ਨਿਊਯਾਰਕ : ਦੁਨੀਆ ਦੀ ਆਬਾਦੀ ਅੱਜ ਯਾਨੀ 15 ਨਵੰਬਰ ਨੂੰ ਅੱਠ ਅਰਬ ਤੱਕ ਪਹੁੰਚ ਜਾਵੇਗੀ। ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 2030 ਤੱਕ ਧਰਤੀ 'ਤੇ 850 ਕਰੋੜ, 2050 ਤੱਕ 970 ਕਰੋੜ ਅਤੇ 2100 ਤੱਕ 1040 ਕਰੋੜ ਲੋਕ ਹੋ ਸਕਦੇ ਹਨ। ਇਹ ਵੀ ਦੱਸਿਆ ਗਿਆ ਕਿ ਮਨੁੱਖ ਦੀ ਔਸਤ ਉਮਰ ਵੀ ਅੱਜ 72.8 ਸਾਲ ਹੋ ਗਈ ਹੈ, ਜੋ 1990 ਤੋਂ 2019 ਤੱਕ 9 ਸਾਲ ਵੱਧ
news
Articles by this Author

ਗੁਜਰਾਤ : ਕੱਛ ਜ਼ਿਲ੍ਹੇ 'ਚ ਨਰਮਦਾ ਨਹਿਰ 'ਚ ਡੁੱਬਣ ਕਾਰਨ ਇੱਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਹੈ। ਕੱਛ ਪੱਛਮੀ ਦੇ ਐਸਪੀ ਸੌਰਭ ਸਿੰਘ ਨੇ ਦੱਸਿਆ ਕਿ ਮੁੰਦਰਾ ਦੇ ਗੁੰਡਾਲਾ ਪਿੰਡ ਵਿੱਚ ਨਰਮਦਾ ਨਹਿਰ ਵਿੱਚ ਇੱਕੋ ਪਰਿਵਾਰ ਦੇ 5 ਮੈਂਬਰ ਡੁੱਬ ਗਏ ਹਨ। ਪੁਲਿਸ ਨੇ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਪਾਣੀ ਭਰਦੇ ਸਮੇਂ ਤਿਲਕਣ ਵਾਲੀ ਔਰਤ ਨੂੰ ਬਚਾਉਣ ਲਈ

ਹਿਮਾਚਲ ਪ੍ਰਦੇਸ਼ : ਸੈਰ-ਸਪਾਟਾ ਕਸਬੇ ਮੈਕਲਿਓਡਗੰਜ ਤੋਂ ਅੱਠ ਦਿਨਾਂ ਤੋਂ ਲਾਪਤਾ ਅਮਰੀਕੀ ਸੈਲਾਨੀ ਦੀ ਲਾਸ਼ ਮੰਗਲਵਾਰ ਦੁਪਹਿਰ ਨੂੰ ਮਿਲੀ। ਲਾਸ਼ ਟੋਏ ਵਿੱਚ ਝਾੜੀਆਂ ਵਿੱਚ ਫਸੀ ਹੋਈ ਮਿਲੀ। ਮੌਸਮ ਸਾਫ਼ ਹੋਣ ਕਾਰਨ ਬਚਾਅ ਟੀਮ ਨੂੰ ਲਾਸ਼ ਦਿਖਾਈ ਦਿੱਤਾ ਸੀ। ਟ੍ਰੈਕਿੰਗ ਮਾਰਗ ਤੋਂ ਭਟਕਣ ਕਾਰਨ ਖਾਈ 'ਚ ਡਿੱਗਣ ਨਾਲ ਯਾਤਰੀ ਦੀ ਮੌਤ ਹੋਈ ਹੈ। ਮ੍ਰਿਤਕ ਮੈਕਸੀਮਿਲੀਅਨ ਲੋਰੇਂਜ਼

ਚੰਡੀਗੜ੍ਹ : ਸੂਬੇ ਦੀ ਜਨਤਾ ਨੂੰ ਆਨਲਾਈਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਸਬੰਧੀ ਪੋਰਟਲ ਸ਼ੁਰੂ ਕਰਕੇ ਇੱਕ ਅਹਿਮ ਉਪਰਾਲਾ ਕੀਤਾ ਗਿਆ ਹੈ। ਪੰਜਾਬ ਭਵਨ ਵਿਖੇ ਪੋਰਟਲ ਲਾਂਚ ਕਰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਬਾਰੇ ਮੰਤਰੀ ਡਾ

ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਅੱਜ ਪੂਰੀ ਪੰਜਾਬ ਪੁਲਿਸ ਫੋਰਸ ਨੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ (ਸੀ.ਏ

ਗੁਜਰਾਤ : ਮੋਰਬੀ ਪੁਲ ਹਾਦਸੇ 'ਤੇ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ ਹੈ। ਅਦਾਲਤ ਨੇ ਪੁਲ ਦੀ ਮੁਰੰਮਤ ਦਾ ਠੇਕਾ ਦੇਣ ਦੇ ਤਰੀਕੇ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਅਦਾਲਤ ਨੇ ਮੁੱਖ ਸਕੱਤਰ ਨੂੰ ਤਲਬ ਕਰ ਕੇ ਪੁੱਛਿਆ ਹੈ ਕਿ ਅਜਿਹੇ ਮਹੱਤਵਪੂਰਨ ਕੰਮ ਲਈ ਟੈਂਡਰ ਕਿਉਂ ਨਹੀਂ ਮੰਗੇ ਗਏ। ਸੁਣਵਾਈ ਦੌਰਾਨ ਚੀਫ਼ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਇਹ ਵੀ

ਐਡੀਲੇਡ : ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵਿਚ ਪੰਜਾਬੀ ਮੂਲ ਦੀ ਅਮਨ ਕੌਰ ਸਤਿਆਲ (41) ਨੂੰ ਕੌਂਸਲਰ ਚੁਣਿਆ ਗਿਆ ਹੈ। ਇਸ ਖ਼ਬਰ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸ ਦੇਈਏ ਕਿ ਅਮਨ ਕੌਰ ਨਗਰ ਕੌਂਸਲ ਰੂਪਨਗਰ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਦੀ ਭੈਣ ਹੈ। ਹਲਕਾ ਰੂਪਨਗਰ ਤੋਂ ਵਿਧਾਇਕ ਦਿਨੇਸ਼ ਚੱਢਾ ਨੇ ਆਪਣੇ ਫੇਸਬੁੱਕ ਪੇਜ ’ਤੇ ਅਮਨ ਕੌਰ

ਮਿਜੋਰਮ : ਮਿਜ਼ੋਰਮ ਦੇ ਹੰਥਿਆਲ ਜ਼ਿਲ੍ਹੇ ਵਿੱਚ ਇੱਕ ਪੱਥਰ ਦੀ ਖੱਡ ਢਹਿ ਗਈ ਸੀ। ਹਾਦਸੇ ਵਿੱਚ 12 ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ। ਅੱਜ ਮੰਗਲਵਾਰ ਸਵੇਰੇ ਬੀਐਸਐਫ ਦੀ ਟੀਮ ਨੇ 8 ਲਾਸ਼ਾਂ ਨੂੰ ਬਾਹਰ ਕੱਢਿਆ ਹੈ। ਇਹ ਘਟਨਾ 14 ਨਵੰਬਰ ਦੀ ਦੁਪਹਿਰ ਕਰੀਬ 3 ਵਜੇ ਮੌੜ ਇਲਾਕੇ 'ਚ ਵਾਪਰੀ। ਬਚਾਅ ਟੀਮਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੀ ਭਲਾਈ ਲਈ ਉਚੇਚੇ ਯਤਨ ਕਰ ਰਹੀ ਹੈ ਅਤੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਚਨਬੱਧ ਹੈ। ਇਸੇ ਤਹਿਤ ਵਰਕਰਾਂ ਦੀ ਉਜਰਤ ਸਮੇਂ ਸਿਰ ਅਦਾ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਮੁੱਦਿਆਂ ਸਬੰਧੀ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਇਹ ਵਿਚਾਰ ਸੂਬੇ ਦੇ ਜੰਗਲਾਤ ਅਤੇ ਜੰਗਲੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਇੰਡੀਅਨ ਰਿਜ਼ਰਵ ਬਟਾਲੀਅਨ ਦੇ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਅਤੇ ਇੱਕ ਡਰਾਈਵਰ ਨੂੰ 80, 000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ