ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪੱਟੀ ਹਲਕੇ ਅੰਦਰ 40 ਹੋਰ ਬਹੁ ਮੰਤਵੀਂ ਖੇਡ ਪਾਰਕ ਬਣਾਏ ਜਾਣਗੇ : ਕੈਬਨਿਟ ਮੰਤਰੀ ਭੁੱਲਰ

  • ਕੈਬਨਿਟ ਮੰਤਰੀ ਭੁੱਲਰ ਨੇ ਲੱਗਭੱਗ 2 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਬਹੁ ਮੰਤਵੀਂ ਖੇਡ ਪਾਰਕਾਂ ਦਾ ਰੱਖਿਆ ਨੀਂਹ ਪੱਥਰ
  • ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪੱਟੀ ਹਲਕੇ ਅੰਦਰ  ਬਣਾਏ ਜਾਣਗੇ 40 ਹੋਰ ਬਹੁ ਮੰਤਵੀਂ ਖੇਡ ਪਾਰਕ 

ਪੱਟੀ, 22 ਜੁਲਾਈ : ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਾਲਜੀਤ ਸਿੰਘ ਭੁੱਲਰ ਪੰਚਾਇਤ ਤੇ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਅੱਜ ਹਲਕਾ ਪੱਟੀ ਦੇ ਵੱਖ-ਵੱਖ ਪਿੰਡਾਂ ਵਿੱਚ ਲੱਗਭੱਗ 02 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਬਹੁ ਮੰਤਵੀਂ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਿਆ ਗਿਆ। ਵਰਦੇ ਮੀਂਹ ਵਿੱਚ ਪੱਟੀ ਹਲਕੇ ਦੇ ਪਿੰਡ ਕੋਟ ਬੁੱਢਾ ਵਿਖੇ 65 ਲੱਖ ਰੁਪਏ, ਸਭਰਾ ਵਿਖੇ 35 ਲੱਖ ਰੁਪਏ, ਪ੍ਰਿੰਗੜੀ ਵਿਖੇ 70 ਲੱਖ ਰੁਪਏ ਅਤੇ ਪਿੰਡ ਰੱਤਾ ਗੁੱਦਾ  ਵਿਖੇ 40 ਲੱਖ ਰੁਪਏ  ਦੀ ਲਾਗਤ ਨਾਲ ਬਨਣ ਵਾਲੇ ਬਹੁ ਮੰਤਵੀਂ ਖੇਡ ਪਾਰਕਾਂ ਦਾ ਨੀਂਹ ਪੱਥਰ ਰੱਖਦੇ ਸਮੇਂ ਸ. ਲਾਲਜੀਤ ਸਿੰਘ ਭੁੱਲਰ ਪੰਚਾਇਤ ਤੇ ਟਰਾਂਸਪੋਰਟ ਮੰਤਰੀ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਰਾਜ ਸਭਾ ਮੈਂਬਰ ਰਾਗਵ ਚੱਡਾ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪੱਟੀ ਹਲਕੇ ਅੰਦਰ 40 ਹੋਰ ਬਹੁ ਮੰਤਵੀਂ ਖੇਡ ਪਾਰਕ ਬਣਾਏ ਜਾਣਗੇ। ਇੰਨ੍ਹਾਂ ਖੇਡ ਸਟੇਡੀਅਮ ਵਿੱਚ ਨੌਜਵਾਨ ਪੀੜ੍ਹੀ ਖੇਡ ਕੇ ਆਪਣੇ ਪੰਜਾਬ, ਪਿੰਡ, ਹਲਕੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਗੇ। ਕੈਬਨਿਟ ਮੰਤਰੀ ਸ. ਭੁੱਲਰ ਨੇ ਕਿਹਾ ਕਿ ਸਾਡੀ ਸੋਚ ਹੈ ਕਿ ਚੰਗੇ ਖੇਡ ਮੈਦਾਨ ਬਣਾ ਕੇ ਨੌਜਵਾਨਾਂ ਦੇ ਤੰਦਰੁਸਤ ਸਰੀਰ, ਚੰਗੀ ਖੇਡ ਹੋਵੇ ਤਾਂ ਬੱਚਾ ਆਪਣੀ ਜਿੰਦਗੀ ਵਿਚ ਕਾਮਯਾਬੀ ਹਾਸਿਲ ਕਰ ਸਕੇ। ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਅੰਦਰ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਲਿਆਉਣ ਵਿੱਚ ਮੱਦਦ ਕੀਤੀ ਹੈ, ਉਸ ਨੂੰ ਖਤਮ ਕਰਨ ਲਈ ਆਮ ਆਦਮੀ ਪਾਰਟੀ ਵਿਸੇ਼ਸ ਯਤਨ ਕਰ ਰਹੀ ਹੈ ਤਾਂ ਜੋ ਨੌਜਵਾਨ ਪੀੜ੍ਹੀ ਚੰਗੇ ਬਣੇ ਖੇਡ ਸਟੇਡੀਅਮਾਂ ਵਿੱਚ ਆਪਣੀ ਕਸਰਤ ਅਤੇ ਅਭਿਆਸ ਕਰ ਸਕਣ। ਇਸ ਮੌਕੇ ਜਿ਼ਲ੍ਹਾ ਯੋਜਨਾ ਬੋਰਡ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਦਿਲਬਾਗ ਸਿੰਘ, ਵਰਿੰਦਰਜੀਤ ਸਿੰਘ ਕਾਲੇਕੇ ਹੀਰਾ ਭੁੱਲਰ, ਗੁਰਬਿੰਦਰ ਸਿੰਘ ਕਾਲੇਕੇ, ਗੁਰਪਿੰਦਰ ਸਿੰਘ ਉਪਲ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿਲੋਂ,  ਗੁਰਪ੍ਰੀਤ ਸਿੰਘ ਸਰਪੰਚ, ਗੁਰਵੇਲ ਸਿੰਘ ਲੁਹਾਰੀਆ, ਸਾਬਕਾ ਚੇਅਰਮੈਨ ਸਿੰਘ ਕਿਰਤੋਵਾਲ, ਬਾਜ ਸਿੰਘ ਰੱਤਾ ਗੁੱਦਾ, ਸੋਨੂੰ ਕਿਰਤੋਵਾਲ, ਸਰਪੰਚ ਸ਼ੇਰ ਸਿੰਘ ਕੋਟ ਬੁੱਢਾ, ਭੋਲਾ ਸਿੰਘ, ਨੋਨਿਹਾਲ ਸਿੰਘ, ਵਰਿਆਮ ਸਿੰਘ,ਗੁਰਪ੍ਰੀਤ ਸਿੰਘ ਸਰਪੰਚ, ਅਵਤਾਰ ਸਿੰਘ, ਲਵਪ੍ਰੀਤ ਸਿੰਘ, ਕਾਰਜ਼ ਸਿੰਘ, ਮਨਜਿੰਦਰ ਸਿੰਘ, ਸਰਪੰਚ ਸਰਦੂਲ ਸਿੰਘ, ਸ਼ਰਨਜੀਤ ਸਿੰਘ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ ਸਾਬਕਾ ਸਰਪੰਚ ਪ੍ਰਿੰਗੜੀ, ਰਾਣਾ ਸਿੰਘ, ਬਾਬਾ ਪ੍ਰਗਟ ਸਿੰਘ, ਮੇਜਰ ਸਿੰਘ, ਗੁਰਭੇਜ਼ ਸਿੰਘ, ਡਾ.ਹਰਵਿੰਦਰ ਸਿੰਘ ਰੱਤਾ ਗੱਦਾ, ਸਾਬਕਾ ਸਰਪੰਚ ਕਰਮ ਸਿੰਘ, ਜਸਬੀਰ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ, ਬਲਵਿੰਦਰ ਸਿੰਘ, ਯੋਧਾ ਸਿੰਘ, ਸਿ਼ੰਦਾ ਸਿੰਘ, ਸਾਗਰ ਸਿੰਘ, ਬਲਵੰਤ ਸਿੰਘ ਆਦਿ ਹਾਜ਼ਰ ਸਨ ।