ਪਿੰਡ ਗੂੜਾਂ ਕਲ੍ਹਾਂ ਚੋਂ ਲਗਾਏ ਮੈਡੀਕਲ ਕੈਂਪ ਵਿੱਚ ਕੀਤੀ 477 ਮਰੀਜਾਂ ਦੀ ਜਾਂਚ , ਵੰਡੀਆਂ ਦਵਾਈਆਂ

ਪਠਾਨਕੋਟ, 1 ਮਾਰਚ  : ਡਾ. ਰਵੀ ਕੁਮਾਰ ਜੀ ਡਾਇਰੈਕਟਰ ਆਫ ਆਯੂਰਵੈਦਾ ਪੰਜਾਬ ਜੀ ਦੇ ਦਿਸਾ ਨਿਰਦੇਸ ਅਤੇ ਡਾ. ਮਲਕੀਤ ਸਿੰਘ ਘੱਗਾ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਦੀ ਪ੍ਰਧਾਨਗੀ ਵਿੱਚ ਨੋਡਲ ਅਫਸਰ ਡਾ. ਜਸਵਿੰਦਰ ਜਲੋਤਰਾ ਇੰਚਾਰਜ ਜੀ.ਏ.ਡੀ. ਮੀਰਥਲ ਵੱਲੋਂ ਪਿੰਡ ਗੂੜਾਂ ਕਲ੍ਹਾਂ ਦੇ ਕਮਇਊਨਿਟੀ ਹਾਲ ਵਿਖੇ ਫ੍ਰੀ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਵਿੱਚ ਆਯੂਰਵੈਦਿਕ ਦੇ ਮਾਹਿਰ ਡਾਕਟਰਾਂ ਵੱਲੋਂ 477 ਮਰੀਜਾਂ ਦਾ ਫ੍ਰੀ ਚੈਕਅੱਪ ਕੀਤਾ ਗਿਆ ਅਤੇ ਫ੍ਰੀ ਆਯੂਰਵੈਦਿਕ ਦਵਾਈ ਵੀ ਵੰਡੀਆਂ ਗਈਆਂ । ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਡਾ. ਵਿਪਨ ਸਿੰਘ , ਡਾ. ਜਤਿੰਦਰ ਸਿੰਘ, ਡਾ. ਸੋਨਮ ਧੀਮਾਨ, ਡਾ. ਮਾਲਤੀ ਰਾਣਾ, ਉਪਵੈਦ ਸੰਦੀਪ, ਉਪਵੈਦ ਅਭਿਸੇਕ, ਉਪਵੈਦ ਮਨਦੀਪ ਕੁਮਾਰ , ਗਨੇਸ ਲਾਲ, ਉਪਵੈਦ ਕਮਲਜੀਤ ਕੌਰ, ਰਘੂਨਾਥ ਸਿੰਘ ਕਟੋਚ, ਸਰਪੰਚ ਆਸਾ ਰਾਣੀ ਜੀ ਅਤੇ ਜਿਲ੍ਹਾ ਪ੍ਰੀਸਦ ਮੈਂਬਰ ਜਸਵੀਰ ਸਿੰਘ ਢਡਵਾਲ ਮੋਜੂਦ ਸਨ।