ਬੀਐਸਐਫ ਦੇ ਜਵਾਨਾਂ ਵੱਲੋਂ 5 ਪੈਕੇਟ ਹੈਰੋਇਨ ਦੇ ਬਹਾਮਦ 

ਅੰਮ੍ਰਿਤਸਰ, 03 ਜੂਨ : ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜਿਸ ਦੇ ਚੱਲਦੇ ਆਏ ਦਿਨ ਭਾਰਤ ਪਾਕਿਸਤਾਨ ਸਰਹੱਦ ‘ਤੇ ਡਰੋਨ ਦੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਪਰ ਸਰਹੱਦ ‘ਤੇ ਤੈਨਾਤ ਬੀਐਸਐਫ ਦੇ ਜਵਾਨ ਪਾਕਿਸਤਾਨ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੰਦੇ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਥਾਣਾ ਲੋਪੋਕੇ ਦੇ ਅਧਿਨ ਪੈਂਦੀ ਬੀਐਸਐਫ ਦੀ 22 ਬਟਾਲੀਅਨ ਬੀਓਪੀ ਰਾਮਕੋਟ ਵਿਖੇ ਪਾਕਿਸਤਾਨੀ ਡਰੋਨ ਦਿਖਾਈ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਥਾਣਾ ਲੋਪੋਕੇ ਨੇੜੇ ਡਰੋਨ ਦਿਖਾਈ ਦੇਣ ਤੋਂ ਬਾਅਦ ਜਵਾਨਾਂ ਵੱਲੋਂ ਡਰੋਨ ‘ਤੇ ਫਾਇਰਿੰਗ ਕੀਤੀ ਗਈ। ਜਿਸ ਤੋਂ ਬਾਅਦ ਡਰੋਨ ਮੁੜ ਪਾਕਿਸਤਾਨ ਵੱਲ ਨੂੰ ਚਲਾ ਗਿਆ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਉਨ੍ਹਾਂ ਨੂੰ 5 ਪੈਕੇਟ ਹੈਰੋਇਨ ਦੇ ਬਹਾਮਦ ਹੋਏ। ਫਿਲਹਾਲ ਨੇੜੇ ਦੇ ਇਲਾਕਿਆਂ ਚ ਸਰਚ ਅਭਿਆਨ ਜਾਰੀ ਹੈ। ਪਾਕਿਸਤਾਨ ਡਰੋਨ ਰਾਹੀਂ ਪੰਜਾਬ ਵਿੱਚ ਲਗਾਤਾਰ ਨਸ਼ਿਆਂ ਦਾ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਭਾਰਤੀ ਸਰਹੱਦ ’ਤੇ ਤੈਨਾਤ ਬੀਐਸਐਫ ਦੇ ਜਵਾਨਾਂ ਵੱਲੋਂ ਪਾਕਿਸਤਾਨ ਦੀ ਹਰ ਇੱਕ ਕੋਸ਼ਿਸ਼ ਨੂੰ ਨਾਕਾਮ ਕੀਤਾ ਜਾ ਰਿਹਾ ਹੈ।