ਚੰਡੀਗੜ੍ਹ, 22 ਅਪ੍ਰੈਲ : ਚਿਤਕਾਰਾ ਇੰਟਰਨੈਸ਼ਨਲ ਸਕੂਲ, ਸੈਕਟਰ 25, ਚੰਡੀਗੜ੍ਹ ਵਿਖੇ ਦੋ ਰੋਜ਼ਾ ਚੰਡੀਗੜ੍ਹ ਡਿਜ਼ਾਈਨ ਫੈਸਟੀਵਲ ਅੱਜ ਸਮਾਪਤ ਹੋ ਗਿਆ, ਜਿਸ ਵਿੱਚ ਡਿਜ਼ਾਈਨ ਉਦਯੋਗ ਦੇ ਕੁਝ ਉੱਘੇ ਦਿਮਾਗ ਭਾਰਤ ਅਤੇ ਵਿਸ਼ਵ ਵਿੱਚ ਡਿਜ਼ਾਈਨ ਦੇ ਭਵਿੱਖ ਬਾਰੇ ਚਰਚਾ ਕਰਨ ਲਈ ਇਕੱਠੇ ਹੋਏ। ਚਿਤਕਾਰਾ ਡਿਜ਼ਾਈਨ ਸਕੂਲ ਦੇ ਨਾਲ ਵਿਦਅਕ ਸਾਂਝੇਦਾਰੀ ਵਿੱਚ ਆਯੋਜਿਤ ਇਸ ਫੇਸਟੀਵਲ ਦਾ ਦੂਜਾ ਦਿਨ ਡਿਜ਼ਾਇਨ ਦੀ ਤਾਕਤ ਅਤੇ ਕਿਵੇੰ ਇਹ ਸਾਡੇ ਸੰਸਾਰ ਨੂੰ ਨਵੀਨ ਤ੍ਰਿਕਯਾਂ ਨਾਲ ਆਕਾਰ ਦੇ ਰਿਹਾ ਹੈ ਦਾ ਇੱਕ ਜੀਉਂਦਾ ਸਬੂਤ ਹੈ। ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ: ਮਧੂ ਚਿਤਕਾਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਹ ਫੈਸਟੀਵਲ ਨਾ ਸਿਰਫ਼ ਚੰਡੀਗੜ੍ਹ ਲਈ ਸਗੋਂ ਪੂਰੇ ਉੱਤਰੀ ਭਾਰਤ ਲਈ ਅੰਤਰਰਾਸ਼ਟਰੀ ਰਾਹ ਖੋਲ੍ਹੇਗਾ। ਉਨ੍ਹਾਂ ਨੇ ਕਿਹਾ ਕਿ "ਡਿਜ਼ਾਇਨ ਦੇ ਸਿਧਾਂਤ ਹੁਣ ਵਸਤੂਆਂ ਦੇ ਸੁਹਜ ਜਾਂ ਉਹਨਾਂ ਦੇ ਕਾਰਜਾਤਮਕ ਉਦੇਸ਼ਾਂ ਤੱਕ ਸੀਮਤ ਨਹੀਂ ਰਹੇ ਹਨ ਬਲਕਿ ਇਹ ਸਾਡੇ ਸਮਾਜ ਦੇ ਭਵਿੱਖ ਨੂੰ ਬਣਾਉਣ ਲਈ ਇੱਕ ਪ੍ਰੇਰਕ ਸ਼ਕਤੀ ਬਣ ਗਏ ਹਨ। ਡਿਜ਼ਾਈਨ ਦੇ ਸਾਰੇ ਖੇਤਰਾਂ ਦੇ ਮਾਹਰਾਂ ਨੂੰ ਇਕੱਠਾ ਕਰਕੇ, ਅਸੀਂ ਇੱਕ ਸਹਿਯੋਗੀ ਮਾਹੌਲ ਬਣਾ ਸਕਦੇ ਹਾਂ ਜੋ ਪ੍ਰਯੋਗ, ਨਵੀਨਤਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਦਾ ਹੈ।ਡੇਵਿਡ ਕੁਸੁਮਾ, ਪ੍ਰੈਜ਼ੀਡੈਂਟ, ਵਰਲਡ ਡਿਜ਼ਾਈਨ ਆਰਗੇਨਾਈਜ਼ੇਸ਼ਨ ਦੁਆਰਾ 'ਡਿਜ਼ਾਇਨਿੰਗ ਏ ਨਿਊ ਏਰਾ: ਇੰਡੀਆਜ਼ ਇਮਪੈਕਟ ਆਨ ਦਿ ਗਲੋਬਲ ਡਿਜ਼ਾਈਨ ਲੈਂਡਸਕੇਪ' ਵਿਸ਼ੇ 'ਤੇ ਮੁੱਖ ਚਰਚਾ ਕੀਤੀ ਗਈ, ਜਿਸ ਵਿੱਚ ਇਸ ਗੱਲ 'ਤੇ ਜ਼ੋਰ ਦਿਤਾ ਗਯਾ ਕਿ ਭਾਰਤ ਨੂੰ ਸਮਾਜਿਕ ਤਬਦੀਲੀ ਲਈ ਇੱਕ ਟੂਲ ਦੇ ਰੂਪ ਵਿੱਚ ਡਿਜ਼ਾਈਨ ਅਤੇ ਡਿਜ਼ਾਈਨ ਵਿੱਚ ਅਗਵਾਈ ਕਰਨ ਦੀ ਲੋੜ ਨਾਲ ਕਿਵੇਂ ਵਰਤਿਆ ਜਾ ਸਕਦਾ ਹੈ। ਅਜ਼ਮੀਨਾ ਪੋਦਾਰ, ਐਮਡੀ, ਐਕਸੈਂਚਰ ਨੇ 'ਪੁਟਿੰਗ ਲਾਈਫ ਸੈਂਟਰੀਸਿਟੀ ਐਂਡ ਸਸਟੇਨੇਬਿਲਟੀ ਐਟ ਦਿ ਹਾਰਟ ਆਫ ਯੂਅਰ ਚੁਆਇਸ' ਤੇ ਪੈਨਲ ਚਰਚਾ ਦਾ ਸੰਚਾਲਨ ਕੀਤਾ। ਪੋਦਾਰ ਨੇ ਲੋਕਾਂ ਦੀਆਂ ਲੋੜਾਂ ਦੇ ਦੁਆਲੇ ਕੇਂਦਰਿਤ ਟਿਕਾਊ ਹੱਲ ਲਭਣ ਲਈ ਡਿਜ਼ਾਈਨਰਾਂ ਦੀ ਲੋੜ 'ਤੇ ਜ਼ੋਰ ਦਿੱਤਾ। 'ਡਿਜ਼ਾਇਨਿੰਗ ਏ ਬੋਲਡ ਫਿਊਚਰ: ਭਾਰਤ ਦੇ ਡਿਜ਼ਾਈਨ ਲੈਂਡਸਕੇਪ ਵਿੱਚ ਮੌਕੇ ਅਤੇ ਨਵੀਨਤਾਵਾਂ' 'ਤੇ ਪੈਨਲ ਚਰਚਾ ਦਾ ਸੰਚਾਲਨ ਰਮਨੀਕ ਮਜੀਠੀਆ ਦੁਆਰਾ ਕੀਤਾ ਗਿਆ ਅਤੇ ਇਸ ਵਿੱਚ ਗੂਗਲ ਦੇ ਕਲਾਉਡ ਯੂਐਕਸ ਸੋਲਿਊਸ਼ਨਸ ਸਪੈਸ਼ਲਿਸਟ ਡੇਵਿਡ ਕੁਸੁਮਾ, ਅਜ਼ਮੀਨਾ ਪੋਦਾਰ ਅਤੇ ਸਚੇਂਦਰ ਯਾਦਵ ਸ਼ਾਮਿਲ ਸਨ।