ਚੰਡੀਗੜ੍ਹ, 10 ਜਨਵਰੀ : ਲੋਕਪਾਲ ਨੇ ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ.ਅਮਨਦੀਪ ਕੌਰ ਅਰੋੜਾ ਨੂੰ ਨੋਟਿਸ ਜਾਰੀ ਕਰਕੇ 16 ਫਰਵਰੀ ਨੂੰ ਤਲਬ ਕੀਤਾ ਹੈ। ਇੱਕ ਨੌਜਵਾਨ ਨੇ ਲੋਕਪਾਲ ਨੂੰ ਲਿਖਤੀ ਸ਼ਿਕਾਇਤ ਦੇ ਕੇ ਵਿਧਾਇਕ ਸਮੇਤ 5 ਲੋਕਾਂ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਸਨ। ਨੌਜਵਾਨ ਵਿਧਾਇਕਾ ਦਾ ਨਿੱਜੀ ਸਕੱਤਰ (ਪੀ.ਏ.) ਰਹਿ ਚੁੱਕਾ ਹੈ। ਜਾਣਕਾਰੀ ਅਨੁਸਾਰ ਮੋਗਾ ਨਿਵਾਸੀ ਹਰਸ਼ ਅਰੇਨ ਵਿਧਾਇਕ ਦਾ ਪੀਏ ਸੀ ਅਤੇ ਪ੍ਰਾਪਰਟੀ ਡੀਲਰ ਦਾ ਕੰਮ ਵੀ ਕਰਦਾ ਹੈ। ਦੋਸ਼ ਹਨ ਕਿ ਵਿਧਾਇਕਾ ਨੇ ਤਹਿਸੀਲ ਅਹਾਤੇ ਵਿੱਚ ਉਸਦੀ ਰਜਿਸਟਰੀ ਦਾ ਕੰਮ ਬੰਦ ਕਰਵਾ ਦਿੱਤਾ।ਨੌਜਵਾਨਾਂ ਨੇ ਕਾਨਫਰੰਸ ਕਰਕੇ ਜਾਣਕਾਰੀ ਜਨਤਕ ਕੀਤੀ,ਇਸ ਤੋਂ ਵਿਧਾਇਕਾ ਗੁੱਸੇ ‘ਚ ਆ ਗਈ ਅਤੇ ਉਸ ਨੇ ਹਰਸ਼ ਨੂੰ ਵਟਸਐਪ ‘ਤੇ ਕਾਲ ਕਰਕੇ ਧਮਕੀ ਦਿੱਤੀ। ਇਸ ਮਾਮਲੇ ਨੂੰ ਲੈ ਕੇ ਹਰਸ਼ ਨੇ ਪੰਜਾਬ ਦੇ ਲੋਕਪਾਲ ਅਤੇ ਚੰਡੀਗੜ੍ਹ ਦੇ ਜਸਟਿਸ ਵਿਨੋਦ ਕੁਮਾਰ ਸ਼ਰਮਾ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਵਿਧਾਇਕਾ ਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਲੋਕਪਾਲ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ।ਇਸ ਸਬੰਧੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਪਾਲ ਵੱਲੋਂ ਅਜੇ ਤੱਕ ਕੋਈ ਨੋਟਿਸ ਨਹੀਂ ਮਿਲਿਆ ਨੋਟਿਸ ਆਉਣ ‘ਤੇ ਉਹ ਲੋਕਪਾਲ ਅਦਾਲਤ ‘ਚ ਪੇਸ਼ ਹੋ ਕੇ ਆਪਣਾ ਪੱਖ ਪੇਸ਼ ਕਰੇਗੀ।