ਚੰਡੀਗੜ੍ਹ, 22 ਮਈ : ਚੰਡੀਗੜ੍ਹ ਕਾਲਜ ਆਫ਼ ਐਜੂਕੇਸ਼ਨ (ਸੀਸੀਈ), ਸੀਜੀਸੀ ਲਾਂਡਰਾਂ ਵੱਲੋਂ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ (ਆਈਸੀਐਸਐਸਆਰ), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਦੋ ਰੋਜ਼ਾ ਕੌਮੀ ਪੱਧਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਇਸ ਕਾਨਫਰੰਸ ਦਾ ਮੁੱਖ ਵਿਸ਼ਾ ‘ਇਨਕਲਿਊਸਿਵ ਐਂਡ ਇਕਿੂੳਟੇਬਲ ਐਜੂਕੇਸ਼ਨ ਫਾਰ ਡਿਸਐਡਵਾਂਟੇਜ਼ ਗਰੁੱਪਸ: ਰੀਲਾਇਜ਼ਿੰਗ ਐੱਸਡੀਜੀ4 ਐਂਡ ਐੱਨਈਪੀ-2020’ (ਵਾਂਝੇ ਗਰੁੱਪਾਂ ਲਈ ਸਮਾਵੇਸ਼ੀ ਅਤੇ ਬਰਾਬਰੀ ਵਾਲੀ ਸਿੱਖਿਆ: ਐੱਸਡੀਜੀ4 ਐਂਡ ਐੱਨਈਪੀ 2020 ਪ੍ਰਤੀ ਸਮਝ) ਰਿਹਾ।ਇਸ ਦਾ ਮੁੱਖ ਉਦੇਸ਼ ਵਿਚਾਰਵਾਨ ਆਗੂਆਂ ਨੂੰ ਇੱਕੋ ਮੰਚ ’ਤੇ ਇੱਕਠੇ ਕਰਨਾ ਅਤੇ ਵਿਿਦਆਰਥੀਆਂ ਖਾਸ ਕਰਕੇ ਸਮਾਜਿਕ ਆਰਥਿਕ ਤੌਰ ’ਤੇ ਪਛੜੇ ਬੱਚਿਆਂ ਨੂੰ ਮਿਆਰੀ ਸਿੱਖਿਆ ਤੱਕ ਬਰਾਬਰ ਦੀ ਪਹੁੰਚ ਪ੍ਰਦਾਨ ਕਰਨ ਲਈ ਪ੍ਰਭਾਵਸ਼ਾਲੀ ਸੁਝਾਵਾਂ ਉੱਤੇ ਵਿਚਾਰ ਚਰਚਾ ਕਰਨਾ ਸੀ। ਇਸ ਤੋਂ ਇਲਾਵਾ ਕਾਨਫਰੰਸ ਦਾ ਮੁੱਖ ਏਜੰਡਾ ਨਵੀਂ ਸਿੱਖਿਆ ਨੀਤੀ-2020 ਦੇ ਸੰਦਰਭ ਵਿੱਚ ਅਤੇ ਨਾਲ ਹੀ 2015 ਵਿੱਚ ਸੰਯੁਕਤ ਰਾਸ਼ਟਰ ਦੁਆਰਾ ਕਲਪਨਾ ਕੀਤੇ ਗਏ ਸਸਟੇਨੇਬਲ ਡਿਵੈਲਪਮੈਂਟ ਗੋਲ 4 (ਐੱਸਡੀਜੀ4) ਵਿੱਚ ਪ੍ਰਤੀਬਿੰਬਿਤ ਗਲੋਬਲ ਸਿੱਖਿਆ ਵਿਕਾਸ ਏਜੰਡੇ ਦੇ ਸੰਦਰਭ ਵਿੱਚ ਆਪਣੇ ਆਪਣੇ ਵਿਚਾਰ ਦੇਣਾ ਸੀ। ਕਾਨਫ਼ਰੰਸ ਦੇ ਪਹਿਲੇ ਦਿਨ ਪ੍ਰੋ.ਮੁਖੋਪਾਧਿਆਏ ਵੱਲੋਂ ਦਿੱਤੇ ਮੁੱਖ ਭਾਸ਼ਣ ਤੋਂ ਇਲਾਵਾ ਇੱਕ ਪੈਨਲ ਚਰਚਾ, ਓਪਨ ਐਜੂਕੇਸ਼ਨ ਸੋਮਿਆਂ ’ਤੇ ਵਰਕਸ਼ਾਪ ਅਤੇ ਪੇਪਰ ਪੇਸ਼ਕਾਰੀ ਸਣੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ।ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਮੁੱਖ ਮਹਿਮਾਨ ਡਾ.ਬੀਐਸ ਘੁੰਮਣ, ਸਾਬਕਾ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਵਿਸ਼ੇਸ਼ ਮਹਿਮਾਨ ਸ੍ਰੀ ਅਵਤਾਰ ਸਿੰਘ, ਸਲਾਹਕਾਰ, ਆਈਸੀਐਸਐਸਆਰ, ਐਨਡਬਲਿਊਆਰਸੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪ੍ਰੋ ਸੁਦੇਸ਼ ਮੁਖੋਪਾਧਿਆਏ, ਸਾਬਕਾ ਚੇਅਰਪਰਸਨ ਆਰਸੀਆਈ, ਮੁਖੀ, ਸਮਾਵੇਸ਼ੀ ਸਿੱਖਿਆ ਵਿਭਾਗ, ਐੱਨਆਈਈਪੀਏ ਅਤੇ ਡਾਇਰੈਕਟਰ, ਐੱਸਸੀਈਆਰਟੀ ਦਿੱਲੀ ਅਤੇ ਡਾ.ਸੁਭਾਸ਼ ਸ਼ਰਮਾ, ਡਾਇਰੈਕਟਰ, ਸੈਂਟਰ ਫਾਰ ਇਕਨਾਮਿਕ ਪਾਲਿਸੀ ਰਿਸਰਚ, ਸੂਬਾ ਮੀਤ ਪ੍ਰਧਾਨ, ਭਾਜਪਾ ਪੰਜਾਬ, ਸੁਤੰਤਰ ਨਿਰਦੇਸ਼ਕ, ਰੇਲਟੈੱਲ ਕਾਰਪੋਰੇਸ਼ਨ ਆਦਿ ਸ਼ਾਮਲ ਸਨ। ਕਾਨਫਰੰਸ ਦੇ ਦੂਜੇ ਦਿਨ ਦੀ ਸ਼ੁਰੂਆਤ ਸਵਾਮੇਸ਼ੀ ਕਲਾਸ ਰੂਮ ਬਣਾਉਣ ਲਈ ਐੱਨਸੀਈਆਰਟੀ ਦੀ ਇਨੋਵੇਟਿਵ ਐਕਸੇਸਿਬਲ ਟੀਚਿੰਗ ਲਰਨਿੰਗ ਮਟੀਰੀਅਲ ’ਤੇ ਇੱਕ ਔਨਲਾਈਨ ਸੈਸ਼ਨ ਨਾਲ ਕੀਤੀ ਗਈ ਜਿਸ ਦਾ ਸੰਚਾਲਨ ਪ੍ਰੋ ਅਨੁਪਮ ਆਹੂਜਾ, ਸਾਬਕਾ ਪ੍ਰੋਫੈਸਰ ਅਤੇ ਮੁਖੀ, ਅੰਤਰਰਾਸ਼ਟਰੀ ਸਬੰਧ ਵਿਭਾਗ, ਐੱਨਸੀਈਆਰਟੀ ਦੁਆਰਾ ਕੀਤਾ ਗਿਆ। ਇਸ ਉਪਰੰਤ ਇੰਟਰਐਕਟਿਵ ਸੈਸ਼ਨ ਅਤੇ ਪੇਪਰ ਪੇਸ਼ਕਾਰੀਆਂ ਹੋਈਆਂ।ਕਾਨਫਰੰਸ ਦੇ ਦੂਜੇ ਦਿਨ ਮੁੱਖ ਮਹਿਮਾਨ ਡਾ.ਸਤਬੀਰ ਬੇਦੀ (ਆਈਏਐਸ), ਚੇਅਰਪਰਸਨ, ਪੰਜਾਬ ਰਾਜ ਸਿੱਖਿਆ ਬੋਰਡ, ਮੋਹਾਲੀ ਅਤੇ ਡਾ.ਬੀਪੀ ਭਾਰਦਵਾਜ, ਮੁਖੀ, ਵਿਿਦਅਕ ਖੋਜ ਵਿਭਾਗ ਅਤੇ ਸਾਬਕਾ ਮੁਖੀ, ਅਧਿਆਪਕ ਸਿੱਖਿਆ ਵਿਭਾਗ, ਐਨਸੀਈਆਰਟੀ ਆਦਿ ਨੇ ਸ਼ਿਰਕਤ ਕੀਤੀ। ਕਾਨਫ਼ਰੰਸ ਦੀ ਸਮਾਪਤੀ ਮੌਕੇ ਡਾ.ਸਨੇਹ ਬਾਂਸਲ, ਪ੍ਰਿੰਸੀਪਲ, ਸੀਸੀਈ, ਸੀਜੀਸੀ ਲਾਂਡਰਾਂ, ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ ਅਤੇ ਨਾਲ ਹੀ ਵਧੀਆ ਪੇਪਰ ਪੇਸ਼ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ।