ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਬਟਾਲਾ ਵਲੋਂ ਸ਼ਹਿਰ ਵਾਸੀਆਂ ਨੂੰ ਅਪੀਲ

  • ਕਿਸੇ ਗਲੀ-ਮੁਹੱਲੇ ਵਿੱਚ ਸੀਵਰੇਜ ਹੋਦੀ/ਸਲੈਬ ਦਾ ਕੋਈ ਢੱਕਣ ਖੁੱਲ੍ਹਾਂ ਜਾਂ ਟੁੱਟਾ ਹੈ ਤਾਂ ਇਸ ਦੀ ਜਾਣਕਾਰੀ ਜਾਂ ਸ਼ਿਕਾਇਤ 84275-66323 ਤੇ ਨੋਟ ਜਾਂ ਵੱਟਸਐਪ ਰਾਹੀਂ ਸੂਚਿਤ ਕੀਤਾ ਜਾਵੇ

ਬਟਾਲਾ, 4 ਸਤੰਬਰ : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਬਟਾਲਾ ਵੱਲੋਂ ਬਟਾਲਾ ਸ਼ਹਿਰ ਵਾਸੀਆਂ ਨੂੰ  ਅਪੀਲ ਕੀਤੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਿਤੀ 22 ਸਤੰਬਰ 2023 ਨੂੰ ਬੜੀ ਧੂਮ-ਧਾਮ ਅਤੇ ਸ਼ਰਧਾ ਭਵਾਨਾ  ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਆਪ ਸਭ ਸ਼ਹਿਰ ਵਾਸੀਆਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।  ਜਿਸ ਵਿੱਚ ਪੂਰੇ ਬਟਾਲਾ ਸ਼ਹਿਰ ਵਿੱਚ ਸੀਵਰੇਜ ਹੋਦੀ ਦਾ ਕੋਈ ਵੀ ਢੱਕਣ ਖੁੱਲ੍ਹਾ ਜਾਂ ਟੁੱਟਾ ਨਾ ਹੋਵੇ। ਇਸ ਲਈ ਇਸ ਵਿਭਾਗ ਵੱਲੋਂ ਪੂਰੇ ਸਟਾਫ ਦੀਆਂ ਟੀਮਾਂ ਬਣਾ ਕੇ ਮੈਨ ਹੋਲਾਂ ਦੇ ਢੱਕਣ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਮੌਕੇ ਤੇ ਜ਼ਰੂਰਤ ਅਨੁਸਾਰ ਢੱਕਣਾਂ ਨੂੰ ਬਦਲਿਆ ਜਾਂ ਰਿਪੇਅਰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਫਿਰ ਵੀ ਕਿਸੇ ਗਲੀ- ਮੁਹੱਲੇ ਵਿੱਚ ਸੀਵਰੇਜ ਹੋਦੀ/ਸਲੈਬ ਦਾ ਕੋਈ ਢੱਕਣ ਖੁੱਲ੍ਹਾਂ ਜਾਂ ਟੁੱਟਾ ਦਿਖਾਈ ਦਿੰਦਾ ਹੈ ਤਾਂ ਇਸ ਦੀ ਜਾਣਕਾਰੀ  ਸ਼ਿਕਾਇਤ ਨਿਵਾਰਨ ਕੇਂਦਰ ਦੇ ਸੰਪਰਕ ਨੰਬਰ  84275-66323 ਤੇ ਨੋਟ ਕਰਵਾਈ ਜਾਵੇ ਜਾਂ ਵੱਟਸਐਪ ਰਾਂਹੀ ਸੂਚਿਤ ਕੀਤੀ ਜਾਵੇ।