ਫਾਇਰ ਕਰਮਚਾਰੀਆਂ ਨੂੰ ਸਨਮਾਨਿਤ ਕਰਨਾ ਸਨਮਾਨ ਵਾਲੀ ਗੱਲ : ਨਰੇਸ਼ ਸਿੰਗਲਾ

ਚੰਡੀਗੜ੍ਹ, 21 ਅਪ੍ਰੈਲ : ਰੇਡੀਮੇਡ ਗਾਰਮੈਂਟ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਨਰੇਸ਼ ਸਿੰਗਲਾ ਅਤੇ ਉਨ੍ਹਾਂ ਦੀ ਟੀਮ ਨੇ ਫਾਇਰ ਡੇ ਮੌਕੇ ਤੇ ਧਰਮਪੁਰਾ ਬਜ਼ਾਰ ਵਿਖੇ ਫਾਇਰ ਕਰਮੀਆਂ ਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਚੇਅਰਮੈਨ ਸਿੰਗਲਾ ਨੇ ਕਿਹਾ ਫਾਇਰ ਕਰਮੀ ਕਿਸੇ ਵੀ ਅਣਸੁਖਾਵੀਂ ਘਟਨਾ ਮੌਕੇ ਆਪਣੀ ਜਾਨ ਤੇ ਖੇਡ ਕੇ ਲੋਕਾਂ ਦੀਆਂ ਕੀਮਤੀ ਜਾਨਾਂ ਅਤੇ ਉਨ੍ਹਾਂ ਦੇ ਜਾਨ ਤੇ ਮਾਲ ਦੀ ਰੱਖਿਆ ਕਰਦੇ ਹਨ। ਕਿਸੇ ਵੀ ਵੱਡੇ ਤਿਉਹਾਰ ਤੇ ਅਸੀਂ ਲੋਕ ਆਪਣੇ ਘਰਾਂ ਵਿੱਚ ਖੁਸ਼ੀਆਂ ਮਨਾਉਂਦੇ ਹਾਂ, ਪਰ ਇਹ ਫਾਇਰ ਕਰਮੀ ਸਾਡੀ ਅਤੇ ਸਾਡੇ ਪਰਿਵਾਰ ਦੀ ਰੱਖਿਆ ਲਈ ਡਿਊਟੀ ਤੇ ਤਾਇਨਾਤ ਹੁੰਦੇ ਹਨ। ਜਿਵੇਂ ਇੱਕ ਜਵਾਨ ਦੇਸ਼ ਦੀ ਰੱਖਿਆ ਕਰਦਾ ਹੈ।ਉਧਾਂ ਹੀ ਇਹ ਫਾਇਰ ਕਰਮੀ ਆਪਣੇ ਸ਼ਹਿਰ ਅਤੇ ਸ਼ਹਿਰ ਵਾਸੀਆਂ ਦੀ ਰੱਖਿਆ ਕਰਦੇ ਹਨ। ਇਸ ਲਈ ਅਸੀ ਸਾਰੇ ਇਹਨਾਂ ਦੇ ਜਜ਼ਬੇ ਨੂੰ ਸਲੂਟ ਕਰਦੇ ਹਾਂ। ਸਿੰਗਲਾ ਨੇ ਅੱਗੇ ਕਿਹਾ ਕਿ ਫਾਇਰ ਕਰਮੀਆਂ ਦੇ ਉਪਰ ਫੁੱਲਾਂ ਦੀ ਵਰਖਾ ਕਰਨਾ ਅਤੇ ਇਨ੍ਹਾਂ ਨੂੰ ਸਨਮਾਨਿਤ ਕਰਨਾ ਸੱਚਮੁੱਚ ਸਾਡੇ ਲਈ ਇਕ ਵੱਖਰੇ ਸਨਮਾਨ ਵਾਲੀ ਗੱਲ ਹੈ। ਇਸ ਮੌਕੇ ਸੁਰਿੰਦਰ ਕੁਮਾਰ ਸਹਾਇਕ ਮੰਡਲ ਫਾਇਰ ਅਫਸਰ, ਰਜਿੰਦਰ ਕੌਸ਼ਲ, ਅਰਵਿੰਦਰ ਸਿੰਘ, ਰਜਿੰਦਰ ਸਿੰਘ, ਮਨੋਜ ਕੁਮਾਰ,ਵਿਸ਼ਾਲ ਕੁਮਾਰ, ਰਮਨ ਕੁਮਾਰ ਸਾਰੇ ਸਬ ਫਾਇਰ ਆਫਿਸਰ ਅਤੇ ਐਸੋਸੀਸ਼ਨ ਦੇ ਮੈਂਬਰ ਹਾਜਰ ਸਨ।