ਕੈਬਨਿਟ ਮੰਤਰੀ ਭੁੱਲਰ ਨੇ ਆਪਣੀ ਕਿਰਤ ਕਮਾਈ ਵਿੱਚੋ ਹੜ੍ਹ ਪੀੜਤ ਕਿਸਾਨਾਂ ਦੇ ਪਸ਼ੂਆਂ ਲਈ 7 ਟਰਾਲੇ ਫੀਡ ਤੇ ਚੋਕਰ ਵੰਡਿਆ

ਪੱਟੀ 25 ਅਗਸਤ : ਪੰਜਾਬ ਦੇ ਕਈ ਇਲਾਕੇ ਪਿਛਲੇ ਕਈ ਦਿਨਾਂ ਤੋ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਇਸ ਵਾਰ ਪੰਜਾਬ ਵਿਚ ਇਹਨਾਂ ਹੜ੍ਹਾਂ ਕਾਰਨ ਵੱਡੇ ਪੱਧਰ 'ਤੇ ਪੰਜਾਬ ਵਾਸੀਆ ਨੂੰ ਨੁਕਸਾਨ ਝੱਲਣਾ ਪੈ ਰਿਹਾ । ਹੜ੍ਹਾਂ ਕਾਰਨ ਵਿਧਾਨ ਸਭਾ ਹਲਕਾ ਪੱਟੀ ਦੇ ਕਸਬਾ ਹਰੀਕੇ ਮੁਠਿਆਵਾਲਾ ਧੁੱਸੀ ਬੰਨ੍ਹ ਜੋ ਕਿ ਪਿੰਡ ਘੜੁੰਮ ਸਭਰਾ ਦੇ ਨਜਦੀਕ ਤੋ ਟੁੱਟ ਗਿਆ ਤੇ ਜਿਸ ਨਾਲ ਕਈ ਪਿੰਡ ਇਸ ਹੜ੍ਹ ਦੀ ਲਪੇਟ ਵਿਚ ਆ ਗਏ, ਪ੍ਰਭਾਵਿਤ ਹੋਏ ਪਰਿਵਾਰਾਂ ਦੇ ਰੈਣ ਬਸੇਰੇ ਲਈ ਜਿੱਥੇ ਪੰਜਾਬ ਸਰਕਾਰ ਨੇ 7 ਦੇ ਕਰੀਬ ਸਕੂਲਾਂ ਵਿੱਚ  ਉਹਨਾ ਦੇ ਖਾਣ ਪੀਣ ਤੇ ਡਾਕਟਰੀ ਸਹੂਲਤਾਂ ਦੇ ਪੁਖਤਾ ਪ੍ਰਬੰਧ ਕੀਤੇ ਹਨ ।ਓਥੇ ਹੀ ਇਹਨਾ ਪਰਿਵਾਰਾਂ ਦੇ ਪਸੂਆ ਲਈ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਆਪਣੀ ਕਿਰਤ ਕਮਾਈ ਵਿੱਚੋ 7 ਟਰਾਲੇ ਫੀਡ ਤੇ ਚੋਕਰ ਦੇ ਵੰਡੇ। ਇਸ ਮੌਕੇ ਕੈਬਨਿਟ ਮੰਤਰੀ ਸ . ਭੁੱਲਰ ਨੇ ਜਿੱਥੇ ਧਾਰਮਿਕ ਤੇ ਸਿਆਸੀ ਪਾਰਟੀਆ ਦੇ ਆਗੂਆ ਨੂੰ ਪਾਰਟੀ ਬਾਜ਼ੀ ਤੌ ਉੱਪਰ ਉੱਠ ਕੇ ਹੜ੍ਹ ਪੀੜਤ ਪਰਿਵਾਰਾਂ  ਦੀ ਮਦਦ ਕਰਨ ਦੀ ਅਪੀਲ ਕੀਤੀ ,ਓਥੇ ਹੀ ਜਾਣਕਾਰੀ ਦਿੰਦਿਆ ਦੱਸਿਆ ਕਿ  ਉਹ ਖੁਦ ਇਕ ਕਿਸਾਨ ਹਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆ ਵਿੱਚ ਕਿਸਾਨਾਂ ਦੀ ਫ਼ਸਲ ਦੇ ਹੋਏ ਨੁਕਸਾਨ ਨੂੰ ਸਮਝ ਸਕਦੇ ਹਨ ਅਤੇ ਉਨ੍ਹਾ ਕਿਸਾਨਾਂ ਦੀ ਮਦਦ ਕਰਨ ਲਈ ਹੀ ਆਪਣੇ ਖਰਚੇ ਤੇ ਪਹਿਲਾ ਵੀ 2500 ਤੋੜੇ ਤੇ ਹੁਣ ਫਿਰ 7 ਟਰਾਲੇ ਫੀਡ ਤੇ ਚੋਕਰ ਵੰਡਿਆ ਗਿਆ। ਉਹਨਾ ਦੱਸਿਆ ਕਿ ਹੜ੍ਹ ਕਾਰਨ ਪੱਟੀ ਹਲਕੇ ਦੇ 30/35 ਦੇ ਕਰੀਬ ਪਿੰਡ ਪ੍ਰਭਾਵਿਤ ਹੋਏ ਹਨ ਤੇ ਹੜ੍ਹ ਵਿਚ ਘਿਰੇ ਘਰਾਂ ਵਿੱਚੋ ਪਰਿਵਾਰਾਂ ਅਤੇ ਪਸ਼ੂਆ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਗਿਆ ਹੈ ਤੇ ਕੁਝ ਕੁ ਪਰਿਵਾਰ ਜਿਹਨਾਂ ਦੇ ਘਰ ਉੱਚੀਆ ਥਾਵਾਂ ਤੇ ਸਥਿਤ ਹਨ ਉਹ ਆਪਣੇ ਘਰਾਂ ਵਿੱਚ ਮੋਜੂਦ ਹਨ ।ਇਸ ਤੋ ਇਲਾਵਾ ਸ. ਭੁੱਲਰ ਨੇ ਕਿਹਾ ਕਿ ਹੜ੍ਹ ਦੇ ਪਾਣੀ ਕਾਰਨ ਲੋਕਾਂ ਦੀ ਝੋਨੇ ਤੇ ਚਾਰੇ ਦੀ ਫਸਲ ਖਰਾਬ ਹੋ ਗਈ। ਇਸ ਮੋਕੇ ਚੈਅਰਮੈਨ ਦਿਲਬਾਗ ਸਿੰਘ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋ, ਗੁਰਬਿੰਦਰ ਸਿੰਘ ਕਾਲੇਕੇ, ਅੰਮ੍ਰਿਤ ਢੋਟੀਆ, ਸੋਨੂੰ ਭੁੱਲਰ ਕਿਰਤੋਵਾਲ, ਆੜਤੀ ਐਸ਼ੋਸ਼ੀਏਸ਼ਨ ਪੱਟੀ ਦੇ ਪ੍ਰਧਾਨ ਰਾਜਬੀਰ ਸਿੰਘ ਖਹਿਰਾ, ਲਵ ਸਭਰਾ,ਲਖਵਿੰਦਰ ਸਿੰਘ ਸਭਰਾ,ਸਾਬਕਾ ਚੈਅਰਮੈਨ ਸੁਖਰਾਜ ਸਿੰਘ ਕਿਰਤੋਵਾਲ , ਗੁਰਦਿਆਲ ਸਿੰਘ ਮਰਹਾਣਾ, ਜਸਬੀਰ ਸਿੰਘ ਬੋਪਾਰਾਏ, ਗੁਰਪ੍ਰੀਤ ਸਿੰਘ ਜੋਤੀਸ਼ਾਹ  ਆਦਿ ਹਾਜ਼ਰ ਸਨ।