7 ਜੂਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ, ਕੰਡਿਆਲੀ, ਬਟਾਲਾ ਵਿਖੇ ਜਿਲ੍ਹਾ ਪੱਧਰੀ ਰੋਜਗਾਰ ਮੇਲੇ ਵਿੱਚ 22 ਕੰਪਨੀਆ ਹਿੱਸਾ ਲੈਣਗੀਆ-400 ਤੋਂ ਵੱਧ ਪੜ੍ਹੇ ਲਿਖੇ ਨੌਜਵਾਨਾਂ ਨੂੰ ਮੌਕੇ ਤੇ ਜਾਬ ਆਫਰ ਕੀਤੀ ਜਾਵੇਗੀ 

ਚਾਹਵਾਨ ਪ੍ਰਾਰਥੀ ਆਪਣੇ ਆਪ ਨੂੰ pgrkam.com ਤੇ ਰਜਿਸ਼ਟਰੇਸ਼ਨ ਕਰਨ  
ਬਟਾਲਾ, 3 ਜੂਨ : ਡਾ. ਹਿਮਾਂਸ਼ੂ ਅਗਰਵਾਲ, ਡਿਪਟੀ ਕਮਿਸ਼ਨਰ, ਗੁਰਦਾਸਪੁਰ ਦੀ ਰਹਿਨੁਮਾਈ ਹੇਠ ਬੇਰੁਜਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਲੋਂ  ਇੱਕ ਜਿਲ੍ਹਾ ਪੱਧਰੀ ਰੋਜਗਾਰ ਮੇਲਾ 07.06.2023 ਨੂੰ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ, ਕੰਡਿਆਲੀ, ਗੁਰਦਾਸਪੁਰ ਬਾਈਪਾਸ, ਬਟਾਲਾ ਵਿਖੇ ਲਗਾਇਆ ਜਾ ਰਿਹਾ ਹੈ । ਇਸ ਰੋਜਗਾਰ ਮੇਲੇ ਵਿੱਚ  22 ਕੰਪਨੀਆ ਹਿੱਸਾ ਲੈ ਰਹੀਆ ਹਨ ।  ਜਿਨ੍ਹਾਂ ਵਿੱਚ ਬਟਾਲਾ ਵਿਖੇ ਸਥਿਤ 12 ਨਾਮੀ ਇੰਡਸਟਰੀਜ ਵਲੋਂ ਵੀ ਉਮੀਦਵਾਰਾ ਦੀ ਭਰਤੀ ਕੀਤੀ ਜਾਵੇਗੀ, ਜਿਨ੍ਹਾ ਵਿੱਚ ਸਾਹਿਲ ਅਲਾਏ, ਜਗਦੀਪ ਫਾਉਂਡਰੀ, ਰਾਸ਼ਟਰੀ ਇੰਜ: ਵਰਕਸ,  ਰਾਜਨ ਪੈਕਰਜ, ਏ.ਬੀ.ਗਰੇਨ ਸਪਰਿਟ ਆਦਿ ਪ੍ਰਮੁੱਖ ਹਨ । ਹੋਰ ਹਿੱਸ ਲੈ ਰਹੀਆ ਕੰਪਨੀਆ ਰਾਕਸਾ ਸਕਿਊਰਟੀ, ਪੇ.ਟੀ.ਐਮ, ਆਈ.ਸੀ.ਆਈ.ਸੀ.ਆਈ ਬੈਕ, ਬੰਧਨ ਬੈਕ, ਐਚ.ਡੀ.ਐਫ.ਸੀ ਬੈਕ, ਐਲ.ਆਈ.ਸੀ, ਕੋਚਰ ਇੰਫੋਟੈਕ, ਐਸ.ਬੀ.ਆਈ. ਲਾਈਵ, ਇੰਟੈਗਰਾ ਮਾਈਕਰੋ ਸਿਸਟਮ ਅਤੇ ਰਿਲੀਸੈਕ ਹਨ, ਜਿਨ੍ਹਾ ਵਲੋਂ 400 ਤੋਂ ਵੱਧ ਪੜ੍ਹੇ ਲਿਖੇ ਨੌਜਵਾਨਾਂ ਨੂੰ ਮੌਕੇ ਤੇ ਜਾਬ ਆਫਰ ਕੀਤੀ ਜਾਵੇਗੀ  ਜਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਚਾਹਵਾਨ ਪ੍ਰਾਰਥੀ ਜਿਨ੍ਹਾ ਦੀ ਯੋਗਤਾ 10ਵੀਂ, 12ਵੀਂ,  ਗਰੈਜੁਏਟ ਅਤੇ  ਪੋਸਟ ਗਰੇਜੂਏਟ, ਆਈ.ਟੀ.ਆਈ, ਪੋਲੀਟੈਕਨੀਕਲ, ਡਿਪਲੋਮਾ ਹੈ, ਆਪਣੇ ਆਪ ਨੂੰ pgrkam.com ਤੇ ਰਜਿਸਟਰ ਕਰਕੇ ਅਤੇ ਆਪਣੇ ਨਾਲ ਵਿਦਿਅਕ ਯੋਗਤਾ ਦੇ ਦਸਤਾਵੇਜ ਜਾਂ ਰੀਜੂਮ ਦੀ ਕਾਪੀ ਸਹਿਤ ਮਿਤੀ 07.06.2023 ਨੂੰ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ, ਕੰਡਿਆਲੀ, ਗੁਰਦਾਸਪੁਰ ਬਾਈਪਾਸ, ਬਟਾਲਾ ਵਿਖੇ ਰੋਜਗਾਰ ਮੇਲੇ ਵਿੱਚ  ਸ਼ਾਮਲ  ਹੋ ਸਕਦੇ ਹਨ ।