ਖਾਲੜਾ ਦੇ ਮੁੰਡੇ ਨੇ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ 'ਚ ਜਿੱਤਿਆ 1 ਕਰੋੜ 

ਤਰਨਤਾਰਨ, 2 ਸਤੰਬਰ : ਪਿੰਡ ਖਾਲੜਾ ਤੋਂ ਇੱਕ ਸਾਧਾਰਨ ਜਿਹੇ ਪਰਿਵਾਰ ਦੇ ਮੁੰਡੇ ਜਸਕਰਨ ਸਿੰਘ ਨੇ ਸੋਨੀ ਟੀਵੀ ਦੇ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਵਿੱਚ 1 ਕਰੋੜ ਰੁਪਿਆ ਜਿੱਤ ਕੇ ਆਪਣਾ ਸਪਨਾ ਤੇ ਪਰਿਵਾਰ ਦਾ ਸਪਨਾ ਸਾਕਾਰ ਕੀਤਾ ਹੈ। ਅੰਮ੍ਰਿਤਸਰ ਦੇ ਡੀ.ਏ.ਵੀ ਕਾਲਜ਼ ਦਾ ਵਿਦਿਆਰਥੀ ਅਤੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਖਾਲੜਾ ਤੋਂ ਇੱਕ ਸਾਧਾਰਨ ਜਿਹੇ ਪਰਿਵਾਰ ਦੇ ਮੁੰਡੇ ਜਸਕਰਨ ਸਿੰਘ ਨੇ ਸੋਨੀ ਟੀਵੀ ਦੇ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ਵਿੱਚ 1 ਕਰੋੜ ਰੁਪਿਆ ਜਿੱਤ ਕੇ ਜਿਥੇ ਆਪਣਾ ਸਪਨਾ ਤੇ ਪਰਿਵਾਰ ਦਾ ਸਪਨਾ ਸਾਕਾਰ ਕੀਤਾ ਉਥੇ ਹੀ ਪਿੰਡ ਤੇ ਜ਼ਿਲ੍ਹਾ ਤਰਨ ਤਾਰਨ ਦਾ ਨਾਮ ਰੋਸ਼ਨ ਵੀ ਕੀਤਾ। ਹੁਣ ਉਹ 7 ਕਰੋੜ ਰੁਪਿਆ ਜਿੱਤਣ ਲਈ ਅਗਲੇ ਸਵਾਲ ਦਾ ਜਵਾਬ ਦੇਵੇਗਾ।  ਇਹ ਐਪੀਸੋਡ ਸੋਨੀ ਟੀਵੀ ਉੱਪਰ 4 ਸਤਬੰਰ ਨੂੰ ਰਾਤ ਨੂੰ ਵਜੇ ਵਿਖਾਇਆ ਜਾਵੇਗਾ ਸਿਵਲ ਸਰਵਿਸਜ਼ ਦੀ ਤਿਆਰੀ ਕਰ ਰਹੇ ਜਸਕਰਨ ਸਿੰਘ ਦੀ ਮਿਹਨਤ ਰੰਗ ਲਿਆਈ ਅਤੇ ਉਹ ਤੇ ਓਹਦਾ ਪਰਿਵਾਰ ਇਸ ਪ੍ਰਾਪਤੀ ਉੱਪਰ ਬੇਹੱਦ ਖੁਸ਼ ਹਨ।