ਪੀੜ, ਬੇਚੈਨੀ, ਤਣਾਅ, ਆਵਾਰਗੀ ਕਿਉਂ? ਪਤਾ ਕਰੋ।
ਚੁੱਪ ਦੀ ਹਰ ਤਹਿ ਦੇ ਅੰਦਰ ਖਲਬਲੀ ਕਿਉਂ? ਪਤਾ ਕਰੋ।
ਦਰਦ, ਮਾਤਮ, ਰੁਦਨ, ਬਿਰਹਾ, ਤੇ ਉਦਾਸੀ ਸੁਰਾਂ 'ਚ ਹੈ,
ਕੂਕਦੀ ਹੈ ਇਸ ਤਰ੍ਹਾਂ ਇਹ ਬੰਸਰੀ ਕਿਉਂ? ਪਤਾ ਕਰੋ।
ਚੰਨ, ਸੂਰਜ, ਦੀਪ, ਜੁਗਨੂੰ, ਤੇ ਸਿਤਾਰੇ ਤਮਾਮ, ਪਰ
ਲਾਪਤਾ ਹੈ ਜ਼ਿੰਦਗੀ 'ਚੋਂ ਰੌਸ਼ਨੀ ਕਿਉਂ? ਪਤਾ ਕਰੋ।
ਸਾਫ਼ਗੋਈ, ਸਾਦਗੀ, ਸੰਵੇਦਨਾ, ਸੁਹਜ