ਚੰਡੀਗੜ੍ਹ, 22 ਫਰਵਰੀ : ਕਾਂਗਰਸ ਵੱਲੋਂ ਪੰਜਾਬ ਸਰਕਾਰ ਨੂੰ ਵੀ ਇਸ ਲਈ ਬਰਾਬਰ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਹਰਿਆਣਾ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ, 21 ਸਾਲਾ ਸ਼ੁਭਕਰਨ ਸਿੰਘ ਦੀ ਮੌਤ ਬੇਹੱਦ ਦੁੱਖਦਾਈ ਹੈ। ਲੋਕਤੰਤਰ ਵਿੱਚ ਸਭ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੁੰਦਾ ਹੈ ਪਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸਾਡੇ ਉੱਤੇ ਗੋਲੀਆਂ ਚਲਾ ਰਹੀ ਹੈ। ਸਾਡਾ ਕਤਲ ਸਾਡੀ ਹੀ ਮਿੱਟੀ ਉੱਤੇ ਕੀਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਹੱਥ ਉੱਤੇ ਹੱਥ ਧਰਕੇ ਬੈਠੀ ਹੈ। ਇਹ ਜ਼ਿਆਦਤੀ ਇਹ ਧੱਕਾ ਹਰਗਿਜ਼ ਸਹਿਣ ਨਹੀਂ ਕੀਤਾ ਜਾਵੇਗਾ। ਰਾਜਾ ਵੜਿੰਗ ਨੇ ਕਿਹਾ ਕਿ ਕਿਸਾਨ ਨਰਿੰਦਰ ਮੋਦੀ ਦੀ ਗੋਲ਼ੀ ਦਾ ਸ਼ਿਕਾਰ ਹੋਇਆ ਹੈ। ਨੌਜਵਾਨ ਦੇ ਕਤਲ ਲਈ ਜਿਵੇਂ ਹਰਿਆਣਾ ਸਰਕਾਰ ਦਾ ਕਸੂਰ ਹੈ ਉੱਥੇ ਪੰਜਾਬ ਸਰਕਾਰ ਵੀ ਬਰਾਬਰ ਦੀ ਜ਼ਿੰਮੇਵਾਰ ਹੈ। ਵੜਿੰਗ ਨੇ ਕਿਹਾ ਕਿ ਅਸੀਂ CM ਮਾਨ ਨੂੰ ਕਿਹਾ ਸੀ ਕਿ ਉੱਥੇ ਅੱਥਰੂ ਗੈਂਸ ਦੇ ਗੋਲਿਆਂ ਸਮੇਤ ਗੋਲ਼ੀਆਂ ਵੀ ਚਲਾਈਆਂ ਜਾ ਰਹੀਆਂ ਹਨ। ਤੁਸੀਂ ਪੰਜਾਬ ਦੇ ਲੋਕਾਂ ਦੀ ਮਦਦ ਕਰਨ ਦਾ ਹੌਂਸਲਾ ਕਰੋ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਐਸਪੀ ਅੰਬਾਲਾ ਉੱਤੇ FIR ਦਰਜ ਕਰੋ। ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਵੀਡੀਓ ਜਾਰੀ ਕਰਕੇ ਕਹਿੰਦੇ ਹਨ ਕਿ ਉਨ੍ਹਾਂ ਵੱਲੋਂ ਆਰਥਿਕ ਮਦਦ ਕੀਤੀ ਜਾਵੇਗੀ ਪਰ ਕੀ ਇਸ ਨਾਲ ਸ਼ੁਭਕਰਨ ਵਾਪਸ ਆ ਜਾਵੇਗਾ? ਮੁੱਖ ਮੰਤਰੀ ਜੀ ਹੋਰ ਕਿੰਨੇ ਹੋਰ ਸ਼ੁਭ ਮਰਾਓਗੇ, ਪੰਜਾਬ ਪੁਲਿਸ ਬਰਾਬਰ ਖੜ੍ਹੀ ਕਰੋ ਜੇ ਹਰਿਆਣਾ ਪੁਲਿਸ ਅੱਥਰੂ ਗੈਸ ਦੇ ਗੋਲੇ ਛੱਡਦੇ ਹਨ ਤਾਂ ਤੁਸੀਂ ਵੀ ਛੱਡੋ