ਹੋਟਲ ਰੈਸਟੋਰੈਂਟ ਵਿਚ ਨਾਬਾਲਗ ਬੱਚਿਆਂ ਨੂੰ ਪਲਾਈ ਜਾ ਰਹੀ ਸ਼ਰਾਬ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਕੀਤਾ ਪਰਚਾ ਦਰਜ

  • ਪੁਲਸ ਨੇ ਰੈਸਟੋਰੈਂਟ ਦੇ ਮਾਲਕ ਨੂੰ ਇਨਕੁਆਰੀ ਵਿੱਚ ਸ਼ਾਮਲ ਹੋਣ ਲਈ ਦਿਤੀ ਚੇਤਾਵਨੀ

ਅੰਮ੍ਰਿਤਸਰ, 3 ਜੂਨ : ਪਿਛਲੇ ਕਈ ਦਿਨਾਂ ਤੋਂ ਰੰਜੀਤ ਐਵੇਨਿਊ ਇਲਾਕੇ ਦੇ ਵਿੱਚ ਪੁਲਿਸ ਵੱਲੋ ਰੈਸਟੋਰੈਂਟ  ਨਜ਼ਾਇਜ਼ ਚੱਲ ਰਹੇ ਹੁੱਕਾ ਬਾਰਾਂ ਦੇ ਉਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਸ ਦੇ ਚੱਲਦੇ ਪੁਲਸ ਵੱਲੋਂ ਅੰਮ੍ਰਿਤਸਰ ਰਣਜੀਤ ਐਵੇਨਿਊ ਦੇ Hoppers ਰੈਸਟੋਰੈਂਟ ਵਿੱਚ ਰੇਡ ਕੀਤਾ ਤਾਂ ਪੁਲਿਸ ਨੇ ਦੇਖਿਆ ਕਿ ਉਥੇ ਘੱਟ ਉਮਰ ਦੇ ਬੱਚੇ ਬੈਠ ਕੇ ਸ਼ਰਾਬ ਦਾ ਸੇਵਨ ਕਰ ਰਹੇ ਸਨ ਘੱਟ ਉਮਰ ਦੇ ਕੰਮ ਕਰਨ ਵਾਲੇ ਰੱਖਣ ਅਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਰੈਸਟੋਰੈਂਟ ਦੇ ਮੈਨੇਜ਼ਰ ਤੇ ਮਾਲਕ ਖਿਲਾਫ਼ ਮੁਕੱਦਮਾਂ ਦਰਜ ਕੀਤਾ ਹੈ। ਇਸ ਸਬੰਧ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਹੋਏ ADCP 2 ਪੀ.ਐਸ ਵਿਰਕ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਐਵਨਿਊ ਉੱਪਰ ਰੈਸਟੋਰੈਂਟ ਦੇ ਵਿਚ ਨਾਬਾਲਗ ਨੌਜਵਾਨਾਂ ਨੂੰ ਸ਼ਰਾਬ ਪਿਆਈ ਜਾ ਰਹੀ ਹੈ ਜਦੋਂ ਪੁਲਸ ਪਾਰਟੀ ਉੱਥੇ ਪਹੁੰਚੀ ਤਾਂ ਇੱਕ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਕਿ ਉਥੋਂ ਖਿਸਕਣ ਲੱਗਾ ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਓਮ ਪ੍ਰਕਾਸ਼  ਦਸਿਆ ਜੋ ਰੈਸਟੋਰੈਂਟ ਵਿੱਚ ਕੰਮ ਸਰਵਿਸ ਵਿੱਚ ਲੱਗੇ 5 ਲੜਕੇ ਮਿਲੇ ਇਸਤੋ ਇਲਾਵਾ 03 ਲੜਕੀਆਂ ਵੀ ਸ਼ਰਾਬ ਸਰਵ ਕਰਦੀਆਂ ਪਾਈਆਂ ਗਈਆਂ। ਇਸ ਰੇਸਟੋਰੈਂਟ ਵਿੱਚ 05 ਲੜਕੇ ਸ਼ਰਾਬ ਦਾ ਸੇਵਨ ਕਰ ਰਹੇ ਸਨ, ਜਿੰਨਾਂ ਵਿੱਚੋਂ ਤਿੰਨ ਲੜਿਕਆਂ ਦੀ ਉਮਰ ਕਰੀਬ 17 ਸਾਲ ਪਾਈ ਗਈ ਅਤੇ 02 ਲੜਕਿਆਂ ਦੀ ਉਮਰ 19 ਸਾਲ ਪਾਈ ਗਈ। ਇਸ ਰੈਸਟਰੋਟ ਵੱਲੋਂ ਘੱਟ ਉਮਰ ਦੇ ਕੰਮ ਕਰਨ ਵਾਲੇ ਰੱਖ ਕੇ ਅਤੇ ਨਾਬਾਲਗ ਤੇ 24 ਸਾਲ ਤੋਂ ਘੱਟ ਉਮਰ ਵਾਲਿਆ ਨੂੰ ਸ਼ਰਾਬ ਸਰਵ ਕਰਵਾਉਂਣ ਵਾਲੇ ਮੈਨਜਰ ਓਮ ਪ੍ਰਕਾਸ਼ ਅਤੇ ਇਸ ਰੈਸਟੋਰੈਂਟ ਦੇ ਮਾਲਕਾਂ ਖਿਲਾਫ਼ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।