ਅੰਮ੍ਰਿਤਸਰ ਬਾਰਡਰ ਰੇਂਜ ਵਿੱਚ 15 ਲੱਖ ਲੀਟਰ ਨਜਾਇਜ਼ ਸ਼ਰਾਬ 64 ਹਜ਼ਾਰ ਕਿਲੋ ਲਾਹਣ ਬਰਾਮਦ, 50 ਗ੍ਰਿਫਤਾਰ 

ਅੰਮ੍ਰਿਤਸਰ 28 ਮਾਰਚ : ਅੰਮ੍ਰਿਤਸਰ ਬਾਰਡਰ ਰੇਂਜ ਨਵੇਂ ਡੀਆਈਜੀ ਰਾਕੇਸ਼ ਕੌਸ਼ਲ ਜਿਨਾਂ ਵੱਲੋਂ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਬਾਰਡਰ ਰੇਂਜ ਦੇ ਨਵੇਂ ਡੀਆਈਜੀ ਵਜੋਂ ਅਹੁਦਾ ਸੰਭਾਲਿਆ ਗਿਆ ਹੈ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੇ ਹਨ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਬਾਰਡਰ ਰੇਂਜ ਜਿਸ ਵਿੱਚ ਅੰਮ੍ਰਿਤਸਰ ਦਿਹਾਤੀ ਬਟਾਲਾ ਗੁਰਦਾਸਪੁਰ ਅਤੇ ਪਠਾਨਕੋਟ ਇਲਾਕੇ ਸ਼ਾਮਿਲ ਹਨ, ਡੀਆਈ ਜੀ ਰਾਕੇਸ਼ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਜਾਇਜ਼ ਸ਼ਰਾਬ ਦੇ ਧੰਦੇ ਤੇ ਕਾਬੂ ਕਰਦੇ ਹੋਏ ਪਿਛਲੇ ਕੁਝ ਦਿਨਾਂ ਚ ਹੀ ਨਜਾਇਜ਼ ਸ਼ਰਾਬ ਦਾ ਧੰਦਾ ਕਰ ਰਹੇ 50 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਤੱਕ ਅੰਮ੍ਰਿਤਸਰ ਰੇਂਜ ਵਿੱਚ 60 ਪਰਚੇ ਨਾਜਾਇਜ਼ ਸ਼ਰਾਬ ਦੇ ਦਰਜ ਹੋ ਚੁੱਕੇ ਹਨ ਅਤੇ ਕੁੱਲ 15 ਲੱਖ ਲੀਟਰ ਨਜਾਇਜ਼ ਸ਼ਰਾਬ 64 ਹਜ਼ਾਰ ਕਿਲੋ ਲਾਹਨ ਬਰਾਮਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪੂਰੇ ਭਾਰਤ ਵਿੱਚ ਚੋਣ ਜਾਬਤਾ ਲੱਗਣ ਤੋਂ ਬਾਅਦ ਜਿੱਥੇ ਪ੍ਰਸ਼ਾਸਨ ਅਤੇ ਪੁਲਿਸ ਮਹਿਕਮੇ ਵਿੱਚ ਵੱਡੇ ਪੱਧਰ ਤੇ ਤਬਾਦਲੇ ਹੋਏ ਹਨ ਉੱਥੇ ਹੀ  ਨਜਾਇਜ਼ ਸ਼ਰਾਬ ਅਤੇ ਪੈਸਿਆਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਕਾਫੀ ਸਖਤ ਨਜ਼ਰ ਆ ਰਿਹਾ ਹੈ ਡੀਆਈਜੀ ਰਾਕੇਸ਼ ਕੌਸ਼ਲ ਨੇ ਕਿਹਾ ਕਿ ਚੋਣ ਜਾਬਤੇ ਦੇ ਚਲਦ ਅੰਮ੍ਰਿਤਸਰ ਬਾਰਡਰ ਰੇਂਜ ਤੋਂ ਹੁਣ ਤੱਕ 30 ਪ੍ਰਤੀਸ਼ਤ ਲੋਕ ਆਪਣੇ ਲਾਇਸੰਸ  ਹਥਿਆਰ ਜਮਾ ਕਰਵਾ ਚੁੱਕੇ ਹਨ ਉਨਾਂ ਨੇ ਬਾਕੀ ਲਾਈਸੰਸ ਹਥਿਆਰ ਧਾਰਕਾਂ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਉਹ ਆਪਣੇ ਲਾਇਸੰਸੀ ਹਥਿਆਰ ਨੇੜਲੇ ਥਾਣੇ ਵਿੱਚ ਜਮਾ ਕਰਵਾਉਣ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਲੋਕਾਂ ਨੂੰ ਆਪਣੇ ਆਲੇ ਦੁਆਲੇ ਕੋਈ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਮਿਲਦੀ ਹੈ ਤਾਂ ਉਸਦੀ ਸੂਚਨਾ ਤੁਰੰਤ  ਨੇੜੇ ਦੇ ਥਾਣੇ ਵਿੱਚ ਦਿੱਤੀ ਜਾਵੇ ਤਾਂ ਜੋ ਸ਼ਾਂਤੀ ਅਤੇ ਸੁਰੱਖਿਆ ਨੂੰ ਕਾਇਮ ਰੱਖਿਆ ਜਾ ਸਕੇ।