱਲਾਂ ਦੇ ਹਾਰਾਂ ਨਾਲ ਮੁੱਖ ਸਕੱਤਰ ਪੰਜਾਬ ਦਾ ਸਵਾਗਤ ਕੀਤਾ। ਇਸ ਮੋੇਕੇ ਤੇ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਮੁੱਖ ਸਕੱਤਰ ਪੰਜਾਬ ਸ੍ਰੀ ਵਿਜੈ ਕੁਮਾਰ ਜੰਜੂਆ ਜੀ ਦਾ ਪਿੰਡ ਹੈਬਤਪਿੰਡੀ ਪਹੁੰਚਣ ਤੇ ਸਵਾਗਤ ਕੀਤਾ ਅਤੇ ਪਿੰਡ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਸੰਬੋਧਤ ਕਰਦਿਆਂ ਸ੍ਰੀ ਵਿਜੈ ਕੁਮਾਰ ਜੰਜੂਆ ਮੁੱਖ ਸਕੱਤਰ ਪੰਜਾਬ ਨੇ ਕਿਹਾ ਕਿ ਉਨ੍ਹਾਂ ਲਈ ਬਹੁਤ ਖੁਸੀ ਦਾ ਦਿਨ ਹੈ ਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਹੈਬਤਪਿੰਡੀ ਪਿੰਡ ਵਿਖੇ ਆਉਂਣ ਦਾ ਮੋਕਾ ਪ੍ਰਾਪਤ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਰ ਵਿਕਾਸ ਕਾਰਜ ਕਰਦੀ ਆ ਰਹੀ ਹੈ, ਚਾਹੇ ਗੱਲ ਬੇਰੋਜਗਾਰ ਨੋਜਵਾਨਾਂ ਨੂੰ ਨੋਕਰੀਆਂ ਦੇਣ ਦੀ ਕਰੀਏ ਜਾਂ ਕੱਚੇ ਅਧਿਆਪਕਾਂ ਨੂੰ ਪੱਕਿਆ ਕਰਨ ਦੀ, ਤਾਂ ਨੋਜਵਾਨਾਂ ਵਿੱਚ ਵੀ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ ਪੰਜਾਬ ਅੰਦਰ ਸਿਹਤ ਅਤੇ ਸਿੱਖਿਆ ਨਾਲ ਸਬੰਧਤ ਸੇਵਾਵਾਂ ਨੂੰ ਬਿਹਤਰ ਬਣਾਉਂਣਾ। ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਆਮ ਆਦਮੀ ਕਲੀਨਿਕਾਂ ਨੂੰ ਖੋਲਿਆ ਗਿਆ ਜਿੱਥੇ ਲੋਕਾਂ ਨੂੰ ਫ੍ਰੀ ਵਿੱਚ ਸਿਹਤ ਸੇਵਾਵਾਂ ਪ੍ਰਾਪਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਹੈਬਤਪਿੰਡੀ ਵਿਖੇ ਵੀ ਆਮ ਆਦਮੀ ਕਲੀਨਿਕ ਖੋਲਿਆ ਜਾਣਾ ਚਾਹੀਦਾ ਹੈ ਤਾਂ ਜਲਦੀ ਹੀ ਪਿੰਡ ਵਿੱਚ ਆਮ ਆਦਮੀ ਕਲੀਨਿਕ ਖੋਲਿਆ ਜਾਵੈਗਾ। ਉਨ੍ਹਾ ਕਿਹਾ ਕਿ ਪਿੰਡ ਅੰਦਰ ਡੀਪ ਬੋਰ ਹੋਣ ਦੇ ਬਾਵਜੂਦ ਪਾਣੀ ਦੀ ਕਮੀ ਹੈ, ਪਿੰਡ ਤੋਂ ਸਹਿਰ ਤੱਕ ਬੱਸਾਂ ਦਾ ਨਾ ਹੋਣ ਕਾਰਨ ਲੋਕਾਂ ਨੂੰ ਪ੍ਰੇਸਾਨੀ ਆ ਰਹੀ ਹੈ, ਪਿੰਡ ਵਿੱਚ ਮਿੰਨੀ ਮੈਰਿਜ ਪੈਲਸ ਦੀ ਲੋੜ ਹੈ, ਉਨ੍ਹਾਂ ਪ੍ਰਸਾਸਨਿਕ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਿੰਡ ਦੀਆਂ ਸਮੱਸਿਆਵਾਂ ਤੇ ਗੋਰ ਕਰਕੇ ਜਲਦੀ ਇਨ੍ਹਾਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਣਾ ਚਾਹੀਦਾ ਹੈ। ਸਮਾਰੋਹ ਤੋਂ ਬਾਅਦ ਮੁੱਖ ਸਕੱਤਰ ਪੰਜਾਬ ਸ੍ਰੀ ਵਿਜੈ ਕੁਮਾਰ ਜੰਜੂਆ ਜੀ ਅਪਣੇ ਜੱਦੀ ਘਰ ਵਿਖੇ ਪਹੁੰਚੇ ਅਤੇ ਅਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਮਿਲੇੇ ।