ਬਜ਼ੁਰਗਾਂ ਲਈ ਕੈਂਪ 6 ਨੂੰ ਸਿਵਲ ਹਸਪਤਾਲ ਤਰਨਤਾਰਨ ਵਿਚ ਲੱਗੇਗਾ

ਤਰਨਤਾਰਨ, 30 ਅਕਤੂਬਰ : "ਸਾਡੇ ਬਜ਼ੁਰਗ-ਸਾਡਾ ਮਾਣ’ ਮੁਹਿੰਮ ਤਹਿਤ ਜਿਲ੍ਹੇ ਵਿਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ 6 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਵਿਸੇਸ਼  ਸਮਾਗਮ ਕਰਵਾਇਆ ਜਾ ਰਿਹਾ ਹੈ।  ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਕੈਂਪ ਸਬੰਧੀ ਵਿਸਥਾਰ ਦੱਸਿਆ ਕਿ ਇਸ ਮੌਕੇ ਬਜ਼ੁਰਗ ਵਿਅਕਤੀਆਂ ਲਈ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਸੀਨੀਅਰ ਸਿਟੀਜ਼ਨ ਕਾਰਡ ਮੌਕੇ ਉਤੇ ਬਣਾ ਕੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਜਿੰਨਾ ਬਜ਼ੁਰਗਾਂ ਦੀ ਨਿਗ੍ਹਾ ਘੱਟ ਹੋਈ, ਉਨਾਂ ਨੂੰ ਮੁਫਤ ਐਨਕਾਂ ਵੀ ਮੌਕੇ ਉਤੇ ਦੇਣ ਦਾ ਪ੍ਰਬੰਧ ਹੋਵੇਗਾ। ਇਸ ਤੋਂ ਇਲਾਵਾ ਕੰਨ, ਨੱਕ, ਗਲੇ, ਅੱਖਾਂ, ਹੱਡੀਆਂ ਦੀ ਜਾਂਚ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾਵੇਗੀ। ਆਮ ਬਿਮਾਰੀਆਂ ਦੇ ਮਾਹਿਰ ਡਾਕਟਰ ਵੀ ਬਜ਼ੁਰਗਾਂ ਦੀ ਸੇਵਾ ਲਈ ਮੌਕੇ ਉਤੇ ਹਾਜ਼ਰ ਹੋਣਗੇ। ਉਨਾਂ ਦੱਸਿਆ ਕਿ ਇਸ ਮੌਕੇ ਐਲੋਪੈਥੀ ਤੋਂ ਇਲਾਵਾ ਹੋਮਿਓਪੈਥੀ, ਫਿਜ਼ੀਓਥਰੈਪੀ, ਆਯੁਰਵੈਦ ਦੇ ਮਾਹਿਰ ਡਾਕਟਰ ਹੋਣਗੇ, ਜੋ ਕਿ ਲੋੜੀਂਦੇ ਲੈਬ ਟੈਸਟ ਕਰਵਾ ਕੇ ਬਜ਼ੁਰਗਾਂ ਨੂੰ ਦਵਾਈ ਦੇਣਗੇ।  ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਲੋਂ  ਸੀਨੀਅਰ ਸੀਟੀਜਨ ਨੂੰ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।