news

Jagga Chopra

Articles by this Author

'ਖੇਡਾਂ ਵਤਨ ਪੰਜਾਬ ਦੀਆ' ਨੇ ਰੱਖੀ ਤੰਦਰੁਸਤ ਪੰਜਾਬ ਦੀ ਨੀਂਹ : ਵਿਧਾਇਕ ਸਿੱਧੂ

ਲੁਧਿਆਣਾ : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ 'ਖੇਡਾਂ ਵਤਨ ਪੰਜਾਬ ਦੀਆ' ਨੇ ਮਜਬੂਤ ਅਤੇ ਤੰਦਰੁਸਤ ਪੰਜਾਬ ਦੀ ਨੀਂਹ ਰੱਖੀ ਹੈ ਅਤੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਸਾਲ ਖੇਡਾਂ ਕਰਵਾ ਕੇ ਨੌਜਵਾਨਾਂ ਦੀ ਊਰਜਾ ਨੂੰ ਸਕਾਰਾਤਮਕ ਦਿਸ਼ਾ ਦੇਣ ਲਈ ਵਚਨਬੱਧ ਹੈ। ਉਹ ਬੀਤੀ ਸ਼ਾਮ ਸਥਾਨਕ

ਮਾਲਵੇ ਦੀ ਮਹਿਕ ਸੰਭਾਲਣ ਵਾਲੇ ਪੰਜਾਬੀ ਨਾਵਲਕਾਰ ਸੁਖਦੇਵ ਸਿੰਘ ਮਾਨ ਦਾ ਮੌੜ ਮੰਡੀ ਵਿੱਚ ਦੇਹਾਂਤ

ਲੁਧਿਆਣਾ (ਰਘਵੀਰ ਸਿੰਘ ਜੱਗਾ) : ਮੌੜ ਮੰਡੀ(ਬਠਿੰਡਾ) ਦੇ ਜੰਮਪਲ ਤੇ ਕਿਰਤੀ ਕਿਸਾਨ ਨਾਵਲਕਾਰ ਸੁਖਦੇਵ ਸਿੰਘ ਮਾਨ ਦਾ ਅੱਜ ਤੜਕਸਾਰ ਦੇਹਾਂਤ ਹੋ ਗਿਆ ਹੈ। ਉਹ ਸਿਰਫ਼ 62 ਸਾਲਾਂ ਦੇ ਸਨ। ਮਾਨ ਪਿਛਲੇ ਕੁਝ ਸਮੇਂ ਤੋਂ ਸਿਹਤਯਾਬ ਨਹੀਂ ਸਨ। ਸਾਹਿੱਤਕ ਹਲਕਿਆਂ ਚ ਬਹੁਤ ਹੀ ਘੱਟ ਵਿਚਰਨ ਵਾਲੇ ਇਸ ਨਾਵਲਕਾਰ ਦੇ ਨਜ਼ਦੀਕੀ ਮਿੱਤਰ ਸਃ ਬੂਟਾ ਸਿੰਘ ਚੌਹਾਨ ਨੇ ਅੱਜ ਸਵੇਰੇ ਬਰਨਾਲਾ ਤੋਂ

ਹਿੰਦ ਚੀਨ ਦੋਸਤੀ ਦੀ ਬੁਨਿਆਦ ਵਿੱਚ ਡਾ. ਡੀ ਐੱਸ ਕੋਟਨਿਸ ਦੀਆਂ ਸੇਵਾਵਾਂ ਅਤਿ ਮਜਬੂਤ ਪੁਲ : ਗੁਰਭਜਨ ਗਿੱਲ

ਲੁਧਿਆਣਾ (ਰਘਵੀਰ ਸਿੰਘ ਜੱਗਾ) : ਡਾ. ਡੀ ਐੱਸ ਕੋਟਨਿਸ ਯਾਦਗਾਰੀ ਐਕੂਪੰਕਚਰ ਹਸਪਤਾਲ ਵੱਲੋ ਸਲੇਮ ਟਾਬਰੀ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ 48 ਸਾਲ ਪਹਿਲਾਂ ਲੁਧਿਆਣਾ ਵਿੱਚ ਆਈ ਐਕੂਪੰਕਚਰ ਚੀਨੀ ਇਲਾਜ ਵਿਧੀ ਨੇ ਹੁਣ ਤੀਕ ਲੱਖਾਂ ਲੋਕਾਂ ਨੂੰ ਗੰਭੀਰ ਰੋਗਾਂ ਤੋਂ ਰਾਹਤ

ਬੁੱਢਾ ਨਾਲਾ ਅਤੇ ਘੱਗਰ ਨਦੀ ਮਾਮਲੇ ਕਮੇਟੀ ਵਲੋਂ ਗਊਘਾਟ ਸ਼ਮਸ਼ਾਨਘਾਟ ਨੇੜੇ ਡਿਸਪੋਸਲ ਸਾਈਟ ਦੀ ਸਮੀਖਿਆ

ਲੁਧਿਆਣਾ : ਬੁੱਢੇ ਨਾਲੇ ਅਤੇ ਘੱਗਰ ਦਰਿਆ ਦੇ ਮਸਲਿਆਂ ਨੂੰ ਲੈ ਕੇ ਵਿਧਾਨ ਸਭਾ ਕਮੇਟੀ ਦੀ ਚੰਡੀਗੜ੍ਹ ਵਿਖੇ ਭਲਕੇ ਹੋਣ ਵਾਲੀ ਸੰਭਾਵੀ ਮੀਟਿੰਗ ਤੋਂ ਇਕ ਦਿਨ ਪਹਿਲਾਂ, ਕਮੇਟੀ ਦੇ ਚੇਅਰਮੈਨ ਵਿਧਾਇਕ (ਲੁਧਿਆਣਾ ਪੂਰਬੀ) ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਹੇਠ ਕਮੇਟੀ ਮੈਂਬਰਾਂ ਨੇ ਐਤਵਾਰ ਨੂੰ ਗਊਘਾਟ ਗੁਰਦੁਆਰਾ ਨੇੜੇ ਬੁੱਢੇ ਨਾਲੇ ਵਾਲੀ ਸਾਈਟ ਦਾ ਦੌਰਾ ਕੀਤਾ। ਮੁੱਖ

ਤਾਮਿਲਨਾਡੂ 'ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, ਪੰਜ ਲੋਕਾਂ ਦੀ ਮੌਤ, 300 ਘਰਾਂ ਦਾ ਨੁਕਸਾਨ

ਤਿਰੂਪਤੀ (ਏਜੰਸੀ) : ਚੱਕਰਵਾਤੀ ਤੂਫਾਨ ਮੈਂਡਸ ਦਾ ਅਸਰ ਭਾਵੇਂ ਘੱਟ ਗਿਆ ਹੋਵੇ ਪਰ ਇਸ ਤੂਫਾਨ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਹਜ਼ਾਰਾਂ ਲੋਕਾਂ ਨੂੰ ਸ਼ੈਲਟਰ ਹੋਮਜ਼ ਵਿੱਚ ਰਹਿਣਾ ਪੈਂਦਾ ਹੈ। ਜਾਣਕਾਰੀ ਮੁਤਾਬਕ ਚੱਕਰਵਾਤੀ ਤੂਫਾਨ ਮੈਂਡੁਸ ਕਾਰਨ ਤਾਮਿਲਨਾਡੂ ਦੇ ਕਈ ਹਿੱਸਿਆਂ 'ਚ ਭਾਰੀ ਮੀਂਹ ਪਿਆ। ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 10,000 ਲੋਕਾਂ

ਸਿਆਸੀ ਸਹੂਲਤ ਦੇ ਆਧਾਰ 'ਤੇ ਅੱਤਵਾਦੀਆਂ ਨੂੰ 'ਮਾੜੇ ਜਾਂ ਚੰਗੇ' ਦੇ ਤੌਰ 'ਤੇ ਸ਼੍ਰੇਣੀ ਬੱਧ ਕਰਨਾ ਬੰਦ ਹੋਣਾ ਚਾਹੀਦਾ , ਭਾਰਤ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਨੂੰ ਕਿਹਾ

ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਨੂੰ ਕਿਹਾ ਕਿ ਸਿਆਸੀ ਸਹੂਲਤ ਦੇ ਆਧਾਰ 'ਤੇ ਅੱਤਵਾਦੀਆਂ ਨੂੰ 'ਮਾੜੇ ਜਾਂ ਚੰਗੇ' ਦੇ ਤੌਰ 'ਤੇ ਸ਼੍ਰੇਣੀਬੱਧ ਕਰਨਾ ਤੁਰੰਤ ਬੰਦ ਹੋਣਾ ਚਾਹੀਦਾ ਹੈ। ਸੰਕਲਪ ਨੋਟ ਜਾਰੀ ਕਰਦੇ ਹੋਏ, ਭਾਰਤ ਨੇ ਸੰਯੁਕਤ ਰਾਸ਼ਟਰ ਪ੍ਰੀਸ਼ਦ ਨੂੰ ਕਿਹਾ ਕਿ ਅੱਤਵਾਦੀਆਂ ਨੂੰ ਮਾੜੇ ਜਾਂ ਚੰਗੇ ਦੇ ਰੂਪ ਵਿੱਚ ਸ਼੍ਰੇਣੀਬੱਧ ਨਹੀਂ ਕੀਤਾ

ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਅਤੇ ਸੁਪਰੀਮ ਕੋਰਟ ਦੇ ਕੌਲਿਜੀਅਮ ਵਿਚਾਲੇ ਚੱਲ ਰਹੇ ਵਿਵਾਦ ਬਾਰੇ ਸੰਸਦੀ ਕਮੇਟੀ ਨੇ ਸਥਿਤੀ ਨੂੰ ਦੱਸਿਆ ਅਫਸੋਸਜਨਕ

ਨਵੀਂ ਦਿੱਲੀ (ਪੀਟੀਆਈ) : ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਅਤੇ ਸੁਪਰੀਮ ਕੋਰਟ ਦੇ ਕੌਲਿਜੀਅਮ ਵਿਚਾਲੇ ਚੱਲ ਰਹੇ ਵਿਵਾਦ ਬਾਰੇ ਸੰਸਦੀ ਕਮੇਟੀ ਨੇ ਸਥਿਤੀ ਨੂੰ ਅਫਸੋਸਜਨਕ ਦੱਸਿਆ ਹੈ। ਸੰਸਦੀ ਕਮੇਟੀ ਨੇ ਕਾਰਜਪਾਲਿਕਾ ਅਤੇ ਨਿਆਂਪਾਲਿਕਾ ਨੂੰ ਹਾਈ ਕੋਰਟਾਂ ਵਿੱਚ ਖਾਲੀ ਅਸਾਮੀਆਂ ਦੀ ਸਦੀਵੀ ਸਮੱਸਿਆ 'ਤੇ ਬਾਕਸ ਤੋਂ ਬਾਹਰ ਸੋਚਣ ਦੀ ਅਪੀਲ ਕੀਤੀ ਹੈ। ਕਾਨੂੰਨ ਅਤੇ ਪਰਸੋਨਲ

ਟਵਿਟਰ ‘ਬਲੂ ਟਿੱਕ ਸਬਸਕ੍ਰਿਪਸ਼ਨ’ ਸ਼ੁਰੂ, ਯੂਜ਼ਰਸ ਨੂੰ ਦੇਣੇ ਪੈਣਗੇ ਪੈਸੇ

ਅਮਰੀਕਾ : ਟਵਿਟਰ ਇਕ ਵਾਰ ਫਿਰ ਆਪਣੀ ‘ਬਲੂ ਟਿੱਕ ਸਬਸਕ੍ਰਿਪਸ਼ਨ’ ਸੇਵਾ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋਸ਼ਲ ਮੀਡੀਆ ਕੰਪਨੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਉਹ ਸੋਮਵਾਰ ਤੋਂ ਯੂਜ਼ਰਸ ਨੂੰ ਟਵਿੱਟਰ ਬਲੂ ਦੀ ਸਬਸਕ੍ਰਿਪਸ਼ਨ ਖਰੀਦਣ ਦੀ ਆਗਿਆ ਦੇਵੇਗੀ ‘ਤਾਂ ਜੋ ਉਹ ਬਲੂ ਵੈਰੀਫਾਈਡ ਅਕਾਊਂਟ ਅਤੇ ਵਿਸ਼ੇਸ਼ ਫ਼ੀਚਰਸ ਪ੍ਰਾਪਤ ਕਰਨ ਸਕਣ। ‘ਬਲੂ ਟਿੱਕ’ ਅਸਲ ਵਿੱਚ ਕੰਪਨੀਆਂ

ਲੁਧਿਆਣਾ ‘ਚ ਅਪਾਰਟਮੈਂਟ ‘ਚ ਰਹਿੰਦੇ ਇਕ ਦਰਜਨ ਲੋਕਾਂ ਦੇ ਫਲੈਟਾਂ ‘ਚ ਮਿਲੀ ਧਮਕੀ ਭਰੀ ਚਿੱਠੀ

ਲੁਧਿਆਣਾ : ਲੁਧਿਆਣਾ ‘ਚ ਕਾਰੋਬਾਰੀਆਂ ਨੂੰ ਧਮਕੀਆਂ ਦੇਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਹਿਲਾਂ ਲੋਕਾਂ ‘ਤੋਂ ਵਟਸਐਪ ‘ਤੇ ਕਾਲ ਕਰਕੇ ਫਿਰੌਤੀ ਮੰਗੀ ਜਾ ਰਹੀ ਸੀ, ਪਰ ਹੁਣ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਪੱਖੋਵਾਲ ਰੋਡ ‘ਤੇ ਸਥਿਤ ਅਪਾਰਟਮੈਂਟ ‘ਚ ਰਹਿੰਦੇ ਕਰੀਬ ਇਕ ਦਰਜਨ ਲੋਕਾਂ ਦੇ ਫਲੈਟਾਂ ‘ਚ ਧਮਕੀ ਭਰੀ ਚਿੱਠੀ ਮਿਲੀ ਹੈ, ਜਿਸ ‘ਚ ਉਨ੍ਹਾਂ

ਐਡਮਿੰਟਨ 'ਚ 24 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਐਡਮਿੰਟਨ : ਕੈਨੇਡਾ ਦੇ ਐਡਮਿੰਟਨ ਸ਼ਹਿਰ 'ਚ ਇੱਕ 24 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ਵਿੱਚ ਮ੍ਰਿਤਕ ਨੌਜਵਾਨ ਦੀ ਪਛਾਣ ਸਨਰਾਜ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ 3 ਦਸੰਬਰ ਦੀ ਰਾਤ ਨੂੰ ਵਾਪਰੀ ਸੀ। ਮਿਲੀ ਜਾਣਕਾਰੀ ਅਨੁਸਾਰ ਐਡਮਿੰਟਨ ਪੁਲਿਸ ਨੂੰ 3 ਦਸੰਬਰ ਨੂੰ 51 ਸਟਰੀਟ ਤੇ 13 ਐਵੇਨਿਊ ਦੇ ਖੇਤਰ ਵਿੱਚ