ਸਵੀਪ ਮੁਹਿੰਮ ਤਹਿਤ ਟਰਾਂਸਜੈਡਰ ਵੋਟਰਾਂ ਵਲੋ ਹੈਰੀਟੇਜ ਸਟਰੀਟ ਵਿਖੇ ਕਢੀ ਗਈ ਜਾਗਰੂਕਤਾ ਰੈਲੀ

ਅੰਮ੍ਰਿਤਸਰ 16 ਅਪ੍ਰੈਲ : ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀ ਘਣਸ਼ਾਮ ਥੋਰੀ ਦੀ ਯੋਗ ਅਗੁਵਾਈ ਅਤੇ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਦੇ ਦਿਸ਼ਾ ਨਿਦਰੇਸ਼ਾਂ ਤੇ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਆਮ ਲੋਕਾਂ ਨੂੰ ਵੋਟਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਜ਼ਿਲੇ ਦੇ ਸਾਰੇ ਟਰਾਂਸਜੈਂਡਰ ਵੋਟਰਾਂ ਵਲੋਂ ਹੈਰੀਟੇਜ ਸਟਰੀਟ ਵਿਖੇ ਇੱਕ ਜਾਗਰੂਕਤਾ ਮਾਰਚ ਕੱਢਿਆ ਗਿਆ।ਜਿਸ ਵਿੱਚ ਸ਼ਹਿਰ ਦੇ ਕਈ ਟਰਾਂਸਜੈਂਡਰ ਵੋਟਰਾਂ ਨੇ ਹਿੱਸਾ ਲਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਮਾਜਿਕ ਸੁੱਰਖਿਆ ਅਫ਼ਸਰ ਸ੍ਰੀਮਤੀ ਮੀਨਾ ਦੇਵੀ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਵੱਡੀ ਪੱਧਰ ਤੇ ਸਵੀਪ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਸਮਾਜ ਦੇ ਹਨ ਵਰਗ ਨੂੰ ਅਗਾਮੀ ਲੋਕਸਭਾ ਚੋਣਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਸੇ ਲੜੀ ਵਜੋਂ ਅੱਜ ਟਰਾਂਸਜੈਂਡਰ ਵੋਟਰਾਂ ਨੂੰ ਉਹਨਾਂ ਦੇ ਵੋਟ ਪਾਉਣ ਦੇ ਲੋਕਤਾਂਤਰਿਕ ਹੱਕ ਬਾਰੇ ਜਾਗਰੂਕ ਕੀਤਾ ਗਿਆ।ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣਾਂ ਦੇ ਇਸ ਪਰਵ ਨੂੰ ਮਨਾਉਣ ਲਈ ਸਮਾਜ ਦੇ ਹਰ ਵਰਗ ਦੀ ਸ਼ਮੂਲੀਅਤ ਜ਼ਰੂਰੀ ਹੈ।ਉਹਨਾਂ ਟ੍ਰਾਂਸਜੈਂਡਰ ਵੋਟਰਾਂ ਨੂੰ ਅਪਲਿ ਕੀਤੀ ਕਿ ਉਹ ਅਗਾਮੀ ਲੋਕਸਭਾ ਚੋਣਾਂ ਵਿੱਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣ ਅਤੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕਰਨ।  ਉਹਨਾਂ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਅਗਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਇਸ ਵਾਰ ‘ਅਬ ਕੀ ਬਾਰ ਸੱਤਰ ਪਾਰ’ ਦਾ ਨਾਅਰਾ ਦਿੱਤਾ ਗਿਆ ਹੈ,ਇਸ ਲਈ ਲੋਕਾਂ ਨੂੰ ਵੱਧ ਚੜ੍ਹ ਕੇ ਵੋਟਾਂ ਵਿੱਚ ਭਾਗ ਲੈਣਾ ਚਾਹੀਦਾ ਹੈ।ਇਸ ਜਾਗਕੂਕਤਾ ਮਾਰਚ ਵਿੱਚ ਟਰਾਂਸਜੈਂਡਰ ਮੋਹਣੀ ਮਹੰਤ,ਸ਼ਬੋ ਬਾਬਾ,ਪਰੀ,ਕਾਜਲ,ਕਿਰਨ,ਰਾਜ,ਨੰਨੂ,ਦੀਪਾ,ਮੋਨੀਕਾ ਅਤੇ ਰੋਸ਼ਨੀ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।ਇਸ ਮੌਕੇ ਜਿਲ੍ਹਾ ਸੋਸ਼ਲ ਮੀਡੀਆ ਮੈਂਬਰ ਸਾਜਨ ਕੁਮਾਰ,ਚੈਤਨਿਆ ਸਹਿਗਲ,ਤਰਸੇਮ ਸਿੰਘ ਅਤੇ ਅਮਨਦੀਪ ਸਿੰਘ ਵੀ ਹਾਜ਼ਰ ਸਨ।