ਭਗਵੰਤ ਮਾਨ ਨੇ ਸ਼ਰਾਬ ਛੱਡਣ ਦੀ ਪਹਿਲਾਂ ਵੀ ਖਾਧੀ ਸੀ ਸੋਹ ਲੇਕਿਨ ਉਹ ਆਪਣੀ ਸੋਹ ਤੋਂ ਮੁੱਕਰੇ : ਮਜੀਠੀਆ

  • ਇੰਡੀਪੈਂਡਡ ਜੱਜ ਤੋਂ ਕਰਵਾਓ ਜਾਂਚ ਪਤਾ ਲੱਗ ਜੂ ਕਿੱਥੇ ਕਿੰਨੇ ਕੁਲਚੇ ਖਾਧੇ :ਮਜੀਠੀਆ 
  • ਭਗਵੰਤ ਮਾਨ ਵੱਲੋਂ ਦਰਬਾਰ ਸਾਹਿਬ ਨੂੰ ਈਵੈਂਟ ਦੇ ਤੌਰ ਤੇ ਵਰਤਣਾ ਹੈ ਮੰਦਭਾਗਾ : ਬਿਕਰਮ ਮਜੀਠੀਆ

ਅੰਮ੍ਰਿਤਸਰ, 18 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਅੰਮ੍ਰਿਤਸਰ ਪਹੁੰਚ ਗਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਸ਼ਾ ਮੁਕਤੀ ਦੇ ਲਈ 35 ਹਜ਼ਾਰ ਦੇ ਕਰੀਬ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਅਰਦਾਸ ਕੀਤੀ ਗਈ ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸ਼ਬਦੀ ਹਮਲੇ ਕੀਤੇ ਗਏ ਹਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੂਹਾਨੀਅਤ ਦੇ ਕੇਂਦਰ ਦਰਬਾਰ ਸਾਹਿਬ ਨੂੰ ਆਪਣੇ ਈਵੈਂਟ ਦੇ ਲਈ ਵਰਤਿਆ ਹੈ ਜੋ ਕਿ ਮੱਦਭਾਗਾ ਹੈ। ਉਹਨਾਂ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਇਸ ਤੋਂ ਪਹਿਲਾਂ ਵੀ ਸ਼ਰਾਬ ਛੱਡਣ ਲਈ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਆਪਣੀ ਸਤਿਕਾਰਯੋਗ ਮਾਤਾ ਜੀ ਦੀ ਸੋਹ ਖਾਦੀ ਸੀ ਲੇਕਿਨ ਉਹ ਆਪਣੀ ਉਸ ਸੋਹ ਤੋਂ ਵੀ ਭੁੱਲ ਗਏ ਅਤੇ ਭਗਵੰਤ ਸਿੰਘ ਮਾਨ ਇਹ ਵੀ ਕਲੀਅਰ ਕਰਨ ਕਿ ਅੱਜ ਉਹਨਾਂ ਨੇ ਨਸ਼ਾ ਮੁਕਤੀ ਦੇ ਲਈ ਬੱਚਿਆਂ ਨੂੰ ਹੀ ਸੋਹ ਖਵਾਈ ਹੈ ਜਾਂ ਆਪ ਵੀ ਸੋਹ ਖਾਦੀ ਹੈ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਕੈਬਨਟ ਮੰਤਰੀ ਮੀਤ ਹੇਅਰ ਜੋ ਕੁਲਚਾ ਵਾਲੇ ਮਾਮਲੇ ਚ ਆਪਣਾ ਸਪਸ਼ਟੀਕਰਨ ਦੇ ਰਹੇ ਹਨ ਉਸ ਨਾਲ ਮਜੀਠੀਆ ਖੁਦ ਹਮਦਰਦੀ ਪ੍ਰਗਟ ਕਰਦੇ ਹਨ ਲੇਕਿਨ ਜੋ ਸੱਚਾਈ ਹੈ ਉਹਨਾਂ ਵੱਲੋਂ ਸਿਰਫ ਉਹੀ ਦੱਸੀ ਗਈ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਅਗਰ ਇੰਡੀਪੈਂਡਿਡ ਜੱਜ ਤੋਂ ਇਸ ਦੀ ਇਨਕੁਇਰੀ ਕਰਾਈ ਜਾਵੇ ਤਾਂ ਐਮਕੇ ਹੋਟਲ ਦੇ ਅੰਦਰ ਬੈਠ ਕੇ ਕੁਲਚਾ ਖਾਨ ਦੀ ਸੀਸੀਟੀਵੀ ਵੀਡੀਓ ਵੀ ਬਾਹਰ ਆ ਜਾਵੇਗੀ। ਅਤੇ ਐਸ ਵਾਈ ਐਲ ਦੇ ਮੁੱਦੇ ਉੱਤੇ ਗੱਲਬਾਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਹਿਲਾਂ ਭਗਵੰਤ ਸਿੰਘ ਮਾਨ ਅਤੇ ਉਸ ਦੇ ਬਾਕੀ ਨੇਤਾ ਆਪਣਾ ਸਟੈਂਡ ਕਲੀਅਰ ਕਰਨ ਅਤੇ ਇੱਕ ਨਵੰਬਰ ਨੂੰ ਹੋਣ ਵਾਲੀ ਡਿਬੇਟ ਦੇ ਵਿੱਚ ਭਗਵੰਤ ਸਿੰਘ ਮਾਨ ਇਹ ਕਲੀਅਰ ਕਰਨ ਕਿ ਉਹਨਾਂ ਦਾ ਫੈਸਲਾ ਸੁਪਰੀਮ ਕੋਰਟ ਦੇ ਫੈਸਲੇ ਤੋਂ ਉੱਪਰ ਹੋਵੇਗਾ ਤਾਂ ਫਿਰ ਤਾਂ ਹਰ ਕੋਈ ਉਸ ਡਿਬੇਟ ਦਾ ਹਿੱਸਾ ਜਰੂਰ ਬਣੇਗਾ ਨਹੀਂ ਤਾਂ ਫਜੂਲ ਟਾਈਮ ਵੇਸਟ ਕਰਨ ਲਈ ਸਾਡੀ ਪਾਰਟੀ ਕੋਲ ਸਮਾਂ ਨਹੀਂ।