ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਜਾਨ-ਮਾਲ ਦੀ ਸਰੁੱਖਿਆ : ਵਧੀਕ ਡਿਪਟੀ ਕਮਿਸ਼ਨਰ

  • ਖਾਣ-ਪੀਣ ਦੇ ਪ੍ਰਬੰਧ, ਮੈਡੀਕਲ ਸਹਾਇਤਾ ਆਦਿ ਲਈ ਬਣਾਈਆ ਗਈਆ ਵੱਖ-ਵੱਖ ਟੀਮਾਂ-ਵਧੀਕ ਡਿਪਟੀ ਕਮਿਸ਼ਨਰ

ਤਰਨ ਤਾਰਨ, 13 ਜੁਲਾਈ : ਮੌਜੂਦਾ ਬਣੀ ਹੋਈ ਹੜ੍ਹ ਦੀ ਸਥਿਤੀ ਕਾਰਨ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਭਾਵਿਤ 25 ਤੋਂ 30 ਪਿੰਡਾਂ ਦੇ ਵਸਨੀਕਾਂ ਦੇ ਹਰ ਤਰ੍ਹਾਂ ਦੇ ਜਾਨ-ਮਾਲ ਦੀ ਸਰੁੱਖਿਆ, ਖਾਣ-ਪੀਣ ਦੇ ਪ੍ਰਬੰਧ, ਮੈਡੀਕਲ ਸਹਾਇਤਾ ਆਦਿ ਲਈ ਵੱਖ-ਵੱਖ ਟੀਮਾਂ ਬਣਾਈਆ ਗਈਆ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀਮਤੀ ਅਮਨਿੰਦਰ ਕੌਰ ਨੇ ਦੱਸਿਆ ਕਿ ਇਸ ਸਥਿਤੀ ਵਿੱਚ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਐਸ. ਈ. ਪੀ. ਓਜ਼, ਬਲਾਕ ਦੇ ਪੰਚਾਇਤ ਸਕੱਤਰਾਂ ਦੀਆਂ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ, ਪਸ਼ੂਆਂ ਆਦਿ ਲਈ ਲੋਂੜੀਦੀ ਖੁਰਾਕ, ਪਸ਼ੂਆਂ ਲਈ ਚਾਰਾ ਉਹਨਾਂ ਨੂੰ ਸਰੁੱਖਿਤ ਸਥਾਨਾਂ ‘ਤੇ ਲਿਜਾ ਕੇ ਬਣਾਏ ਗਏ ਸੈਂਟਰਾਂ ਵਿੱਚ ਪਹੁੰਚਾਉਣਾ ਅਤੇ ਸਹੂਲਤਾਂ ਪ੍ਰਦਾਨ ਕਰਨ ਦੀ ਡਿਊਟੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਸਰੁੱਖਿਅਤ ਥਾਵਾਂ ਤੇ ਪਹੁੰਚਾਉਣਾ, ਉਹਨਾਂ ਲਈ ਕੀਤੇ ਗਏ ਪ੍ਰਬੰਧਾਂ ਵਾਲੇ ਸਥਾਨਾਂ ‘ਤੇ ਦਿੱਤੀਆ ਜਾਣ ਵਾਲੀਆਂ ਸਹੂਲਤਾਂ ਦੀ ਪੈਰਵਾਈ ਕਰਨਾ ਲਾਜ਼ਮੀ ਹੈ। ਉਹਨਾਂ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਜੋ ਵੀ ਸਰਕਾਰ ਵੱਲੋ ਰਾਸ਼ਨ, ਪਸ਼ੂਆਂ ਲਈ ਚਾਰੇ ਆਦਿ ਦੇ ਪ੍ਰਬੰਧ ਕੀਤੇ ਗਏ ਹਨ, ਉਹਨਾਂ ਨੂੰ ਬਣਾਏ ਗਏ ਸੈਂਟਰਾਂ ਤੇ ਪਹੁੰਚਾ ਕੇ ਉਹਨਾਂ ਦੀ ਵੰਡ ਕਰਵਾਈ ਜਾਵੇ। ਉਹਨਾਂ ਕਿਹਾ ਕਿ ਹਰੇਕ ਪੰਚਾਇਤ ਸਕੱਤਰ ਆਪਣੇ ਅਧਿਕਾਰਤ ਏਰੀਆ ਦਾ ਦੌਰਾ ਲਗਾਤਾਰ ਕਰਨਗੇ ਅਤੇ ਹਰ ਤਿੰਨ ਘੰਟੇ ਬਾਅਦ ਇਹ ਲਿਖਤੀ ਰਿਪੋਰਟ ਆਪਣੇ ਦਸਤਖਤਾਂ ਹੇਠ ਸਬੰਧਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਤੱਕ ਪਹੁੰਚਾਵੇਗਾ ਅਤੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਆਪਣੇ ਪੱਧਰ ‘ਤੇ ਸਬੰਧਤ ਅਧਿਕਾਰੀ ਨਾਲ ਤਾਲਮੇਲ ਕਰਕੇ ਲੋੜ ਅਨੁਸਾਰ ਕਾਰਵਾਈ ਕਰਵਾਉਣਗੇ ਅਤੇ ਕੰਟਰੋਲ ਰੂਮ ਹਰੀਕੇ ਵਿਖੇ ਕੀਤੇ ਗਏ ਤੈਨਾਤ ਕਾਨੂੰਗੋ ਰਮਨ ਸਿੰਘ  ਨੂੰ ਰਿਪੋਰਟ ਪਹੁੰਚਾਉਣਗੇ ਤਾਂ ਜੋ ਕਿ ਸਬ ਡਵੀਜ਼ਨਲ ਮੈਜਿਸਟ੍ਰੇਟ ਪੱਟੀ ਦੇ ਦਫਤਰ ਵੱਲ਼ੋ ਨਿਰਦੇਸ਼ ਜਾਰੀ ਹੋ ਸਕਣ। ਉਹਨਾਂ ਕਿਹਾ ਕਿ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਇਸ ਸਮੁੱਚੇ ਹੁਕਮਾਂ ਦੀ ਮੋਨੀਟਰਿੰਗ ਕਰਨਗੇ ਅਤੇ ਇਹ ਸ਼ੁਨਿਚਿਤ ਕਰਨਗੇ ਕਿ ਸਬੰਧਤ ਬਲਾਕ ਵਿਕਾਸ ਅਤੇ  ਪੰਚਾਇਤ ਅਫਸਰ ਅਤੇ ਪੰਚਾਇਤ ਸਕੱਤਰਾਂ ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਵਾਉਣਗੇ। ਕਿਸੀ ਵੀ ਅਧਿਕਾਰੀ ਵੱਲੋ ਅਗਰ ਆਪਣੇ ਕੰਮ ਪ੍ਰਤੀ ਅਤੇ ਇਹਨਾਂ ਹਦਾਇਤਾਂ ਦੀ ਪਾਲਣਾ ਨਹੀ ਕੀਤੀ ਜਾਂਦੀ ਤਾਂ ਨਿੱਜੀ ਜਿੰਮੇਵਾਰੀ ਫਿਕਸ ਕੀਤੀ ਜਾਵੇਗੀ।ਹਦਾਇਤਾਂ ਨੂੰ ਤੁਰੰਤ ਕਰਨਾ ਯਕੀਨੀ ਬਣਾਇਆ ਜਾਵੇ।