ਕੈਬਨਿਟ ਮੰਤਰੀ ਕਟਾਰੂਚੱਕ ਨੇ ਵਿਧਾਨ ਸਭਾ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਅੰਦਰ ਰੱਖੇ 8.10 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਧਰ

  • ਪਿੰਡ ਜਗਤਪੁਰ ਵਿੱਚ ਵਾਟਰ ਸਪਲਾਈ ਅਤੇ ਕਾਨਵਾ ਵਿਖੇ ਏ ਪੀ ਕੇ ਰੋਡ ਤੋਂ ਫਰੀਦਾ ਨਗਰ ਜਾਣ ਵਾਲੀ ਸੜਕ ਦੇ ਨਿਰਮਾਣ ਦਾ ਰੱਖਿਆ ਨੀਂਹ ਪੱਥਰ
  • ਸਰਕਾਰ ਵੱਲੋਂ ਲੋਕ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਕਰਵਾਏ ਜਾ ਰਹੇ ਵਿਕਾਸ ਕਾਰਜ - ਸ੍ਰੀ ਲਾਲ ਚੰਦ ਕਟਾਰੂ ਚੱਕ

ਪਠਾਣਕੋਟ 11 ਮਾਰਚ : ਪੰਜਾਬ ਸਰਕਾਰ ਲਗਾਤਾਰ ਜਨ ਭਲਾਈ ਨੀਤੀਆਂ ਨੂੰ ਧਿਆਨ ਵਿੱਚ ਰੱਖ ਕੇ ਵਿਕਾਸ ਕਾਰਜ ਕਰਦੀ ਆ ਰਹੀ ਹੈ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਨੂੰ ਲੈ ਕੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਅਧੀਨ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡਾਂ ਅੰਦਰ 8.10 ਕਰੋੜ ਰੁਪਏ ਦੇ ਨੀਹ ਪੱਥਰ ਰੱਖੇ ਗਏ ਹਨ ਇਹ ਪ੍ਰਗਟਾਵਾ ਸ੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਵੱਖ-ਵੱਖ ਪਿੰਡਾਂ ਅੰਦਰ ਨੀ ਪੱਥਰ ਰੱਖਣ ਤੇ ਮਗਰੋਂ ਕੀਤਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਫੌਜੀ ਬਲਾਕ ਪ੍ਰਧਾਨ, ਭੁਪਿੰਦਰ ਸਿੰਘ, ਬਲਾਕ ਪ੍ਰਧਾਨ ਰਵੀ ਕੁਮਾਰ, ਦਰਸ਼ਨ ਡੀਗਰਾ, ਰਜੇਸ਼ ਕੁਮਾਰ, ਸ਼ਸ਼ੀ ਪਾਲ, ਅਮਰਜੀਤ, ਬਲਾਕ ਪ੍ਰਧਾਨ ਕੁਲਦੀਪ ਭਟਮਾ, ਬਲਜਿੰਦਰ ਸਿੰਘ ਬੰਟੀ, ਐਸਡੀਓ ਪ੍ਰਦੀਪ ਕੁਮਾਰ , ਜੇਈ ਪ੍ਰਦੀਪ ਕੁਮਾਰ  ਅਤੇ ਹੋਰ ਪਾਰਟੀ ਦੇ ਕਾਰਜਕਰਤਾ ਹਾਜਰ ਸਨ। ਜ਼ਿਕਰਯੋਗ ਹੈ ਕਿ ਅੱਜ ਕੈਬਨਿਟ ਮੰਤਰੀ ਪੰਜਾਬ ਜੀ ਵੱਲੋਂ ਪਿੰਡ ਜਗਤਪੁਰ ਵਿਖੇ ਨਵੀਂ ਵਾਟਰ ਸਪਲਾਈ ਦਾ ਨਿਰਮਾਣ ਕਾਰਜ ਦਾ ਤੇ ਏਪੀਕੇ ਰੋਡ ਕਾਨਵਾਂ ਤੋਂ ਫਰੀਦਾ ਨਗਰ ਰੋਡ ਦੇ ਨਿਰਮਾਣ ਕਾਰਜ ਦਾ ਸ਼ੁਭਾਅਰੰਭ ਕੀਤਾ ਗਿਆ । ਇਸ ਤੋਂ ਇਲਾਵਾ ਕੈਬਨਿਟ ਮੰਤਰੀ ਪੰਜਾਬ ਵੱਲੋਂ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਫੈਰੂ ਵਾਲ, ਫੂਲਪੁਰ, ਡੱਲਾ ਬਲੀਮ  ਆਦਿ ਪਿੰਡਾਂ ਅੰਦਰ ਧੰਨਵਾਦ ਦੋਰੇ ਵੀ ਕੀਤੇ ਗਏ। ਇਸ ਮੌਕੇ ਤੇ  ਇਸ ਮੌਕੇ ਤੇ ਸੰਬੋਧਿਤ ਕਰਦਿਆਂ ਸ਼੍ਰੀ ਲਾਲ ਚੰਦ ਕਟਾਰੂ ਚੱਕ ਕੈਬਨਿਟ ਮੰਤਰੀ ਪੰਜਾਬ ਜੀ ਨੇ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਵੱਖ ਵੱਖ ਪਿੰਡਾਂ ਅੰਦਰ ਵਿਕਾਸ ਕਾਰਜਾਂ ਦਾ ਉਦਘਾਟਣ ਕੀਤੇ ਗਏ ਹਨ ਕਈ ਪਿੰਡਾਂ ਅੰਦਰ ਧੰਨਵਾਦ ਦੋਰੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਜਗਤਪੁਰ ਅੰਦਰ ਕਰੀਬ 60 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਵਾਟਰ ਸਪਲਾਈ ਦੇ ਨਿਰਮਾਣ ਕਰਜ ਸੁਰੂ ਕਰਵਾਏ ਹਨ। ਉਹਨਾਂ ਦੱਸਿਆ ਕਿ ਨਵੀਂ ਵਾਟਰ ਸਪਲਾਈ ਵਿੱਚ ਟਿਊਬਵੈਲ ਪਾਣੀ ਦੀ ਟੈਂਕੀ ਜਿਸ ਦੀ ਸਮਰੱਥਾ ਕਰੀਬ 25 ਹਜਾਰ ਲੀਟਰ ਹੋਵੇਗੀ ਅਤੇ ਟਿਊਬਵੈਲ ਦੇ ਬੋਰ ਦੀ ਸਮਰੱਥਾ ਕਰੀਬ 300 ਫੁੱਟ ਡੂੰਘਾ ਹੋਵੇਗਾ । ਉਹਨਾਂ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਤੇ ਇੱਕ ਵਾਰੀ ਫਿਰ ਆਪਣੇ ਵਿਧਾਨ ਸਭਾ ਹਲਕੇ ਭੋਆ ਦੇ ਪਿੰਡ ਕਾਨਵਾਂ ਵਿਖੇ ਕੁੰਡੇ ਫਿਰੋਜਪੁਰ ਸੈਦੋਵਾਲ ਚਸਮਾ ਜਕਰੋਰ ਤੋ ਫਰੀਦਾ ਨਗਰ ਨੂੰ ਜਾਣ ਵਾਲੇ ਰੋਡ ਦੇ ਨਿਰਮਾਣ ਕਾਰਜ ਦਾ ਨੀ ਪੱਥਰ ਰੱਖਿਆ ਗਿਆ । ਉਨ੍ਹਾਂ ਕਿਹਾ ਕਿ ਇਹ ਕਰੀਬ 10 ਕਿਲੋਮੀਟਰ ਰੋਡ ਤੇ 7.50 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ ਅਤੇ ਇਹ ਰੋਡ ਨੂੰ ਚੋੜਾ ਕਰਕੇ 16 ਫੁੱਟ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਨ ਭਲਾਈ ਨੂੰ ਧਿਆਨ ਵਿੱਚ ਰੱਖ ਕੇ ਕਾਰਜ ਕੀਤੇ ਜਾ ਰਹੇ ਹਨ। ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਪੰਜਾਬ ਅੰਦਰ ਕਰੀਬ 41 ਹਜਾਰ ਨੋਜਵਾਨਾਂ ਨੂੰ ਬਿਨ੍ਹਾਂ ਕਿਸੇ ਸਿਫਾਰਿਸ ਦੇ ਸਰਕਾਰੀ ਨੋਕਰੀਆਂ ਦਿੱਤੀਆਂ ਹਨ, ਸਕੂਲ ਆਫ ਐਮੀਨੇਸ ਗਰੀਬ ਲੋਕਾਂ ਲਈ ਅੱਗੇ ਵੱਧਣ ਲਈ ਇੱਕ ਵਧੀਆ ਪਲੇਟ ਫਾਰਮ ਹੈ, ਸੜਕ ਸੁਰੱਖਿਆ ਫੋਰਸ ਦਾ ਲੋਕਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਗਠਨ ਕੀਤਾ ਗਿਆ ਹੈ,  12,700 ਕੱਚੇ ਅਧਿਆਪਕ ਸਨ ਜਿਸ ਨੂੰ ਸਰਕਾਰ ਵੱਲੋਂ ਪੱਕਿਆ ਕੀਤਾ ਗਿਆ, 600 ਯੂਨਿਟ ਫ੍ਰੀ ਬਿਜਲੀ ਦਾ ਉਪਹਾਲ ਲੋਕਾਂ ਨੂੰ ਸਰਕਾਰ ਪਹਿਲਾ ਹੀ ਦੇ ਚੁੱਕੀ ਹੈ, ਆਮ ਆਦਮੀ ਕਲੀਨਿਕਾਂ ਨੂੰ ਬਣਾ ਕੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਨਾਂ ਕਿਸੇ ਸਿਫਾਰਸ਼ ਦੇ ਪੜੇ ਲਿਖੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਸਕੂਲ ਆਫ ਐਮੀਨੈਂਸ ਵਿੱਚ ਵਧੀਆ ਕਵਾਲਿਟੀ ਦੀ ਸਿੱਖਿਆ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਦੀਆਂ ਚੱਲ ਰਹੀਆਂ ਜਨ ਭਲਾਈ ਨੀਤੀਆਂ ਤੋਂ ਹਰ ਆਮ ਅਤੇ ਖਾਸ ਵਰਗ ਖੁਸ਼ ਹੈ