ਅੰਤਰ-ਰਾਸ਼ਟਰੀ

ਇਟਲੀ 'ਚ ਲੈਂਪੇਡੁਸਾ ਦੇ ਨੇੜੇ  ਕਿਸ਼ਤੀ ਦੇ ਡੁੱਬਣ ਨਾਲ 3 ਬੱਚਿਆਂ ਸਮੇਤ 41 ਲੋਕਾਂ ਦੀ ਮੌਤ
ਲੈਂਪੇਡੁਸਾ, 9 ਅਗਸਤ : ਇਤਾਲਵੀ ਟਾਪੂ ਲੈਂਪੇਡੁਸਾ ਦੇ ਨੇੜੇ ਇੱਕ ਕਿਸ਼ਤੀ ਦੇ ਡੁੱਬਣ ਨਾਲ 3 ਬੱਚਿਆਂ ਸਮੇਤ 41 ਲੋਕਾਂ ਦੀ ਮੌਤ ਹੋ ਗਈ। ਇਟਲੀ ਦੀ ਸਮਾਚਾਰ ਏਜੰਸੀ ਅੰਸਾ ਨੇ ਹਾਦਸੇ ਵਿਚ ਬਚੇ ਲੋਕਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਹਾਦਸੇ ਵਿਚ ਬਚੇ ਲੋਕਾਂ ਨੇ ਦਸਿਆ ਕਿ ਉਹ ਕਿਸੇ ਤਰ੍ਹਾਂ ਬੜੀ ਮੁਸ਼ਕਲ ਨਾਲ ਇਟਲੀ ਦੇ ਟਾਪੂ ਲੈਂਪੇਡੁਸਾ ਪਹੁੰਚੇ। ਅੰਸਾ ਨੇ ਕਿਹਾ ਕਿ ਕਿਸ਼ਤੀ ਡੁੱਬਣ ਮਗਰੋਂ ਹਾਦਸੇ ਵਿਚ ਬਚੇ ਲੋਕਾਂ ਨੇ ਬਚਾਅ ਕਰਮਚਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਨਾਲ 3 ਬੱਚੇ ਵੀ ਸਨ....
ਸਤੰਬਰ 'ਚ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਦਾਖ਼ਲਾ ਵਾਪਸੀ ਦੇ ਨੋਟਿਸ ਜਾਰੀ
ਓਂਟਾਰੀਓ, 08 ਅਗਸਤ (ਭੁਪਿੰਦਰ ਸਿੰਘ) : ਕੈਨੇਡਾ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਉਨ੍ਹਾਂ ਨੂੰ ਸਤੰਬਰ ਵਿੱਚ ਸ਼ੁਰੂ ਹੋਏ ਸੈਸ਼ਨ ਵਿੱਚ ਸ਼ਾਮਲ ਹੋਣ ਤੋਂ ਅਚਾਨਕ ਰੋਕ ਦਿੱਤਾ ਗਿਆ ਹੈ। ਇਸ ਕਾਰਨ ਅਗਸਤ ਤੇ ਸਤੰਬਰ ਵਿੱਚ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਹਾਸਲ ਜਾਣਕਾਰੀ ਮੁਤਾਬਕ ਮੁੱਖ ਤੌਰ 'ਤੇ ਓਂਟਾਰੀਓ ਦੇ ਨਾਰਦਨ ਕਾਲਜ ਨੇ ਸਤੰਬਰ ਸੈਸ਼ਨ ਲਈ ਵਿਦਿਆਰਥੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਇਨ੍ਹਾਂ....
ਅਮਰੀਕਾ 'ਚ ਪੈ ਰਹੀ ਭਿਆਨਕ ਗਰਮੀ ਕਾਰਨ ਤਿੰਨ ਸੂਬਿਆਂ 'ਚ 147 ਲੋਕਾਂ ਦੀ ਮੌਤ 
ਟੈਕਸਾਸ, 8 ਅਗਸਤ : ਦੇਸ਼ ਦੇ ਵੱਡੇ ਹਿੱਸਿਆਂ 'ਚ ਪੈ ਰਹੀ ਭਿਆਨਕ ਗਰਮੀ ਕਾਰਨ ਇਸ ਮਹੀਨੇ ਅਮਰੀਕਾ ਦੇ ਐਰੀਜ਼ੋਨਾ, ਨੇਵਾਡਾ ਅਤੇ ਟੈਕਸਾਸ ਸੂਬਿਆਂ 'ਚ 147 ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਇਹ ਤਿੰਨੇ ਸੂਬੇ ਅੱਤ ਦੀ ਗਰਮੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਅਰੀਜ਼ੋਨਾ ਦੇ ਪੀਮਾ ਅਤੇ ਮੈਰੀਕੋਪਾ ਕਾਉਂਟੀਆਂ ਵਿਚ ਕ੍ਰਮਵਾਰ 64 ਅਤੇ 39 ਮੌਤਾਂ ਹੋਈਆਂ, ਜਦੋਂ ਕਿ 26 ਮੌਤਾਂ ਕਲਾਰਕ ਕਾਉਂਟੀ, ਨੇਵਾਡਾ ਵਿਚ ਹੋਈਆਂ ਅਤੇ ਟੈਕਸਾਸ ਦੇ ਵੈਬ ਅਤੇ ਹੈਰਿਸ ਕਾਉਂਟੀਆਂ ਵਿਚ ਕ੍ਰਮਵਾਰ 11 ਅਤੇ 7....
ਅਮਰੀਕਾ 'ਚ ਗੜੇਮਾਰੀ ਅਤੇ ਭਾਰੀ ਤੂਫਾਨ ਕਾਰਨ 2 ਲੋਕਾਂ ਦੀ ਮੌਤ, ਹਜ਼ਾਰਾਂ ਉਡਾਣਾਂ ਰੱਦ, 10 ਲੱਖ ਤੋਂ ਵੱਧ ਘਰਾਂ 'ਚ ਬਿਜਲੀ ਗੁੱਲ 
ਵਾਸ਼ਿੰਗਟਨ, 8 ਅਗਸਤ : ਅਮਰੀਕਾ 'ਚ ਅਚਾਨਕ ਗੜੇਮਾਰੀ ਅਤੇ ਭਾਰੀ ਤੂਫਾਨ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਨਾਲ ਹੀ ਅਮਰੀਕਾ ਦੀਆਂ ਹਜ਼ਾਰਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸਥਾਨਕ ਮੌਸਮ ਵਿਭਾਗ ਨੇ ਵੀ ਇਸ ਸਬੰਧੀ ਅਲਰਟ ਜਾਰੀ ਕਰ ਕੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਮੌਸਮ ਦੀ ਖਰਾਬੀ ਕਾਰਨ 10 ਲੱਖ ਤੋਂ ਵੱਧ ਲੋਕਾਂ ਦੇ ਘਰਾਂ 'ਚ ਬਿਜਲੀ ਗੁੱਲ ਹੋ ਗਈ ਹੈ। ਰਾਸ਼ਟਰੀ ਮੌਸਮ ਸੇਵਾ ਨੇ ਚੇਤਾਵਨੀ ਦਿੱਤੀ ਹੈ ਕਿ ਨੁਕਸਾਨਦਾਇਕ ਅਤੇ ਵਿਨਾਸ਼ਕਾਰੀ ਤੂਫਾਨ ਵੱਡਾ ਖ਼ਤਰਾ ਹੈ, ਨਾਲ ਹੀ ਗੜੇ ਅਤੇ....
ਮੋਰੱਕੋ ਵਿੱਚ ਭਿਆਨਕ ਸੜਕ ਹਾਦਸਾ, ਮਿੰਨੀ ਬੱਸ ਪਲਟਣ ਕਾਰਨ 24 ਲੋਕਾਂ ਦੀ ਮੌਤ 
ਮੋਰੱਕੋ, 07 ਅਗਸਤ : ਉਤਰੀ ਅਫ਼ਰੀਕੀ ਦੇਸ਼ ਮੱਧ ਮੋਰੱਕੋ ਵਿੱਚ ਇੱਕ ਭਿਆਨਕ ਸੜਕ ਹਾਦਸਾ (ਮਿਨੀਬਸ ਐਕਸੀਡੈਂਟ) ਵਾਪਰਿਆ ਹੈ। ਯਾਤਰੀਆਂ ਨੂੰ ਲੈ ਕੇ ਜਾ ਰਹੀ ਮਿੰਨੀ ਬੱਸ ਪਲਟਣ ਕਾਰਨ 24 ਲੋਕਾਂ ਦੀ ਮੌਤ ਹੋ ਗਈ। ਇਹ ਸੜਕ ਹਾਦਸਾ ਮੱਧ ਮੋਰੱਕੋ ਦੇ ਅਜ਼ੀਲਾਲ ਸੂਬੇ ਵਿੱਚ ਵਾਪਰਿਆ। ਡੇਮਨਾਟ ਕਸਬੇ ਵਿੱਚ ਹਫ਼ਤਾਵਾਰੀ ਬਾਜ਼ਾਰ ਵਿੱਚ ਜਾ ਰਹੀ ਇੱਕ ਮਿੰਨੀ ਬੱਸ ਖ਼ਤਰਨਾਕ ਮੋੜ ’ਤੇ ਪਲਟ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੜਕ ਇੱਕ ਮੋੜ 'ਤੇ ਪਲਟ ਗਈ। ਇਸ ਹਾਦਸੇ 'ਚ 24 ਲੋਕਾਂ....
ਚੀਨ 'ਚ ਟਾਈਫੂਨ ਡੌਕਸਰੀ ਕਾਰਨ ਆਏ ਹੜ੍ਹ,  14 ਲੋਕਾਂ ਦੀ ਮੌਤ 
ਸ਼ੂਲਾਨ, 07 ਅਗਸਤ : ਚੀਨ ਵਿਚ ਭਾਰੀ ਮੀਂਹ ਤੇ ਹੜ੍ਹਾਂ ਨੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਚੀਨ 'ਚ ਟਾਈਫੂਨ ਡੌਕਸਰੀ ਕਾਰਨ ਆਏ ਹੜ੍ਹ 'ਚ ਸ਼ੂਲਾਨ ਸ਼ਹਿਰ 'ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਤਰ-ਪੂਰਬੀ ਚੀਨ, ਬੀਜਿੰਗ ਅਤੇ ਹੇਬੇਈ ਪ੍ਰਾਂਤ ਵਿਚ ਦੋ ਹਫ਼ਤੇ ਪਹਿਲਾਂ ਦੱਖਣੀ ਫੁਜਿਆਨ ਸੂਬੇ ਵਿਚ ਤੂਫ਼ਾਨ ਆਉਣ ਤੋਂ ਬਾਅਦ ਭਾਰੀ ਬਾਰਿਸ਼ ਅਤੇ ਹੜ੍ਹ ਆ ਗਏ ਹਨ। ਇਸ ਦੇ ਨਾਲ ਹੀ ਚੀਨ ਦੇ ਉੱਤਰ-ਪੂਰਬੀ ਜਿਲਿਨ ਸੂਬੇ ਦੇ ਸ਼ੁਲਾਨ 'ਚ ਮੌਤਾਂ ਤੋਂ ਇਲਾਵਾ ਬੀਜਿੰਗ ਅਤੇ ਹੇਬੇਈ 'ਚ....
ਇਟਲੀ ਦੇ ਤੱਟ 'ਤੇ ਦੋ ਜਹਾਜ਼ ਡੁੱਬਣ ਕਾਰਨ 2 ਦੀ ਮੌਤ, ਲਗਭਗ 28 ਲਾਪਤਾ
ਇਟਲੀ, 06 ਅਗਸਤ : ਇਤਾਲਵੀ ਟਾਪੂ ਲੈਂਪੇਡੁਸਾ ਨੇੜੇ ਦੋ ਜਹਾਜ਼ਾਂ ਦੇ ਪਲਟਣ ਕਾਰਨ 2 ਦੀ ਮੌਤ ਹੋ ਗਈ ਹੈ ਅਤੇ 28 ਲਾਪਤਾ ਹਨ। ਵਿਦੇਸ਼ੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਇਟਲੀ ਦੇ ਕੋਸਟ ਗਾਰਡ ਨੇ ਐਤਵਾਰ ਨੂੰ ਕਿਹਾ ਕਿ ਜਹਾਜ਼ ਦੇ ਡੁੱਬਣ ਤੋਂ ਬਾਅਦ ਉਸ ਨੇ ਦੋ ਲਾਸ਼ਾਂ ਨੂੰ ਬਰਾਮਦ ਕੀਤਾ ਹੈ ਅਤੇ 57 ਲੋਕਾਂ ਨੂੰ ਬਚਾਇਆ ਹੈ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈ.ਓ.ਐੱਮ.) ਮੁਤਾਬਕ ਸ਼ਨੀਵਾਰ ਨੂੰ ਤੂਫਾਨੀ ਮੌਸਮ 'ਚ ਜਹਾਜ਼ ਦੇ ਪਲਟ ਜਾਣ ਤੋਂ ਬਾਅਦ ਸਮੁੰਦਰ 'ਚ ਕਰੀਬ 28 ਲੋਕਾਂ ਦੇ....
ਚੀਨ ‘ਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਭਾਰੀ ਤਬਾਹੀ, 126 ਇਮਾਰਤਾਂ ਢੇਰ, 21 ਲੋਕ ਜ਼ਖਮੀ 
ਸ਼ਾਨਡੋਂਗ , 6 ਅਗਸਤ : ਚੀਨ ਦੇ ਸ਼ਾਨਡੋਂਗ ਸੂਬੇ ‘ਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਭਾਰੀ ਤਬਾਹੀ ਹੋਈ ਹੈ। ਝਟਕਾ ਇੰਨਾ ਜ਼ਬਰਦਸਤ ਸੀ ਕਿ ਇਮਾਰਤਾਂ ਸਪ੍ਰਿੰਗ ਵਾਂਗ ਕੰਬਣ ਲੱਗੀਆਂ। ਦੌੜਦੇ ਲੋਕ ਜ਼ਮੀਨ ‘ਤੇ ਡਿੱਗ ਪਏ। ਕਈ ਜ਼ਖਮੀ ਵੀ ਹੋਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 5.5 ਮਾਪੀ ਗਈ ਹੈ। ਭੂਚਾਲ ਐਤਵਾਰ ਸਵੇਰੇ ਉਦੋਂ ਆਇਆ ਜਦੋਂ ਲੋਕ ਸੌਂ ਰਹੇ ਸਨ। ਡੂੰਘੀ ਨੀਂਦ ਵਿੱਚ ਸੀ। ਇਸੇ ਕਰਕੇ ਧਰਤੀ 2:33 ‘ਤੇ ਹਿੱਲ ਗਈ। ਤਬਾਹੀ ਦਾ ਉਦੋਂ ਹੀ ਪਤਾ ਲੱਗਾ ਜਦੋਂ ਸਵੇਰ ਹੋਈ। ਭੂਚਾਲ ਦਾ ਕੇਂਦਰ....
ਵਾਸ਼ਿੰਗਟਨ ਵਿੱਚ ਹੋਈ ਗੋਲ਼ੀਬਾਰੀ, 3 ਲੋਕਾਂ ਦੀ ਮੌਤ 
ਵਾਸ਼ਿੰਗਟਨ, 6 ਅਗਸਤ : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੀ ਇਕ ਸੜਕ 'ਤੇ ਸ਼ਨੀਵਾਰ ਦੀ ਰਾਤ ਨੂੰ ਭਿਆਨਕ ਗੋਲ਼ੀਬਾਰੀ ਹੋਈ। ਇਸ ਘਟਨਾ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੋ ਹੋਰ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 8 ਵਜੇ ਦੇ ਕਰੀਬ ਗੁੱਡ ਹੋਪ ਰੋਡ ਦੱਖਣ ਪੂਰਬ ਦੇ 1600 ਬਲਾਕ ਵਿੱਚ ਗੋਲ਼ੀਆਂ ਚੱਲਣ ਦੀ ਸੂਚਨਾ ਮਿਲੀ, ਜਦੋਂ ਪੁਲਿਸ ਉੱਥੇ ਪਹੁੰਚੀ, ਤਾਂ....
ਬੰਗਲਾਦੇਸ਼ 'ਚ ਕਿਸ਼ਤੀ ਪਲਟੀ, 8 ਲੋਕਾਂ ਦੀ ਮੌਤ
ਢਾਕਾ, 6 ਅਗਸਤ : ਬੰਗਲਾਦੇਸ਼ ਦੇ ਮੁਨਸ਼ੀਗੰਜ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਦੇਖਣ ਨੂੰ ਮਿਲਿਆ ਹੈ। ਇੱਥੇ ਪਦਮਾ ਨਦੀ ਦੀ ਸਹਾਇਕ ਨਦੀ ਵਿੱਚ 46 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ 8 ਵਜੇ ਵਾਪਰੀ। ਸ਼ਨੀਵਾਰ ਨੂੰ ਜਦੋਂ ਕਿਸ਼ਤੀ ਰਾਜਧਾਨੀ ਢਾਕਾ ਤੋਂ ਕਰੀਬ 30 ਕਿਲੋਮੀਟਰ ਦੂਰ ਨਦੀ 'ਚ ਜਾ ਰਹੀ ਸੀ ਤਾਂ ਇਹ ਰੇਤ ਨਾਲ ਭਰੇ ਜਹਾਜ਼ ਨਾਲ ਟਕਰਾ ਕੇ ਪਲਟ ਗਈ। ਫਾਇਰ ਸਰਵਿਸ ਡਿਪਾਰਟਮੈਂਟ ਤੇ....
ਪਾਕਿਸਤਾਨ 'ਚ ਵਾਪਰਿਆ ਦਰਦਨਾਕ ਰੇਲ ਹਾਦਸਾ, 25 ਲੋਕਾਂ ਦੀ ਮੌਤ, 80 ਜ਼ਖ਼ਮੀ 
ਇਸਲਾਮਾਬਾਦ, 6 ਅਗਸਤ : ਪਾਕਿਸਤਾਨ 'ਚ ਦਰਦਨਾਕ ਰੇਲ ਹਾਦਸਾ ਵਾਪਰਿਆ। ਰਾਵਲਪਿੰਡੀ ਜਾ ਰਹੀ ਹਜ਼ਾਰਾ ਐਕਸਪ੍ਰੈਸ ਦੀਆਂ 10 ਬੋਗੀਆਂ ਸ਼ਹਿਜ਼ਾਦਪੁਰ ਤੇ ਨਵਾਬਸ਼ਾਹ ਵਿਚਕਾਰ ਸਹਾਰਾ ਰੇਲਵੇ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈਆਂ। ਪਾਕਿਸਤਾਨੀ ਮੀਡੀਆ ਮੁਤਾਬਕ ਇਸ ਹਾਦਸੇ 'ਚ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 80 ਤੋਂ ਜ਼ਿਆਦਾ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਟਰੇਨ 'ਚ ਵੱਡੀ ਗਿਣਤੀ 'ਚ ਯਾਤਰੀ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਪਾਕਿਸਤਾਨ ਦੇ ਜੀਓ ਨਿਊਜ਼ ਦੀ ਰਿਪੋਰਟ....
ਥਾਈਲੈਂਡ ਵਿਚ ਮਾਲਗੱਡੀ ਨੇ ਟਰੱਕ ਨੂੰ ਮਾਰੀ ਟੱਕਰ, 8 ਦੀ ਮੌਤ, 4 ਜ਼ਖਮੀ
ਮੁਆਂਗ, 05 ਅਗਸਤ : ਥਾਈਲੈਂਡ ਦੇ ਪੂਰਬੀ ਸੂਬੇ ਵਿਚ ਇਕ ਮਾਲਗੱਡੀ ਨੇ ਪਟਰੀ ਪਾਰ ਕਰ ਰਹੇ ਪਿਕਅੱਪ ਟਰੱਕ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ 8 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰੇਲਵੇ ਅਧਿਕਾਰੀਆਂ ਮੁਤਾਬਕ ਦੇਰ ਰਾਤ 2 ਵਜੇ ਕੇ 20 ਮਿੰਟ ਦੇ ਆਸ-ਪਾਸ ਚਾਚੋਏਂਗਸਾਓ ਸੂਬੇ ਦੇ ਮੁਆਂਗ ਜ਼ਿਲ੍ਹੇ ਵਿਚ ਘਟਨਾ ਵਾਪਰੀ। ਹਾਦਸੇ ਵਿਚ ਚਾਰ ਲੋਕ ਜ਼ਖਮੀ ਵੀ ਹੋ ਗਏ ਹਨ। ਟੱਰਕ ਚਾਲਕ ਵਿਚਾਈ ਯੂਲੇਕ ਨੇ ਦੱਸਿਆ ਕਿ ਉਸ ਨੇ ਟ੍ਰੇਨ ਨੂੰ ਆਉਂਦੇ ਦੇਖਿਆ ਤੇ ਚੇਤਾਵਨੀ ਵਾਲੇ ਹਾਰਨ ਦੀ ਆਵਾਜ਼....
 ਆਸਟ੍ਰੇਲੀਆ ਵਿਚ ਸਿਰੀ ਸਾਹਿਬ ਪਹਿਨ ਕੇ ਸਕੂਲ ਜਾ ਸਕਣਗੇ ਸਿੱਖ ਵਿਦਿਆਰਥੀ
ਕੁਈਨਜ਼ਲੈਂਡ, 5 ਅਗਸਤ : ਆਸਟ੍ਰੇਲੀਆ ਦੇ ਕੁਈਨਜ਼ਲੈਂਡ ਰਾਜ ਦੀ ਇਕ ਅਦਾਲਤ ਨੇ ਉਸ ਕਾਨੂੰਨ ਨੂੰ ਪਲਟ ਦਿੱਤਾ ਹੈ ਜਿਸ ਵਿਚ ਸਿੱਖ ਵਿਦਿਆਰਥੀਆਂ ਨੂੰ ਸਕੂਲ ਵਿਚ ਕਿਰਪਾਨ ਪਹਿਨਣ 'ਤੇ ਪਾਬੰਦੀ ਲਗਾਈ ਗਈ ਸੀ। ਨਾਲ ਹੀ ਅਦਾਲਤ ਨੇ ਕਿਹਾ ਕਿ ਨਸਲੀ ਭੇਦਭਾਵ ਐਕਟ ਦੇ ਤਹਿਤ ਪਾਬੰਦੀ ਲਗਾਉਣਾ ਗੈਰ-ਸੰਵਿਧਾਨਕ ਹੈ। ਦੱਸ ਦਈਏ ਕਿ ਕੁਈਨਜ਼ਲੈਂਡ ਦੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਨਸਲੀ ਭੇਦਭਾਵ ਐਕਟ ਦੇ ਤਹਿਤ ਪਾਬੰਦੀ ਗੈਰ-ਸੰਵਿਧਾਨਕ ਹੈ। ਹੁਣ ਇਸ ਫੈਸਲੇ ਮਗਰੋਂ ਬੱਚੇ ਸਕੂਲਾਂ ਵਿਚ ਸਿਰੀ....
ਓਕਾਰਾ ਵਿੱਚ ਸਤਲੁਜ ਦਰਿਆ 'ਚ ਕਿਸ਼ਤੀ ਪਲਟੀ, ਔਰਤਾਂ ਅਤੇ ਬੱਚਿਆਂ ਸਮੇਤ 7 ਲੋਕਾਂ ਦੀ ਮੌਤ 
ਓਕਾਰਾ, 04 ਅਗਸਤ : ਪਾਕਿਸਤਾਨ ਵਿੱਚ ਸਤਲੁਜ ਦਰਿਆ ਵਿੱਚ ਓਕਾਰਾ ਨੇੜੇ ਇੱਕ ਕਿਸ਼ਤੀ ਪਲਟਣ ਕਾਰਨ ਔਰਤਾਂ ਅਤੇ ਬੱਚਿਆਂ ਸਣੇ 7 ਲੋਕਾਂ ਦੀ ਮੌਤ ਹੋ ਗਈ । ਸੂਤਰਾਂ ਮੁਤਾਬਕ ਕਿਸ਼ਤੀ ਓਵਰਲੋਡ ਹੋਣ ਕਾਰਨ ਪਲਟ ਗਈ। ਕਿਸ਼ਤੀ ‘ਤੇ 50 ਤੋਂ ਵੱਧ ਲੋਕ ਸਵਾਰ ਸਨ। ਆਸਪਾਸ ਦੇ ਵਸਨੀਕਾਂ ਨੇ ਨਦੀ ‘ਚੋਂ 7 ਲੋਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਜਦਕਿ ਕਈ ਯਾਤਰੀਆਂ ਨੇ ਆਪਣਾ ਬਚਾਅ ਕੀਤਾ। ਪੰਜਾਬ ਦੇ ਨਿਗਰਾਨ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਸਬੰਧਤ ਅਧਿਕਾਰੀਆਂ ਨੂੰ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ....
‘ਕਿਸਾਨਾਂ ਤੇ ਸਿੱਖਾਂ ਨਾਲ ਖੜ੍ਹਨ ਦੀ ਅਦਾ ਕਰਨੀ ਪਈ ਕੀਮਤ’: ਐਮ.ਪੀ. ਤਨਮਨਜੀਤ ਸਿੰਘ ਢੇਸੀ
ਅੰਮ੍ਰਿਤਸਰ ਏਅਰਪੋਰਟ ‘ਤੇ ਰੋਕੇ ਜਾਣ ‘ਤੇ ਬੋਲੇ ਐਮ.ਪੀ. ਢੇਸੀ ਲੰਡਨ, 04 ਅਗਸਤ : ਬੀਤੇ ਦਿਨੀਂ ਬ੍ਰਿਟਿਸ ‘ਚ ਸਿੱਖ ਪਾਰਲੀਮੈਂਟ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੇ ਰੋਕ ਲਿਆ ਗਿਆ ਸੀ, ਜਿੰਨ੍ਹਾਂ ਤੋਂ ਤਕਰੀਬ ਦੋ ਘੰਟੇ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਣ ਦਿੱਤਾ ਗਿਆ। ਇਸ ਮਸਲੇ ਨੂੰ ਲੈ ਕੇ ਬ੍ਰਿਟਿਸ ਐਮ.ਪੀ. ਤਨਮਨਜੀਤ ਸਿੰਘ ਢੇਸੀ ਦਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸਾਨਾਂ ਤੇ ਸਿੱਖਾਂ ਨਾਲ....