ਚੇਅਰਮੈਨ ਪਨੂੰ ਨੇ ਪਿੰਡ ਜਾਂਗਲਾ ਵਿੱਚ ਕਬੱਡੀ ਦੇ ਸ਼ੋਅ ਮੈਚ ਵਿੱਚ ਕੀਤੀ ਸ਼ਿਰਕਤ, ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ

ਫਤਿਹਗੜ੍ਹ ਚੂੜੀਆਂ ,16 ਸਤੰਬਰ 2024 : ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪਰਫੁੱਲਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਨੌਜਵਾਨ ਪੂਰੇ ਉਤਸ਼ਾਹ ਨਾਲ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਇਹ ਪ੍ਰਗਟਾਵਾ ਬਲਬੀਰ ਸਿੰਘ ਪਨੂੰ, ਚੇਅਰਮੈਨ ਪਨਸਪ ਪੰਜਾਬ ਵਲੋਂ ਪਿੰਡ ਜਾਂਗਲਾ ਵਿੱਚ ਕਰਵਾਏ ਕਬੱਡੀ ਦੇ ਸ਼ੋਅ ਮੈਚ ਸੰਬੋਧਨ ਕਰਦਿਆਂ ਕੀਤਾ। ਚੇਅਰਮੈਨ ਪਨੂੰ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸ਼ੋਅ ਮੈਚ ਖੀਰਾਂਵਾਲੀ ਅਤੇ ਫਰੰਦੀਪੁਰੀਆ ਦੀ ਟੀਮ ਵਿੱਚ ਹੋਇਆ। ਇਸ ਵਿੱਚ ਫਰੰਦੀਪੁਰੀਆ ਦੀ ਟੀਮ ਜੇਤੂ ਰਹੀ ਅਤੇ ਪਹਿਲੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 71000 ਨਾਲ ਸਨਮਾਨਿਤ ਕੀਤਾ ਗਿਆ ਅਤੇ ਦੂਜੇ ਨੰਬਰ ਤੇ ਖੀਰਾਂਵਾਲੀ ਟੀਮ ਨੂੰ  61000 ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਨਾਨਕ ਚੱਕ ਵਾਲੇ ਤਿਲਕ ਦਾਸ, ਰਜਿੰਦਰ ਸਿੰਘ, ਜਗਦੀਪ ਸਿੰਘ ਗਿੱਲ, ਸਵਿੰਦਰ ਸਿੰਘ ਫੌਜੀ, ਬੀਰ ਸਿੰਘ ਚੋਪੜਾ , ਅਮਰਜੀਤ ਸਿੰਘ ਲਾਈਨ ਮੈਨ, ਹਰਪ੍ਰੀਤ ਸਿੰਘ, ਸਰਵਣ ਸਿੰਘ, ਸਾਹਿਬ ਸਿੰਘ, ਸਤਨਾਮ ਸਿੰਘ ਗਿੱਲ, ਬਲਵਿੰਦਰ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਪਰਮਵੀਰ ਸਿੰਘਮ ਵਿੱਕੀ ਪੰਡਿਤ ,ਬਲਦੇਵ ਸਿੰਘ ,ਜਥੇਦਾਰ ਅਰਸ਼ਦੀਪ ਸਿੰਘ, ਕਰਮਜੀਤ ਪੀਏ ,ਰਘਬੀਰ ਅਠਵਾਲ, ਗਗਨਦੀਪ ਸਿੰਘ, ਕਰਨ ਬਾਠ ਪ੍ਰਤਾਪ , ਅੰਮ੍ਰਿਤ ਉਜਲਾ, ਗੁਰਦੇਵ ਔਜਲਾ, ਕੁਲਬੀਰ ਸਿੰਘ, ਰਵਿੰਦਰ ਗਿੱਲ , ਜਗਜੀਤ ਸਿੰਘ, ਅਵਤਾਰ ਸਿੰਘ ਏ.ਐਸ.ਆਈ, ਕਲਵੰਤ ਸਿੰਘ ਕੰਟੂ ਮੌਜੂਦ ਸਨ।