ਜਗਰਾਉਂ : ਹਮੇਸ਼ਾਂ ਆਪਣੇ ਭ੍ਰਿਸ਼ਟਾਚਾਰ ਕਰਕੇ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਰਹਿਣ ਵਾਲੀ ਨਗਰ ਕੌਂਸਲ ਜਗਰਾਓਂ ਵਿੱਚ ਅੱਜ ਵਿਜੀਲੈਂਸ ਵੱਲੋਂ ਦਸ਼ਤਕ ਦਿੱਤੀ ਗਈ ਅਤੇ ਕਈ ਵਿਕਾਸ ਕਾਰਜਾਂ ਦੇ ਰਿਕਾਰਡ ਵੀ ਚੈੱਕ ਕੀਤੇ ਗਏ।ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਨਗਰ ਕੌਂਸਲ ਵਿਚ ਪਾਸ ਕੀਤੇ ਗਏ ਨਕਸ਼ਿਆਂ ਦੀ ਕਾਪੀਆਂ ਦੀ ਵੀ ਜਾਂਚ ਕੀਤੀ ਗਈ ਅਤੇ ਹਾਜ਼ਰ ਅਧਿਕਾਰੀਆਂ ਤੋਂ ਰਿਕਾਰਡ ਹਾਸਲ ਕੀਤੇ ਗਏ। ਵਿਭਾਗ ਵੱਲੋਂ ਸ਼ਹਿਰ ਦੇ ਕਈ ਥਾਂ ਵਿੱਚ ਜਾ ਕੇ ਸੜਕਾਂ ਨੂੰ ਪੁਟਕੇ ਉਥੋਂ ਦੇ ਮਟੀਰੀਅਲ ਦੇ ਸੈਂਪਲ ਲਏ ਗਏ। ਇਸ ਮੌਕੇ ਜਾਣਕਾਰੀ ਦਿੰਦਿਆ ਵਿਜੀਲੈਂਸ ਅਧਿਕਾਰੀ ਚਾਂਦ ਰਾਮ ਨੇ ਦੱਸਿਆ ਕਿ ਉਹ ਚੀਫ ਵਿਜੀਲੈਂਸ ਅਫਸਰ ਦੇ ਨਿਰਦੇਸ਼ਾਂ ਤੇ ਜਗਰਾਉਂ ਪਹੁੰਚੇ ਹਨ ਅਤੇ ਕੁਝ ਕਾਗਰਸੀ ਕੌਂਸਲਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸਦੀ ਜਾਂਚ ਕਰਨ ਲਈ ਉਹ ਜਗਰਾਉਂ ਪੁੱਜੇ ਸਨ ਅਤੇ ਉਨ੍ਹਾਂ ਵੱਲੋਂ ਸੈਂਪਲ ਵੀ ਲਏ ਗਏ ਹਨ। ਵਿਜੀਲੈਂਸ ਵਿਭਾਗ ਦੇ ਅਧਿਕਾਰੀ ਨਗਰ ਕੌਂਸਲ ਵਿਚ ਪਾਸ ਕੀਤੇ ਗਏ ਨਕਸ਼ੇ ਦੀ ਕਾਪੀਆਂ ਅਤੇ ਹੋਰ ਰਿਕਾਰਡ ਵੀ ਆਪਣੇ ਨਾਲ ਲੈ ਕੇ ਗਏ ਹਨ।