ਕੇਂਦਰ ਵਿੱਚ ਭਾਜਪਾ ਸਰਕਾਰ ਸਿਰਜੇਗੀ ਨਵਾਂ ਇਤਿਹਾਸ : ਸੁਨੀਲ ਜਾਖੜ

  • ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
  • ਮੀਟਿੰਗ ਦੀ ਸਫਲਤਾ ਲਈ ਸੂਬਾ ਪ੍ਰਧਾਨ ਜਾਖੜ ਨੇ ਜ਼ਿਲ੍ਹਾ ਪ੍ਰਧਾਨ ਹਰਜੀਤ ਸੰਧੂ ਦੀ ਥਾਪੜੀ ਪਿੱਠ

ਤਰਨ ਤਾਰਨ, 07 ਅਗਸਤ : ਭਾਰਤੀ ਜਨਤਾ ਪਾਰਟੀ ਵਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਅਧੀਨ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਅਹੁਦੇਦਾਰਾਂ ਦੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਤਰਨ ਤਾਰਨ ਵਿਖੇ ਹੋਈ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ।ਇਸ ਮੀਟਿੰਗ ਵਿਚ ਪਹੁੰਚੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਅਹੁਦੇਦਾਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਡੱਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਅੱਜ ਭਾਜਪਾ ਦੇ ਅਹੁਦੇਦਾਰਾਂ ਦੀ ਮਿਹਨਤ ਸਦਕਾ ਹਰ ਪਿੰਡ ਵਿਚ ਭਾਰਤੀ ਜਨਤਾ ਪਾਰਟੀ ਦੇ ਜੁੱਟ ਬਣ ਚੁੱਕੇ ਹਨ।ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਰਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਭਾਰਤੀ ਜਨਤਾ ਪਾਰਟੀ ਨੂੰ ਸਿਰਫ ਸ਼ਹਿਰਾਂ ਤੱਕ ਹੀ ਸੀਮਿਤ ਰੱਖਿਆ ਗਿਆ ਸੀ,ਜਦਕਿ ਪਿੰਡਾਂ ਵਿਚ ਵੀ ਭਾਰਤੀ ਜਨਤਾ ਪਾਰਟੀ ਦਾ ਆਪਣਾ ਵਧੀਆ ਅਧਾਰ ਹੁੰਦਾ ਸੀ। ਕੇਂਦਰ ਸਰਕਾਰ ਵਲੋਂ ਹੋਰਨਾਂ ਪ੍ਰਦੇਸ਼ਾਂ ਦੇ ਨਾਲ-ਨਾਲ ਪੰਜਾਬ ਦੇ ਲੋਕਾਂ ਨੂੰ ਵੀ ਮੁਫ਼ਤ ਸਹੂਲਤਾਂ ਦੇ ਗੱਫੇ ਦਿੱਤੇ ਗਏ,ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕੇਂਦਰ ਸਰਕਾਰ ਵਲੋਂ ਆਈਆਂ ਗ੍ਰਾਂਟਾਂ ਅਤੇ ਸਹੂਲਤਾਂ ਨੂੰ ਉਨ੍ਹਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਣ ਦਿੱਤਾ।ਜਿੰਨਾਂ ਪ੍ਰਦੇਸ਼ਾਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ,ਉਥੋਂ ਦੇ ਲੋਕ ਕੇਂਦਰ ਦੀਆਂ ਸਾਰੀਆਂ ਸਹੂਲਤਾਂ ਦਾ ਆਨੰਦ ਮਾਣ ਰਹੇ ਹਨ।ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜੇਗੀ ਅਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।ਇਸ ਤੋਂ ਇਲਾਵਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਸਾਰੀਆਂ 117 ਸੀਟਾਂ 'ਤੇ ਚੋਣ ਲੜਨ ਦੀਆਂ ਵੀ ਤਿਆਰੀਆਂ ਸ਼ੁਰੂ ਕਰ ਲਈਆਂ ਗਈਆਂ ਹਨ।ਉਨ੍ਹਾਂ ਨੇ ਭਾਜਪਾ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਪਿੰਡਾਂ ਵਿਚ ਡੱਟ ਜਾਣ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਮੀਟਿੰਗ ਵਿਚ ਪਹੁੰਚੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਵਿਚ ਪਿੰਡ ਪੱਧਰ 'ਤੇ ਭਾਜਪਾ ਦੇ ਯੂਨਿਟ ਕਾਇਮ ਕੀਤੇ ਜਾਣਗੇ ਅਤੇ ਇਸ ਕੰਮ ਲਈ ਨੌਜਵਾਨਾਂ ਦੇ ਨਾਲ-ਨਾਲ ਹਰ ਵਰਗ ਦੇ ਉਮਰ ਦੇ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਪਾਰਟੀ ਪੂਰੀ ਤਰ੍ਹਾਂ ਮਜ਼ਬੂਤ ਹੋਵੇ।ਇਸ ਮੌਕੇ ਸੰਗਠਨ ਮੰਤਰੀ ਨਿਵਾਸ਼ੁਲੂ,ਜ਼ੋਨਲ ਇੰਚਾਰਜ ਅਤੇ ਸੂਬਾ ਜਨਰਲ ਸਕੱਤਰ ਬਿਕਰਮ ਸਿੰਘ ਚੀਮਾ,ਜ਼ਿਲ੍ਹਾ ਇੰਚਾਰਜ ਸਾਬਕਾ ਮੰਤਰੀ ਸੁਰਜੀਤ ਜਿਆਣੀ,ਜ਼ਿਲ੍ਹਾ ਉੱਪ ਇੰਚਾਰਜ ਨਰੇਸ਼ ਸ਼ਰਮਾ,ਜ਼ਿਲ੍ਹਾ ਇੰਚਾਰਜ ਰਾਜੇਸ਼ ਹਨੀ,ਸਾਬਕਾ ਵਿਧਾਇਕ ਡਾ.ਦਲਬੀਰ ਸਿੰਘ ਵੇਰਕਾ,ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ,ਰਣਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ,ਜ਼ਿਲ੍ਹਾ ਕਾਰਜਕਾਰਨੀ ਪ੍ਰਧਾਨ ਸਰਬਜੀਤ ਸਿੰਘ ਬਾਠ,ਹਰਵੀਰਇੰਦਰ ਸਿੰਘ,ਕੈਪਟਨ ਸਵਰਨ ਸਿੰਘ,ਗੁਰਮੁਖ ਸਿੰਘ ਘੁੱਲਾ ਬਲ੍ਹੇਰ,ਅਨੂਪ ਸਿੰਘ ਭੁੱਲਰ, ਚੇਅ.ਰਣਜੀਤ ਸਿੰਘ ਮੀਆਂਵਿੰਡ,ਨੇਤਰਪਾਲ ਸਿੰਘ,ਸੁਰਜੀਤ ਸਿੰਘ ਸਾਗਰ,ਅਮਰਪਾਲ ਸਿੰਘ ਖਹਿਰਾ,ਸ਼ਿਵ ਕੁਮਾਰ ਸੋਨੀ, ਅਤੁਲ ਜੈਨ,ਨਵਰੀਤ ਸਿੰਘ ਸ਼ਫੀਪੁਰ,ਰਾਮ ਲਾਲ,ਪਵਨ ਕੁੰਦਰਾ,ਰਾਣਾ ਗੁਲਬੀਰ ਸਿੰਘ,ਗੁਰਪ੍ਰੀਤ ਸਿੰਘ,ਕੁਲਦੀਪ ਸਿੰਘ ਬੱਬੂ,ਐਡਵੋਕੇਟ ਜਸਮੀਤ ਸਿੰਘ,ਅਮਨਦੀਪ ਸਿੰਘ ਰੌਕੀ ਬੁਰਜ,ਹਰਪ੍ਰੀਤ ਸਿੰਘ ਸਿੰਦਬਾਦ,ਅਮਰਪਾਲ ਸਿੰਘ,ਬਲਵਿੰਦਰ ਸਿੰਘ ਰੈਸ਼ੀਆਣਾ,ਸੁਖਵੰਤ ਸਿੰਘ, ਚੰਦ ਜਾਫਰ,ਸਾਹਿਬ ਸਿੰਘ ਸੁੱਗਾ,ਅਮਨਦੀਪ ਕੌਰ ਉਪਲ,ਬਲਜਿੰਦਰ ਸਿੰਘ ਜਹਾਂਗੀਰ,ਵਿਕਾਸ ਮਿੰਟਾ,ਜਸਵੰਤ ਸਿੰਘ ਸੋਹਲ,ਹੁਸਨਪ੍ਰੀਤ ਸਿੰਘ, ਤਰੁਣ ਜੋਸ਼ੀ,ਉਪਕਾਰਦੀਪ ਸਿੰਘ ਪ੍ਰਿੰਸ,ਪ੍ਰਦੀਪ ਕੁਮਾਰ, ਲਖਵਿੰਦਰ ਸਿੰਘ ਮੱਖੀ,ਚੰਦਰ ਅਗਰਵਾਲ,ਹਰਮਨਜੀਤ ਸਿੰਘ ਕੱਲ੍ਹਾ,ਮੇਹਰ ਸਿੰਘ ਬਾਣੀਆ,ਪਵਨ ਦੇਵਗਨ,ਕੁਲਦੀਪ ਸਿੰਘ,ਜਤਿੰਦਰ ਸ਼ਰਮਾ,ਬਲਜੀਤ ਸਿੰਘ ਵਲਟੋਹਾ,ਅਮਨ ਸ਼ਰਮਾ, ਬਲਬੀਰ ਸਿੰਘ ਕੱਚਾ ਪੱਕਾ,ਕੁਲਦੀਪ ਪੱਧਰੀ,ਕੈਪਟਨ ਜਸਪਾਲ ਸਿੰਘ,ਰੋਹਿਤ ਸ਼ਰਮਾ,ਗੌਰਵ ਸ਼ਰਮਾ,ਪਦਮ ਸ਼ਰਮਾ,ਅਮਰੀਕ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਅਹੁਦੇਦਾਰ ਮੌਜੂਦ ਸਨ।