ਅਕਾਲੀ ਦਲ ਨੇ ਖੁਦ ਹੀ ਮੰਨਿਆ ਹੈ ਉਨ੍ਹਾਂ ਦੇ ਸਮੇਂ ਤੇ ਮੁੱਖ ਮੰਤਰੀ ਨੇ ਕਰਵਾਇਆ ਸੀ ਬਹਿਬਲਕਲਾ 'ਚ ਗੋਲੀ ਕਾਂਡ :  ਦਾਦੂਵਾਲ 

  • ਜੇਕਰ ਸੋਦਾ ਸਾਧ ਨੂੰ ਮਿਲ ਸਕਦੀ ਹੈ ਲੰਮੇ ਚਿਰ ਪਰੋਲ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ - ਦਾਦੂਵਾਲ
  • ਨਿਹੰਗ ਸਿੰਘ ਜਥੇਬੰਦੀ ਅਤੇ ਪ੍ਰਸ਼ਾਸਨ ਨੂੰ ਮਿਲ ਕੇ ਕੱਢਣਾ ਚਾਹੀਦਾ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਹੋਈ ਘਟਨਾ ਦਾ ਹੱਲ : ਦਾਦੂਵਾਲ
  • ਕਿਸਾਨੀ ਅੰਦੋਲਨ ਵਿੱਚ ਹਮੇਸ਼ਾ ਕਰਾਂਗੇ ਅਸੀਂ ਵੀ ਆਪਣਾ ਸਹਿਯੋਗ - ਦਾਦੂਵਾਲ

ਅੰਮ੍ਰਿਤਸਰ, 29 ਨਵੰਬਰ : ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਬਲਜੀਤ ਸਿੰਘ ਦਾਦੂਵਾਲ ਅੱਜ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੀ ਸਾਬਕਾ ਅਕਾਲੀ ਸਰਕਾਰ ਉਤੇ ਜਮ ਕੇ ਨਿਸ਼ਾਨੇ ਸਾਧਦੇ ਗਏ ਅਤੇ ਦਾਦੂਵਾਲ ਨੇ ਅਕਾਲੀ ਦਲ ਤੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਜੇਕਰ ਅਕਾਲੀ ਦਲ ਅੱਜ ਭਗਵੰਤ ਸਿੰਘ ਮਾਨ ਨੂੰ ਦੋਸ਼ੀ ਠਹਿਰਾ ਰਹੀ ਹੈ ਤਾਂ ਉਹਨਾਂ ਦੇ ਸਮੇਂ ਤੇ ਹੋਏ ਵੀ ਬੇਅਦਬੀ ਅਤੇ ਗੋਲੀਕਾਂਡ ਵਿੱਚ ਪੰਜਾਬ ਦੇ ਮੁੱਖ ਮੰਤਰੀ ਹੀ ਜਿੰਮੇਵਾਰ ਹਨ। ਉਹਨਾਂ ਵੱਲੋਂ ਬੰਦੀ ਸਿੰਘਾਂ ਨੂੰ ਮਿਲ ਰਹੇ ਪਰੋਲ ਤੇ ਬੋਲਦੇ ਹੋਏ ਕਿਹਾ ਕਿ ਜੇਕਰ ਡੇਰਾ ਦੇ ਸੱਚੇ ਸਾਧ ਨੂੰ ਲੰਮਾ ਚਿਰ ਪਰੋਲ ਮਿਲ ਸਕਦੀ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ। ਇਹ ਸਰਕਾਰ ਦਾ ਦੋਹਰਾ ਮਾਪਦੰਡ ਹੈ ਉੱਥੇ ਹੀ ਉਹਨਾਂ ਵੱਲੋਂ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਤੇ ਜਮ ਕੇ ਨਿਸ਼ਾਨੇ ਵੀ ਸਾਦੇ ਗਏ। ਸੁਲਤਾਨਪੁਰ ਲੋਧੀ ਵਿੱਚ ਪੁਲਿਸ ਵੱਲੋਂ ਅਤੇ ਨਿਹੰਗ ਸਿੰਘਾਂ ਵੱਲੋਂ ਚਲਾਈ ਗਈ ਗੋਲੀ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਅਤੇ ਸਿਆਸੀ ਗਲਿਆਰੇ ਦੇ ਵਿੱਚ ਲਗਾਤਾਰ ਹੀ ਹੜਕੰਪ ਮਚਿਆ ਹੋਇਆ ਹੈ ਉਤੇ ਜਿੱਥੇ ਇੱਕ ਪਾਸੇ ਅਕਾਲੀ ਦਲ ਇਸ ਪਿੱਛੇ ਆਮ ਆਦਮੀ ਪਾਰਟੀ ਨੂੰ ਜਿੰਮੇਵਾਰ ਠਹਿਰਾ ਰਹੀ ਹੈ ਉਥੇ ਹੀ ਸਿੱਖ ਜਥੇਬੰਦੀਆਂ ਦੇ ਆਗੂ ਦਾਦੂਵਾਲ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਉੱਤੇ ਜੰਮ ਕੇ ਨਿਸ਼ਾਨੇ ਸਾਧਦੇ ਗਏ ਹਨ। ਦਾਦੂਵਾਲ ਨੇ ਕਿਹਾ ਕਿ ਪੰਜਾਬ ਵਿੱਚ ਮਾਹੌਲ ਲਗਾਤਾਰ ਹੀ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅਤੇ ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਪੰਜਾਬ ਸਰਕਾਰ ਹੈ। ਅਤੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੋ ਅੱਜ ਸ਼੍ਰੋਮਣੀ ਅਕਾਲੀ ਦਲ ਪ੍ਰੈਸ ਕਾਨਫਰੰਸਾਂ ਕਰਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉੱਤੇ ਸਵਾਲੀਆਂ ਨਿਸ਼ਾਨ ਖੜੇ ਕਰ ਰਹੇ ਹਨ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਗੋਲੀਕਾਂਡ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਹੱਥ ਹੈ ਇਹ ਸਾਫ ਜਾਹਿਰ ਹੁੰਦਾ ਹੈ ਕਿ ਬਹਬਿਲ ਕਲਾ ਗੋਲੀਕਾਂਡ ਅਤੇ ਪੰਜਾਬ ਵਿੱਚ ਵਾਪਰੀਆਂ ਅਕਾਲੀ ਦਲ ਦੇ ਸਮੇਂ ਦੇ ਵਿੱਚ ਘਟਨਾਵਾਂ ਵੀ ਉਸ ਟਾਈਮ ਦੇ ਮੁੱਖ ਮੰਤਰੀ ਦੇ ਹੀ ਕਹਿਣੇ ਤੇ ਹੋਈਆਂ ਸਨ। ਉੱਥੇ ਹੀ ਉਹਨਾਂ ਵੱਲੋਂ ਬੰਦੀ ਸਿੰਘਾਂ ਨੂੰ ਪਰੋਲ ਮਿਲਣ ਨੂੰ ਲੈ ਕੇ ਬੋਲਦੇ ਹੋਏ ਕਿਹਾ ਕਿ ਦੇਸ਼ ਵਿੱਚ ਦੋਹਰਾ ਮਾਪਡੰਡ ਚੱਲ ਰਿਹਾ ਹੈ। ਕਿਉਂਕਿ ਸੌਦਾ ਸਾਧ ਜਿਸ ਖਿਲਾਫ ਕਈ ਰੇਪ ਅਤੇ ਕਈ ਕਤਲਾਂ ਦੇ ਕੇਸ ਹਨ ਉਸ ਨੂੰ ਹਰ ਦੂਜੇ ਮਹੀਨੇ ਲੰਮੇ ਪੈਰੋਲ ਤੇ ਬਾਹਰ ਭੇਜ ਦਿੱਤਾ ਜਾਂਦਾ ਹੈ ਲੇਕਿਨ ਬੰਦੀ ਸਿੰਘਾਂ ਨੂੰ ਕਦੇ ਵੀ ਲੰਮਾ ਸਮਾਂ ਪਰੋਲ ਤੇ ਨਹੀਂ ਦਿੱਤਾ ਜਾਂਦਾ। ਉਹਨਾਂ ਨੇ ਕਿਹਾ ਕਿ ਜੋ ਹੁਣ ਬੰਦੀ ਸਿੰਘਾਂ ਨੂੰ ਦੋ ਘੰਟੇ ਲਈ ਆਪਣੇ ਪਰਿਵਾਰਿਕ ਮੈਂਬਰਾਂ ਦੇ ਵਿਆਹ ਤੇ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਰੋਲ ਦਿੱਤੀ ਜਾ ਰਹੀ ਹੈ ਉਹ ਬਹੁਤ ਘੱਟ ਹੈ। ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਪਰੋਲ ਹੋਣੀ ਚਾਹੀਦੀ ਸੀ ਕਿਉਂਕਿ ਦੋ ਘੰਟਿਆਂ ਵਿੱਚ ਤਾਂ ਕੋਈ ਵੀ ਵਿਆਹ ਚ ਵਿਅਕਤੀ ਨਹੀਂ ਪਹੁੰਚ ਸਕਦਾ ਉਹ ਤੇ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਨੂੰ ਰਿਹਾ ਕਰਵਾਉਣ ਵਾਸਤੇ ਜੋ ਮੁਹਿਮ ਛੇੜੀ ਜਾਵੇਗੀ ਮੈਂ ਹਮੇਸ਼ਾ ਹੀ ਉਹਨਾਂ ਦਾ ਸਹਿਯੋਗ ਵੀ ਕਰਦਾ ਰਿਹਾ ਹਾਂ ਅੱਗੇ ਬੋਲਦੇ ਹੋ ਇਹਨਾਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੇਖਦੇ ਹੋਏ ਅਸੀਂ ਵੀ ਉਹਨਾਂ ਦਾ ਸਾਥ ਜਰੂਰ ਦਵਾਂਗੇ ਕਿਉਂਕਿ ਕਿਸਾਨ ਅਤੇ ਆਮ ਵਿਅਕਤੀ ਵੀ ਕਿਸਾਨ ਦੀ ਉਗਾਈ ਹੋਈ ਫਸਲ ਦੇ ਵਿੱਚੋਂ ਹੀ ਰੋਟੀ ਖਾਂਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਜਰੂਰਤ ਪਈ ਤਾਂ ਅਸੀਂ ਉਹਨਾਂ ਦਾ ਸਹਿਯੋਗ ਕਰਨ ਵਾਸਤੇ ਵੀ ਜਰੂਰ ਉਥੇ ਪਹੁੰਚਾਂਗੇ।