ਪਰਾਲੀ ਨੁੰ ਅੱਗ ਲਗਾਉਣ ਦੇ ਮਾਮਲੇ ਵਧੇ, ਇੱਕੋ ਦਿਨ 1251 ਰਿਪੋਰਟ ਦਰਜ

ਚੰਡੀਗੜ੍ਹ, 19 ਨਵੰਬਰ 2024 : ਪੰਜਾਬ ’ਚ ਸਭ ਤੋਂ ਵੱਧ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ, ਜਾਣਕਾਰੀ ਅਨੁਸਾਰ ਹੈ। ਸੋਮਵਾਰ ਨੂੰ ਪਰਾਲੀ ਸਾੜਨ ਦੇ 1,251 ਮਾਮਲੇ ਦਰਜ ਹੋਏ ਹਨ, ਜੋ ਕਿ ਪਿਛਲੇ ਦੋ ਸਾਲਾਂ ’ਚ ਦਰਜ ਹੋਏ ਮਾਮਲਿਆਂ ’ਚੋਂ ਸਭ ਤੋਂ ਜਿਆਦਾ ਮੰਨੇ ਜਾ ਰਹੇ ਹਨ। ਸਾਲ 2023 ਵਿਚ ਇਸ ਦਿਨ ਸੂਬੇ ਵਿਚ 637 ਥਾਵਾਂ ਤੇ ਸਾਲ 2022 ’ਚ 701 ਥਾਵਾਂ ’ਤੇ ਪਰਾਲੀ ਸੜੀ ਸੀ। ਸੋਮਵਾਰ ਨੂੰ ਜ਼ਿਲ੍ਹਾ ਮੁਕਤਸਰ ਵਿਚ ਸਭ ਤੋਂ ਵੱਧ 247 ਮਾਮਲੇ ਤੇ ਜ਼ਿਲ੍ਹਾ ਮੋਗਾ ਵਿਚ 149 ਮਾਮਲੇ ਦਰਜ ਕੀਤੇ ਗਏ। ਅੰਮ੍ਰਿਤਸਰ ਜ਼ਿਲ੍ਹੇ ਵਿਚ 36, ਬਰਨਾਲਾ ’ਚ 42, ਬਠਿੰਡਾ ’ਚ 129, ਫ਼ਤਹਿਗੜ੍ਹ ਸਾਹਿਬ ’ਚ 06, ਫ਼ਰੀਦਕੋਟ ’ਚ 88, ਫ਼ਾਜ਼ਿਲਕਾ ’ਚ 94, ਫ਼ਿਰੋਜ਼ਪੁਰ ’ਚ 130, ਗੁਰਦਾਸਪੁਰ ’ਚ 02, ਕਪੂਰਥਲਾ ’ਚ 12, ਜਲੰਧਰ ’ਚ 30, ਲੁਧਿਆਣਾ ’ਚ 52, ਮਾਨਸਾ ’ਚ 40, ਨਵਾਂਸ਼ਹਿਰ ’ਚ 02, ਪਟਿਆਲਾ ’ਚ 08, ਸੰਗਰੂਰ ’ਚ 73, ਤਰਨਤਾਰਨ ’ਚ 77, ਮਲੇਰਕੋਟਲਾ ’ਚ 34 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਹਨ। ਇਸ ਸਾਲ 15 ਸਤੰਬਰ ਤੋਂ 18 ਨਵੰਬਰ ਤੱਕ 9,655 ਜਗ੍ਹਾ ਪਰਾਲੀ ਨੂੰ ਅੱਗ ਲੱਗੀ। ਇਸ ਵਿਚ ਸੰਗਰੂਰ ਜ਼ਿਲ੍ਹੇ ਵਿਚ ਸਭ ਤੋਂ ਵੱਧ 1,647 ਥਾਈਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਹਨ। ਅੰਮ੍ਰਿਤਸਰ ’ਚ 703, ਬਰਨਾਲਾ ’ਚ 213, ਬਠਿੰਡਾ ’ਚ 670, ਫਤਿਹਗੜ੍ਹ ਸਾਹਿਬ ’ਚ 207, ਫ਼ਰੀਦਕੋਟ ’ਚ 470, ਫ਼ਾਜ਼ਿਲਕਾ ’ਚ 233, ਫ਼ਿਰੋਜ਼ਪੁਰ ’ਚ 1,189, ਗੁਰਦਾਸਪੁਰ ’ਚ 199, ਹੁਸ਼ਿਆਰਪੁਰ ’ਚ 22, ਜਲੰਧਰ ’ਚ 125, ਕਪੂਰਥਲਾ ’ਚ 321, ਲੁਧਿਆਣਾ ’ਚ 246, ਮਾਨਸਾ ’ਚ 560, ਮੋਗਾ ’ਚ 596, ਮੁਕਤਸਰ ’ਚ 668, ਨਵਾਂਸ਼ਹਿਰ ’ਚ 30, ਪਠਾਨਕੋਟ ’ਚ 02, ਪਟਿਆਲਾ ’ਚ 536, ਰੂਪਨਗਰ ’ਚ 10, ਮੋਹਾਲੀ ’ਚ 40, ਤਰਨਤਾਰਨ ’ਚ 802 ਤੇ ਮਲੇਰਕੋਟਲਾ ਵਿਚ 176 ਥਾਈਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਰਿਪੋਰਟ ਹੋਈਆਂ ਹਨ।