ਜੋ ਉਸ ਦੇ ਕੇਸ ਦਰਜ ਕੀਤਾ ਗਿਆ ਹੈ, ਉਹ ਫਰਜੀ ਹੈ,'ਸੁਪਰੀਮ ਕੋਰਟ ਤੋਂ ਕਰਾਂਗਾ ਸੀਬੀਆਈ ਜਾਂਚ ਦੀ ਮੰਗ' : ਸੁਖਪਾਲ ਸਿੰਘ ਖਹਿਰਾ

ਚੰਡੀਗੜ੍ਹ, 17 ਜਨਵਰੀ : ਬੀਤੇ ਦਿਨੀਂ ਜਮਾਨਤ ਤੇ ਜੇਲ੍ਹ ਤੋਂ ਬਾਹਰ ਆਏ ਕਾਂਗਰਸ ਪਾਰਟੀ ਦੇ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਤੇ ਕੀਤੇ ਪਰਚੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ। ਸੁਖਪਾਲ ਸਿੰਘ ਖਹਿਰਾ ਨੇ ਆਪਣੇ ਪਰਚੇ ਨੂੰ ਫਰਜੀ ਦੱਸਦਿਆਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੰਦੀ ਅਤੇ ਘਟੀਆ ਰਾਜਨੀਤੀ ਨਾ ਕਰਨ ਦੀ ਸਲਾਹ ਵੀ ਦਿੱਤੀ। ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਜੋ ਘਟੀਆ ਰਾਜਨੀਤੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਉਹ ਪਹਿਲਾਂ ਕਦੇ ਵੀ ਨਾ ਅਕਾਲੀ ਦਲ ਦੀ ਸਰਕਾਰ ਮੌਕੇ ਦੇਖੀ ਅਤੇ ਨਾ ਹੀ ਕਾਂਗਰਸ ਪਾਰਟੀ ਦੀ ਸਰਕਾਰ ‘ਚ ਦੇਖਣ ਨੂੰ ਮਿਲੀ ਹੈ। ਆਪ ਸਰਕਾਰ ਦੇ ਨਿਸ਼ਾਨੇ ਸਾਧਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਜਦੋਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਪੱਗ ਵੀ ਬੰਨਣ ਵੀ ਦਿੱਤੀ ਗਈ । ਖਹਿਰਾ ਨੇ ਕਿਹਾ ਕਿ ਜੋ ਉਸ ਦੇ ਕੇਸ ਦਰਜ ਕੀਤਾ ਗਿਆ ਹੈ, ਉਹ ਫਰਜੀ ਹੈ, ਉਨ੍ਹਾਂ ਕਿਹਾ ਕਿ ਕੀ? ਖੇਸ ਖਤਮ ਹੋਣ ਤੋਂ ਬਾਅਦ ਵੀ ਕਿਸੇ ਨੂੰ ਤਲਬ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਹਾ ਮਾਨ ਸਰਕਾਰ ਸੂਬੇ ਨਾਲ ਸਬੰਧਤ ਐਸਵਾਈਐਲ ਦੇ ਮੁੱਦਿਆਂ 'ਤੇ ਘੱਟ ਧਿਆਨ ਦੇ ਰਹੀ ਹੈ, ਜਦਕਿ ਉਸ ਦੇ ਮਾਮਲੇ ਵਿੱਚ ਪੂਰੀ ਪੁਲਿਸ ਲਗਾ ਰੱਖੀ ਹੈ, ਕਿ ਖਹਿਰੇ ਨੂੰ ਬਚਣ ਨਾ ਦਿੱਤਾ ਜਾ ਸਕੇ। ਕਾਂਗਰਸੀ ਆਗੂ ਨੇ ਕਿਹਾ ਕਿ ਮੈਂ ਤਾਂ ਮੁੱਖ ਮੰਤਰੀ ਨੂੰ ਸਿਰਫ਼ ਇਹੀ ਪੁੱਛਿਆ ਸੀ ਕਿ ਤੁਹਾਡੀ ਪਤਨੀ ਤੇ ਮਾਂ ਕੋਲ ਸੋਨਾ ਕਿੱਥੋਂ ਆਇਆ? ਜਿਸਦਾ ਨਤੀਜਾ ਇਹ ਹੋਇਆ ਉਨ੍ਹਾਂ ਉਪਰ ਨਵਾਂ ਮੁਕੱਦਮਾ ਬਣਾ ਦਿੱਤਾ ਗਿਆ। ਉਨ੍ਹਾਂ ਕਿਹਾ ਮੇਰੇ 'ਤੇ ਦਰਜ ਕੀਤਾ ਗਿਆ ਪਰਚਾ ਫਰਜ਼ੀ ਹੈ ਅਤੇ ਮੈਂ ਇਸ ਖਿਲਾਫ਼ ਸੁਪਰੀਮ ਕੋਰਟ ਜਾਵਾਂਗਾ ਅਤੇ ਪਰਚੇ ਦੀ ਸੀਬੀਆਈ ਜਾਂਚ ਦੀ ਮੰਗ ਕਰਾਂਗਾ। ਖਹਿਰਾ ਨੇ ਕਿਹਾ ਕਿ ਉਹ ਕਾਂਗਰਸ ਦੇ ਦਫਤਰ ਦੇ ਬਾਹਰ ਬੋਰਡ ਲਾਉਣਗੇ ਅਤੇ ਉਨ੍ਹਾਂ ਸਾਰੇ ਅਫਸਰਾਂ ਦੇ ਨਾਂ ਲਿਖਣਗੇ ਜਿਨ੍ਹਾਂ ਨੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਖਿਲਾਫ਼ ਝੂਠੇ ਕੇਸ ਦਰਜ ਕੀਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਾਬ੍ਹ ਫੋਟੋ ਤਾਂ ਸ਼ਹੀਦ ਭਗਤ ਸਿੰਘ ਦੀ ਲਗਾਉਂਦੇ ਹਨ ਪਰ ਉਨ੍ਹਾਂ ਦੇ ਪੂਰਨਿਆਂ 'ਤੇ ਨਹੀਂ ਚਲਦੇ। ਖਹਿਰਾ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਐਨਾ ਮਤ ਗਿਰੋ ਥੱਲੇ, ਜਿਸ ਲਈ ਬਾਅਦ ਵਿੱਚ ਪਛਤਾਉਣਾ ਪਵੇ।

 

https://www.facebook.com/SukhpalKhairaPEP/videos/6999766646777954/