15 ਬੱਚਿਆ ਨੂੰ  ਚਿਕਤਸਾ ਹੈਲਥਕੇਅਰ( ਐਬੂਲੈਂਸ 108) ਵਿੱਚ ਮਿਲਿਆ ਰੋਜਗਾਰ : ਜਿਲ੍ਹਾ ਰੋਜਗਾਰ ਅਫਸਰ

ਪਠਾਨਕੋਟ, 10 ਜਨਵਰੀ : ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ:ਹਰਬੀਰ ਸਿੰਘ, ਆਈ.ਏ.ਐਸ ਤੋਂ ਪ੍ਰਾਪਤ ਹੁਕਮਾਂ ਦੇ ਤਹਿਤ ਅਤੇ ਸ: ਅੰਕੁਰਜੀਤ ਸਿੰਘ ਆਈ.ਏ.ਐਸ ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ ਜੀ ਦੀ ਅਗਵਾਈ ਹੇਠ  ਅੱਜ ਮਿਤੀ 08.1.2024 ਨੂੰ ਜਿਲ੍ਹਾ ਰੋਜਗਾਰ ਅਤੇ ਕਾਰਬੋਰ ਬਿਊਰੋ ਪਠਾਨਕੋਟ ਵਿਖੇ  ਇੱਕ ਪਲੇਸਮੈਂਟ ਕੈਂਪ ਲਗਾਇਆ ਗਿਆ। ਰੋਜਗਾਰ ਅਫਸਰ ਸ੍ਰੀ ਪ੍ਰਭਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ  ਇਸ ਪਲੇਸਮੈਂਟ ਕੈਪ ਵਿੱਚ ਚਿਕਤਸਾ ਹੈਲਥਕੇਅਰ( ਐਬੂਲੈਂਸ 108) ਕੰਪਨੀ ਵਲੋਂ ਸ਼ਮੂਲੀਅਤ ਕੀਤੀ ਗਈ । ਕੰਪਨੀ ਵਲੋਂ ਐਮਰਜੰਸੀ ਮੈਡੀਕਲ ਟੈਕਨੀਸ਼ੀਅਨ ਅਤੇ ਡਰਾਈਵਰ ਦੀ ਭਰਤੀ ਲਈ ਇੰਟਰਵਿਊ ਕੀਤੀ ਗਈ ਜਿਸ ਵਿੱਚ 34 ਦੇ ਕਰੀਬ ਪ੍ਰਾਰਥੀਆ ਨੇ ਇੰਟਰਵਿਊ ਦਿੱਤੀ ਜਿਨ੍ਹਾਂ ਵਿੱਚੋਂ 15 ਪ੍ਰਾਰਥੀਆ ਨੂੰ ਮੌਕੇ ਤੇ ਆਫਰ ਲੈਟਰ ਦਿੱਤੇ ਗਏ । ਚੁਣੇ ਗਏ ਪ੍ਰਾਰਥੀਆ ਨੂੰ 15000/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਣਯੋਗ ਹੋਵੇਗੀ। ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦਫਤਰ  ਵਲੋਂ ਹਰ ਹਫਤੇ ਕੈਂਪ ਲਗਾਏ ਜਾਂਦੇ ਹਨ । ਇਸ ਹਫਤੇ ਮਿਤੀ 09.1.2024 ਨੂੰ ਆਈ.ਟੀ.ਆਈ (ਲੜਕੇ) ਪਠਾਨਕੋਟ ਵਿਖੇ ਪਲੇਸਮੈਂਟ ਕੈਪ ਲਗਾਇਆ ਗਿਆ।  ਜਿਸ ਵਿੱਚ  GMP Technical Solution Pvt. Ltd,  Paragon Knits,  Luminous Gagret MNC ਕੰਪਨੀਆ ਵਲੋਂ ਵੈਲਡਰ ਟੈਕਨੀਸ਼ੀਅਨ, ਅਤੇ ਮਸ਼ੀਨ ਆਪਰੇਟਰ  ਦੀ ਆਸਾਮੀ ਲਈ 8ਵੀ, ਦਸਵੀਂ, ਬਾਹਰਵੀਂ ਅਤੇ ਆਈ.ਟੀ.ਆਈ. ਪਾਸ ਪ੍ਰਾਰਥੀਆ ਦੀ ਇੰਟਰਵਿਊ ਕੀਤੀ ਜਾਣੀ ਹੈ  ਅਤੇ ਮਿਤੀ 10.01.2024 ਨੂੰ ਐਲ.ਆਈ.ਸੀ . ਰਿਲਾਇਸ ਨਿਪੋਨ ਅਤੇ ਰਕਸਾ ਸਕਿਉਰਟੀ ਵਲੋਂ  12ਵੀ ਅਤੇ ਗ੍ਰੈਜੂਏਟ  ਪਾਸ ਪ੍ਰਾਰਥੀਆ ਦੀ ਡੀ.ਬੀ.ਈ.ਈ ਪਠਾਨਕੋਟ ਵਿਖੇ  ਇੰਟਰਵਿਊ ਕੀਤੀ ਜਾਵੇਗੀ ।